
ਮੇਈਤੀ ਅਤੇ ਕੁਕੀ, ਦੋਹਾਂ ਧਿਰਾਂ ’ਚ ਕਈ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ
ਇੰਫ਼ਾਲ: ਮਣੀਪੁਰ ਦੇ ਪਛਮੀ ਕੰਗਪੋਕਪੀ ਇਲਾਕੇ ’ਚ ਰਾਤ ਭਰ ਹਿੰਸਕ ਝੜਪਾਂ ਜਾਰੀ ਰਹੀਆਂ, ਜਿਸ ਤੋਂ ਬਾਅਦ ਸੋਮਵਾਰ ਨੂੰ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਘੱਟ ਤੋਂ ਘੱਟ 2 ਹੋਰ ਜ਼ਖ਼ਮੀ ਹੋ ਗਏ।
ਅਧਿਕਾਰੀਆਂ ਨੇ ਦਸਿਆ ਕਿ ਤੜਕੇ ਤਿੰਨ ਵਜੇ ਤੋਂ ਸਵੇਰੇ ਛੇ ਵਜੇ ਵਿਚਕਾਰ ਕੁਝ ਦੇਰ ਲਈ ਸ਼ਾਂਤੀ ਰਹੀ, ਪਰ ਉਸ ਤੋਂ ਬਾਅਦ ਫੇਯੇਂਗ ਅਤੇ ਸਿੰਗਦਾ ਪਿੰਡਾਂ ’ਚ ਅੰਨ੍ਹੇਵਾਹ ਗੋਲੀਬਾਰੀ ਦੀਆਂ ਆਵਾਜ਼ਾਂ ਸੁਣਾਈ ਦਿਤੀਆਂ।
ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਲਾਲਜੀਤ ਭੁੱਲਰ ਅਤੇ ਡਿਪਟੀ ਕਮਿਸ਼ਨਰ ਵਲੋਂ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਸਰਪੰਚਾਂ ਅਤੇ ਮੋਹਤਬਰ ਵਿਅਕਤੀਆਂ ਨਾਲ ਮੀਟਿੰਗ
ਅਧਿਕਾਰੀਆਂ ਨੇ ਦਸਿਆ ਕਿ ਗੋਲੀਬਾਰੀ ਕੰਗਪੋਕਪੀ ਜ਼ਿਲ੍ਹੇ ਦੇ ਕਾਂਗਚੁਪ ਇਲਾਕੇ ਦੇ ਪਿੰਡਾਂ ਅਤੇ ਪਹਾੜੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ। ਮ੍ਰਿਤਕ ਦੀ ਪਛਾਣ ਪਿੰਡ ਨਾਓਰੇਮਥੋਂਕ ਅਚੋਮ ਲੀਕਾਈ ਦੇ ਰਹਿਣ ਵਾਲੇ ਸੈਖੋਮ ਸੁਬਨ ਸਿੰਘ (26) ਵਜੋਂ ਹੋਈ ਹੈ। ਉਸ ਕਲੋਂ ਪੁਲਿਸ ਤੋਂ ਚੋਰੀ ਕੀਤੀ ਬੰਦੂਕ ਵੀ ਮਿਲੀ।
ਅਸਮ ਰਾਈਫ਼ਲਜ਼ ਦੋਹਾਂ ਪਿੰਡਾਂ ਵਿਚਕਾਰ ਇਕ ‘ਬਫ਼ਰ ਜ਼ੋਨ’ ਦਾ ਪ੍ਰਬੰਧਨ ਕਰਦੀ ਹੈ। ਅਧਿਕਾਰੀਆਂ ਨੇ ਦੋਹਾਂ ਧਿਰਾਂ ਦੇ ਹੋਰ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੇ ਸ਼ੱਕ ਤੋਂ ਇਨਕਾਰ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਗੋਲੀਬਾਰੀ ਬੰਦ ਹੋਣ ਤੋਂ ਬਾਅਦ ਹੀ ਸਥਿਤੀ ਦੀ ਸਹੀ ਜਾਣਕਾਰੀ ਮਿਲ ਸਕੇਗੀ।
ਇਹ ਵੀ ਪੜ੍ਹੋ: ਅਗਲੇ 4 ਤੋਂ 5 ਦਿਨਾਂ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ 'ਚ ਹੋਵੇਗੀ ਬਾਰਿਸ਼, ਯੈਲੋ ਅਲਰਟ ਜਾਰੀ
ਮਣੀਪੁਰ ’ਚ ਅਨੁਸੂਚਿਤ ਜਨਜਾਤੀ (ਐਸ.ਟੀ.) ਦਾ ਦਰਜਾ ਦੇਣ ਦੀ ਮੇਈਤੀ ਲੋਕਾਂ ਦੀ ਮੰਗ ਦੇ ਵਿਰੋਧ ’ਚ ਤਿੰਨ ਮਈ ਨੂੰ ਪਹਾੜੀ ਜ਼ਿਲ੍ਹਿਆਂ ’ਚ ‘ਆਦਿਵਾਸੀ ਇਕਜੁਟਤਾ ਮਾਰਚ’ ਤੋਂ ਬਾਅਦ ਝੜਪਾਂ ਸ਼ੁਰੂ ਹੋਈਆਂ ਸਨ। ਉਦੋਂ ਤੋਂ ਹੁਣ ਤਕ ਘੱਟ ਤੋਂ ਘੱਟ 150 ਲੋਕਾਂ ਦੀ ਜਾਨ ਜਾ ਚੁਕੀ ਹੈ।
ਮਣੀਪੁਰ ਦੀ 53 ਫ਼ੀ ਸਦੀ ਆਬਾਦੀ ਮੇਈਤੀ ਲੋਕਾਂ ਦੀ ਹੈ ਅਤੇ ਇਹ ਮੁੱਖ ਰੂਪ ’ਚ ਇੰਫ਼ਾਲ ਵਾਦੀ ’ਚ ਰਹਿੰਦੀ ਹੈ। ਜਦਕਿ ਨਗਾ ਅਤੇ ਕੁਕੀ ਵਰਗੇ ਆਦਿਵਾਸੀ ਲੋਕਾਂ ਦੀ ਆਬਾਦੀ 40 ਫ਼ੀ ਸਦੀ ਹੈ ਅਤੇ ਇਹ ਮੁੱਖ ਤੌਰ ’ਤੇ ਪਹੜੀ ਜ਼ਿਲ੍ਹਿਆਂ ’ਚ ਰਹਿੰਦੀ ਹੈ।
ਇਹ ਵੀ ਪੜ੍ਹੋ: ਭਾਰੀ ਮੀਂਹ ਦੇ ਚਲਦਿਆਂ ਝੁੱਗੀ ’ਤੇ ਡਿੱਗਿਆ ਪਹਾੜ, 2 ਬੱਚਿਆਂ ਸਣੇ 3 ਦੀ ਮੌਤ
ਮਣੀਪੁਰ ’ਚ ਤਣਾਅ ਵਧਾਉਣ ਦੇ ਮੰਚ ਵਜੋਂ ਪ੍ਰਯੋਗ ਨਹੀਂ ਕੀਤਾ ਜਾ ਸਕਦਾ : ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਮਣੀਪੁਰ ’ਚ ਹਿੰਸਾ ਵਧਾਉਣ ਦੇ ਮੰਚ ਵਜੋਂ ਸਿਖਰਲੀ ਅਦਾਲਤ ਦਾ ਪ੍ਰਯੋਗ ਨਹੀਂ ਕੀਤਾ ਜਾ ਸਕਦਾ।
ਨਾਲ ਹੀ ਉਸ ਨੇ ਸਪਸ਼ਟ ਕੀਤਾ ਕਿ ਉਹ ਹਿੰਸਾ ਖ਼ਤਮ ਕਰਨ ਲਈ ਕਾਨੂੰਨ ਅਤੇ ਵਿਵਸਥਾ ਦੇ ਤੰਤਰ ਨੂੰ ਅਪਣੇ ਹੱਥਾਂ ’ਚ ਨਹੀਂ ਲੈ ਸਕਦਾ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜਸਟਿਸ ਪੀ.ਐਸ. ਨਰਸਿਮਹਾ ਦੀ ਬੈਂਚ ਨੇ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਉਹ ਅਧਿਕਾਰੀਆਂ ਨੂੰ ਸਥਿਤੀ ਬਿਹਤਰ ਬਣਾਉਣ ਦਾ ਹੁਕਮ ਦੇ ਸਕਦਾ ਹੈ ਅਤੇ ਇਸ ਲਈ ਉਸ ਨੂੰ ਵੱਖੋ-ਵੱਖ ਸਮੂਹਾਂ ਤੋਂ ਮਦਦ ਲੈਣ ਅਤੇ ਸਾਕਾਰਾਤਮਕ ਸੁਝਾਵਾਂ ਦੀ ਜ਼ਰੂਰਤ ਹੋਵੇਗੀ।
ਇਹ ਵੀ ਪੜ੍ਹੋ: ਵੰਡ ਵੇਲੇ ਤਬਾਹ ਹੋਈਆਂ ਮਸਜਿਦਾਂ ਦੀ ਮੁੜ ਉਸਾਰੀ ਸ਼ੁਰੂ, ਸਿੱਖਾਂ ਨੇ ਦਾਨ ਕੀਤੀ ਜ਼ਮੀਨ
ਬੈਂਚ ਨੇ ਮਣੀਪੁਰ ’ਚ ਮੌਜੂਦਾ ਹਾਲਾਤ ’ਤੇ ਸੂਬੇ ਦੇ ਮੁੱਖ ਸਕੱਤਰ ਵਲੋਂ ਦਾਖ਼ਲ ਸਥਿਤੀ ਰੀਪੋਰਟ ’ਤੇ ਧਿਆਨ ਦੇਣ ਤੋਂ ਬਾਅਦ ਵੱਖੋ-ਵੱਖ ਸਮੂਹਾਂ ਨੂੰ ਕਿਹਾ, ‘‘ਸਾਨੂੰ ਸਥਿਤੀ ਨੂੰ ਬਿਹਤਰ ਕਰਨ ਲਈ ਮੰਗਲਵਾਰ ਤਕ ਕੁਝ ਸਾਕਾਰਾਤਮਕ ਸੁਝਾਅ ਦਿਓ ਅਤੇ ਅਸੀਂ ਕੇਂਦਰ ਅਤੇ ਮਣੀਪੁਰ ਸਰਕਾਰ ਨੂੰ ਇਸ ’ਤੇ ਧਿਆਨ ਦੇਣ ਲਈ ਕਹਾਂਗੇ।’’ ਸੁਪਰੀਮ ਕੋਰਟ ਨੇ ਤਿੰਨ ਜੁਲਾਈ ਨੂੰ ਮਣੀਪੁਰ ਸਰਕਾਰ ਨੂੰ ਫਿਰਕੂ ਹਿੰਸਾ ਤੋਂ ਪ੍ਰਭਾਵਤ ਸੂਬੇ ’ਚ ਮੁੜਵਸੇਬਾ ਯਕੀਨੀ ਕਰਨ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ’ਚ ਸੁਧਾਰ ਲਈ ਚੁੱਕੇ ਕਦਮਾਂ ਦੀ ਵਿਸਤ੍ਰਿਤ ਜਾਣਕਾਰੀ ਵਾਲੀ ਇਕ ਸਥਿਤੀ ਰੀਪੋਰਟ ਦਾਖ਼ਲ ਕਰਨ ਨੂੰ ਕਿਹਾ ਸੀ।