Bangladesh News : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਿਰੁੱਧ ਕੇਸਾਂ ਦੀ ਝੜੀ 

By : BALJINDERK

Published : Sep 24, 2024, 10:49 am IST
Updated : Sep 24, 2024, 10:49 am IST
SHARE ARTICLE
Bangladesh former Prime Minister Sheikh Hasina
Bangladesh former Prime Minister Sheikh Hasina

Bangladesh News : ਅਸਤੀਫ਼ਾ ਦੇਣ ਪਿੱਛੋਂ ਹਸੀਨਾ ’ਤੇ ਦਰਜ ਹੋਏ 194 ਕੇਸ, ਇਨ੍ਹਾਂ ਮਾਮਲਿਆਂ ’ਚ ਉਨ੍ਹਾਂ ਦੀ ਭੈਣ ਰਿਹਾਨਾ ਨੂੰ ਵੀ ਬਣਾਇਆ ਗਿਆ ਆਰੋਪੀ

Bangladesh News : ਬੰਗਲਾਦੇਸ਼ ਦੀ ਬੇਦਖ਼ਲ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਉਨ੍ਹਾਂ ਦੀ ਭੈਣ ਰਿਹਾਨਾ ਤੇ 69 ਹੋਰਨਾਂ ਲੋਕਾਂ ਖ਼ਿਲਾਫ਼ ਇਕ ਬੁਣਕਰ ਦੀ ਹੱਤਿਆ ਸਮੇਤ ਕੁੱਲ 194 ਮਾਮਲੇ ਦਰਜ ਕੀਤੇ ਗਏ ਹਨ। ਇਕ ਰਿਪੋਰਟ ਅਨੁਸਾਰ, ਬੀਤੀ ਪੰਜ ਅਗਸਤ ਨੂੰ ਢਾਕਾ ਦੇ ਕਫਰੂਲ ਖੇਤਰ 'ਚ ਹੋਏ ਰਾਖਵਾਂਕਰਨ ਵਿਰੋਧੀ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਬੰਗਲਾਦੇਸ਼ੀ ਫ਼ੌਜ ਦੇ ਖ਼ਿਲਾਫ਼ ਹੋਣ 'ਤੇ 76 ਸਾਲਾ ਹਸੀਨਾ ਨੂੰ ਆਮ ਚੋਣਾਂ ਜਿੱਤਣ ਦੇ ਕੁਝ ਹੀ ਦਿਨਾਂ ਬਾਅਦ ਸੱਤਾ ਹੀ ਨਹੀਂ, ਬਲਕਿ ਆਪਣੀ ਜਾਨ ਬਚਾ ਕੇ ਆਪਣੇ ਬੰਗਲਾਦੇਸ਼ ਨੂੰ ਵੀ ਛੱਡ ਕੇ ਭਾਰਤ ਦੀ ਸ਼ਰਨ 'ਚ ਆਉਣਾ ਪਿਆ ਸੀ।

ਇਹ ਵੀ ਪੜੋ :Health Tips : ਬਾਰਸ਼ ਦੇ ਮੌਸਮ ਵਿਚ ਖਾਉ ਹੇਠਾਂ ਦਿਤੀਆਂ ਸਬਜ਼ੀਆਂ, ਇਮਿਊਨਟੀ ਹੋਵੇਗੀ ਮਜ਼ਬੂਤ

ਪੰਜ ਅਗਸਤ ਤੋਂ ਬਾਅਦ ਤੋਂ ਹੁਣ ਤੱਕ ਸ਼ੇਖ ਹਸੀਨਾ ਦੇ ਖ਼ਿਲਾਫ਼ ਹੱਤਿਆ ਦੇ 173 ' ਮਾਮਲਿਆਂ ਸਮੇਤ ਕੁੱਲ 194 ਮਾਮਲੇ ਦਰਜ ਕੀਤੇ ਗਏ ਹਨ। 11 ਮਾਮਲੇ ਮਨੁੱਖਤਾ ਦੇ ਖ਼ਿਲਾਫ਼ ਅਪਰਾਧ ਤੇ ਕਤਲੇਆਮ ਦੇ, ਤਿੰਨ ਮਾਮਲੇ ਅਗ਼ਵਾ ਦੇ, ਛੇ ਹੱਤਿਆ ਦੀ ਕੋਸ਼ਿਸ਼ ਦੇ ਤੇ ਇਕ ਬੀਐੱਨਪੀ ਦੇ ਜਲੂਸ 'ਤੇ ਹਮਲੇ ਦਾ ਹੈ।

ਇਹ ਵੀ ਪੜੋ :Malaysia News : ਮਲੇਸ਼ੀਆ 'ਚ ਹਾਕੀ ਖੇਡਣਗੇ ਕੈਨੇਡਾ ਦੇ 6 ਪੰਜਾਬੀ ਗੱਭਰੂ

ਢਾਕਾ ਦੇ ਮੈਜਿਸਟ੍ਰੇਟ ਮੁ. ਸੈਫੁਲ ਇਸਲਾਮ ਦੀ ਅਦਾਲਤ ਨੇ ਪੀੜਤ ਦੀ ਪਤਨੀ ਦੀ ਸ਼ਿਕਾਇਤ ’ਤੇ ਹਸੀਨਾ ਤੇ ਹੋਰਨਾਂ ਖ਼ਿਲਾਫ਼ ਕੇਸ ਦੀ ਸੁਣਵਾਈ ਕੀਤੀ। ਸੁਣਵਾਈ ਤੋਂ ਬਾਅਦ ਮੈਜਿਸਟ੍ਰੇਟ ਨੇ ਪੀਬੀਆਈ ਨੂੰ ਜਾਂਚ ਤੋਂ ਬਾਅਦ ਆਪਣੀ ਰਿਪੋਰਟ ਸੌਂਪਣ ਲਈ ਕਿਹਾ ਹੈ।

ਇਹ ਵੀ ਪੜੋ :Chandigarh News : VIP ਨੰਬਰਾਂ ਦਾ ਕ੍ਰੇ੍ਜ ! 16.50 ਲੱਖ ਰੁਪਏ ’ਚ ਵਿਕਿਆ CH01-CW 0001

ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਉਸਦੇ ਪਤੀ ਮੁ. ਫਜ਼ਲੂ ਨੂੰ ਪੰਜ ਅਗਸਤ ਦੀ ਸਵੇਰ ਮੀਰਪੁਰ 'ਚ ਪੁਲਿਸ ਲਾਈਨ ਸਾਹਮਣੇ ਗੋਲੀ ਮਾਰ ਦਿੱਤੀ ਗਈ।

(For more news apart from A flurry of cases against Bangladesh former Prime Minister Sheikh Hasina News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement