
ਸੋਸ਼ਲ ਮੀਡੀਆ 'ਤੇ ਅਫਵਾਹਾਂ ਹਨ ਕਿ ਇਸ ਹਮਲੇ ਵਿਚ ਇਕ ਵਿਦੇਸ਼ੀ ਨਾਗਰਿਕ ਸ਼ਾਮਲ ਹੈ।
Dublin Violent clashes: ਡਬਲਿਨ ਦੇ ਇਕ ਸਕੂਲ ਵਿਚ ਚਾਕੂ ਦੀ ਵਾਰਦਾਤ ਵਿਚ ਤਿੰਨ ਬੱਚੇ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਲੋਕ ਕਾਫੀ ਗੁੱਸੇ ਵਿਚ ਹਨ। ਪ੍ਰਦਰਸ਼ਨਕਾਰੀਆਂ ਨੇ ਇਕ ਕਾਰ ਨੂੰ ਅੱਗ ਲਗਾ ਦਿਤੀ ਅਤੇ ਪੁਲਿਸ ਨਾਲ ਝੜਪ ਕੀਤੀ। ਲੋਕ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਉਠਾ ਰਹੇ ਹਨ। ਏਐਫਪੀ ਦੇ ਇਕ ਪੱਤਰਕਾਰ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਅਫਵਾਹਾਂ ਹਨ ਕਿ ਇਸ ਹਮਲੇ ਵਿਚ ਇਕ ਵਿਦੇਸ਼ੀ ਨਾਗਰਿਕ ਸ਼ਾਮਲ ਹੈ।
ਦੁਪਹਿਰ 1:30 ਵਜੇ (1330 GMT) ਤੋਂ ਬਾਅਦ ਸਿਟੀ ਸੈਂਟਰ ਦੇ ਪ੍ਰਾਇਮਰੀ ਸਕੂਲ ਵਿਚ ਚਾਕੂ ਮਾਰਨ ਦੀ ਘਟਨਾ ਤੋਂ ਬਾਅਦ ਇਕ ਪੰਜ ਸਾਲਾ ਬੱਚੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਅਤੇ ਦੋ ਬੱਚਿਆਂ ਸਮੇਤ ਚਾਰ ਲੋਕਾਂ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਏਐਫਪੀ ਅਨੁਸਾਰ, ਹਮਲਾਵਰ ਦੀ ਕੌਮੀਅਤ ਬਾਰੇ ਅਫਵਾਹ ਫੈਲਣ ਤੋਂ ਬਾਅਦ ਸੈਂਕੜੇ ਲੋਕ ਸੜਕਾਂ 'ਤੇ ਆ ਗਏ। ਇਸ ਦੌਰਾਨ ਕੁੱਝ ਲੋਕਾਂ ਦੀ ਪੁਲਿਸ ਨਾਲ ਝੜਪ ਵੀ ਹੋਈ ਅਤੇ ਵਾਹਨਾਂ 'ਤੇ ਹਮਲਾ ਵੀ ਕੀਤਾ।
ਪੁਲਿਸ ਮੁਖੀ ਡ੍ਰਿਊ ਹੈਰਿਸ ਨੇ ਇਸ ਦੇ ਲਈ "ਦੂਰ-ਸੱਜੇ ਵਿਚਾਰਧਾਰਕ ਤੌਰ 'ਤੇ ਪ੍ਰੇਰਿਤ ਸਮੂਹ" ਨੂੰ ਜ਼ਿੰਮੇਵਾਰ ਠਹਿਰਾਇਆ ਅਤੇ "ਗਲਤ ਜਾਣਕਾਰੀ" ਫੈਲਾਉਣ ਵਿਰੁਧ ਚੇਤਾਵਨੀ ਦਿਤੀ। ਉਨ੍ਹਾਂ ਕਿਹਾ ਕਿ ਪੁਲਿਸ ਦੀਆਂ ਕਈ ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ, ਵੀਡੀਉ ਫੁਟੇਜ ਵਿਚ ਇਕ ਕਾਰ ਨੂੰ ਅੱਗ ਲੱਗੀ ਦਿਖਾਈ ਦੇ ਰਹੀ ਹੈ।
ਪੁਲਿਸ, ਗਾਰਡਾ ਸਿਓਚਾਨਾ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਜਾਂਚ ਦੀ ਇਕ ਨਿਸ਼ਚਤ ਲਾਈਨ ਦੀ ਪਾਲਣਾ ਕਰ ਰਹੇ ਹਨ ਅਤੇ ਇਸ ਸਮੇਂ ਕਿਸੇ ਹੋਰ ਵਿਅਕਤੀ ਦੀ ਭਾਲ ਨਹੀਂ ਕਰ ਰਹੇ। ਇਸ ਵਿਚ ਕਿਹਾ ਗਿਆ ਹੈ: "ਪੰਜ ਜ਼ਖਮੀਆਂ ਨੂੰ ਡਬਲਿਨ ਖੇਤਰ ਦੇ ਵੱਖ-ਵੱਖ ਹਸਪਤਾਲਾਂ ਵਿਚ ਲਿਜਾਇਆ ਗਿਆ ਹੈ। ਇਨ੍ਹਾਂ ਵਿਚ ਇਕ ਪੁਰਸ਼, ਇਕ ਔਰਤ ਅਤੇ ਤਿੰਨ ਛੋਟੇ ਬੱਚੇ ਸ਼ਾਮਲ ਹਨ”।
(For more news apart from Violent clashes break out in Dublin after knife attack, stay tuned to Rozana Spokesman)