ਖ਼ਬਰਾਂ   ਕੌਮਾਂਤਰੀ  24 Nov 2020  ਅਜੇ ਤੱਕ ਵੀ ਅਹੁਦੇ 'ਤੇ ਅੜੇ ਟਰੰਪ, ਪਰ ਸੱਤਾ ਬਦਲੀ ਪ੍ਰਕਿਰਿਆ ਦੀ ਦਿੱਤੀ ਮਨਜੂਰੀ

ਅਜੇ ਤੱਕ ਵੀ ਅਹੁਦੇ 'ਤੇ ਅੜੇ ਟਰੰਪ, ਪਰ ਸੱਤਾ ਬਦਲੀ ਪ੍ਰਕਿਰਿਆ ਦੀ ਦਿੱਤੀ ਮਨਜੂਰੀ

ਸਪੋਕਸਮੈਨ ਸਮਾਚਾਰ ਸੇਵਾ
Published Nov 24, 2020, 11:10 am IST
Updated Nov 24, 2020, 11:11 am IST
ਸੱਤਾ ਬਦਲੀ ਦੀ ਪ੍ਰਕਿਰਿਆ 'ਚ ਸ਼ਾਮਲ ਹੋਣ ਦਾ ਨਿਓਤਾ ਦਿੱਤਾ ਹੈ।
trump
 trump

ਵਾਸ਼ਿੰਗਟਨ- ਅਮਰੀਕਾ 'ਚ ਬੀਤੀ ਦਿਨੀ ਰਾਸ਼ਟਰਪਤੀ ਚੋਣਾਂ 'ਚ ਨਤੀਜੇ ਆ ਚੁੱਕੇ ਹਨ। ਪਰ ਫਿਰ ਵੀ ਡੋਨਾਲਡ ਟਰੰਪ ਆਪਣੀ ਹਾਰ ਮੰਨਣ ਨੂੰ ਤਿਆਰ ਨਹੀਂ ਹੈ। ਦਸਦੇਯੀਏ ਇਸ ਸਾਲ ਦੇ ਚੋਣਾਂ 'ਚ ਜੋ ਬਾਇਡਨ ਨੂੰ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਦੇ ਤੌਰ 'ਤੇ ਚੁਣਿਆ ਗਿਆ ਹੈ। ਹਾਲਾਂਕਿ ਚੋਣਾਂ ਹੋ ਜਾਣ ਤੋਂ ਬਾਅਦ ਹੁਣ ਤਕ ਅਮਰੀਕਾ 'ਚ ਡੌਨਾਲਡ ਟਰੰਪ ਅਹੁਦੇ 'ਤੇ ਅੜੇ ਹੋਏ ਸਨ ਤੇ ਹਾਰ ਮੰਨਣ ਨੂੰ ਤਿਆਰ ਨਹੀਂ ਸਨ, ਪਰ ਹੁਣ ਡੌਨਾਲਡ ਟਰੰਪ ਨੇ ਅਮਰੀਕਾ 'ਚ ਸੱਤਾ ਬਦਲੀ ਦੀ ਪ੍ਰਕਿਰਿਆ ਨੂੰ ਮਨਜੂਰੀ ਦੇ ਦਿੱਤੀ ਹੈ।
 

trump and joe biden ਟਵਿਟਰ ਨੇ ਕਿਹਾ ਬੇਸ਼ੱਕ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ‘ਚ ਹਾਰ ਨਹੀਂ ਮੰਨੀ ਪਰ ਉਹ ਇਸ ਟ੍ਰਾਂਸਫਰ ਦੀ ਪ੍ਰਕਿਰਿਆ ਨੂੰ ਪੂਰਾ ਕਰੇਗੀ। 

ਚੋਣਾਂ ਤੋਂ ਬਾਅਦ ਵੀ ਟਰੰਪ ਆਪਣੇ ਅਜਿਹਾ ਮੰਨਿਆ ਜਾਂਦਾ ਜਾ ਰਿਹਾ ਸੀ ਕਿ ਡੌਨਾਲਡ ਟਰੰਪ ਚੋਣਾਂ ਵੀ ਨਤੀਜਿਆਂ ਨੂੰ ਪਲਟ ਸਕਦੇ ਹਨ। ਕਈ ਵਾਰ ਜੋ ਬਾਇਡਨ ਅਤੇ ਉਨ੍ਹਾਂ ਦੀ ਡੈਮੋਕ੍ਰੇਟਿਕ ਪਾਰਟੀ 'ਤੇ ਕਈ ਵਾਰ ਨਿਸ਼ਾਨਾ ਸਾਧ ਚੁੱਕੇ ਹਨ।  ਇਸ ਲਈ ਉਨ੍ਹਾਂ ਨਤੀਜਿਆਂ ਨੂੰ ਕਾਨੂੰਨੀ ਚੁਣੌਤੀ ਦੇਣ ਦੀ ਰਣਨੀਤੀ 'ਤੇ ਵੀ ਕੰਮ ਕੀਤਾ ਪਰ ਉਹ ਕੰਮ ਨਹੀਂ ਆਈ। ਅਜਿਹੇ 'ਚ ਹੁਣ ਡੌਨਾਲਡ ਟਰੰਪ ਆਪਣੀ ਹਾਰ ਮੰਨਦਿਆਂ ਹੋਇਆਂ ਦਿਖਾਈ ਦੇ ਰਹੇ ਹਨ।

donald-trump

ਹੁਣ ਡੌਨਾਲਡ ਟਰੰਪ ਨੇ ਅਮਰੀਕਾ ਦੇ ਜਨਰਲ ਸਰਵਿਸ ਆਫ ਐਡਮਨਿਸਟ੍ਰੇਸ਼ਨ ਨੂੰ ਕਿਹਾ ਹੈ ਕਿ ਜੋ ਕੀਤਾ ਜਾਣਾ ਚਾਹੀਦਾ, ਉਹ ਕਰੋ। ਇਸ ਤੋਂ ਬਾਅਦ ਅਮਰੀਕਾ ਦੀ GSA ਯਾਨੀ ਜਨਰਲ ਸਰਵਿਸ ਐਡਮਨਿਸਟ੍ਰੇਟਰ ਏਮਿਲੀ ਮਰਫੀ ਨੇ ਜੋ ਬਾਇਡਨ ਨੂੰ ਚਿੱਠੀ ਲਿਖੀ ਹੈ ਤੇ ਸੱਤਾ ਬਦਲੀ ਦੀ ਪ੍ਰਕਿਰਿਆ 'ਚ ਸ਼ਾਮਲ ਹੋਣ ਦਾ ਨਿਓਤਾ ਦਿੱਤਾ ਹੈ।

Advertisement