ਤਕਨੀਕ 'ਚ ਦੁਨੀਆ ਦਾ ਪਹਿਲਾ ਦੇਸ਼, ਫਿਰ ਵੀ ਅਖਵਾਉਂਦਾ ਹੈ ਬਜ਼ੁਰਗਾਂ ਦਾ ਦੇਸ਼ 
Published : Dec 24, 2018, 8:04 pm IST
Updated : Dec 24, 2018, 8:04 pm IST
SHARE ARTICLE
Japanese old people
Japanese old people

ਜਾਪਾਨ ਦੀ ਜਨਮ ਦਰ ਸਿਰਫ 1.46 ਹੈ ਜੋ ਕਿ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ। ਸੰਯੁਕਤ ਰਾਸ਼ਟਰ ਮੁਤਾਬਕ 1 ਜੁਲਾਈ 2018 ਨੂੰ ਜਪਾਨ ਦੀ ਅਬਾਦੀ 127,185,332 ਸੀ।

ਨਵੀਂ ਦਿੱਲੀ, ( ਪੀਟੀਆਈ) : ਤਕਨੀਕ ਦੇ ਖੇਤਰ ਵਿਚ ਜਪਾਨ ਏਸ਼ੀਆ ਵਿਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿਚ ਮਸ਼ਹੂਰ ਹੈ। ਪਰ ਇੰਨਾ ਸੱਭ ਕੁਝ ਹੋਣ ਦੇ ਬਾਵਜੂਦ ਵੀ ਇਹ ਬਜ਼ੁਰਗਾਂ ਦਾ ਦੇਸ਼ ਅਖਵਾਉਂਦਾ ਹੈ। ਸਰਕਾਰ ਲਈ ਇਹ ਸੱਚ ਇਸ ਲਈ ਡਰਾਉਣਾ ਹੈ ਕਿਉਂਕਿ ਜਪਾਨ ਵਿਚ ਲਗਭਗ 30 ਫ਼ੀ ਸਦੀ ਅਬਾਦੀ  65 ਸਾਲ ਤੋਂ ਘੱਟ ਉਮਰ ਦੀ ਹੈ। ਇਹੀ ਹਾਲ ਰਿਹਾ ਤਾਂ 2050 ਤੱਕ ਇਥੇ 65 ਸਾਲ ਦੀ ਉਮਰ ਵਾਲੇ ਲੋਕਾਂ ਦੀ ਅਬਾਦੀ ਦਾ ਲਗਭਗ 40 ਫ਼ੀ ਸਸਦੀ ਹੋਵੇਗਾ। ਸੰਯੁਕਤ ਰਾਸ਼ਟਰ ਮੁਤਾਬਕ 1 ਜੁਲਾਈ 2018 ਨੂੰ ਜਪਾਨ ਦੀ ਅਬਾਦੀ 127,185,332 ਸੀ।

United NationsUnited Nations

ਇਹੀ ਕਾਰਨ ਹੈ ਕਿ ਇਸ ਨੂੰ ਬਜ਼ੁਰਗਾਂ ਦਾ ਦੇਸ਼ ਕਿਹਾ ਜਾਂਦਾ ਹੈ। ਜਪਾਨ ਦੇ ਲੋਕਾਂ ਦੀ ਔਸਤ ਉਮਰ 82 ਸਾਲ ਹੈ ਜੋ ਕਿ ਪੂਰੀ ਦੁਨੀਆ ਵਿਚ ਸੱਭ ਤੋਂ ਵੱਧ ਹੈ। ਜਪਾਨ ਦੀ ਪਛਾਣ ਕੰਮਕਾਜੀ ਦੇਸ਼ ਦੇ ਤੌਰ 'ਤੇ ਵੀ ਹੈ। ਇਥੇ ਲੋਕ ਅਪਣੇ ਕੰਮ 'ਤੇ ਹੀ ਦਿਨ ਦਾ ਸੱਭ ਤੋਂ ਵੱਧ ਸਮਾਂ ਬਿਤਾਉਂਦੇ ਹਨ। ਪਿਛਲੇ ਸਾਲ ਜ਼ਾਰੀ ਹੋਈ ਇਕ ਰੀਪੋਰਟ ਮੁਤਾਬਕ ਜਪਾਨ ਦੇ ਲੋਕ ਆਪਸ ਵਿਚ ਸਬੰਧ ਬਣਾਉਣ ਵਿਚ ਵਿਸ਼ਵਾਸ ਨਹੀਂ ਕਰਦੇ। ਸਰਕਾਰ ਦੇਸ਼ ਦੀ ਅਬਾਦੀ ਵਧਾਉਣ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਵੀ ਬਣਾਉਂਦੀ ਹੈ। ਇਥੇ ਪਹਿਲਾ ਬੱਚਾ ਹੋਣ 'ਤੇ ਮਾਂ-ਬਾਪ ਨੂੰ ਪੌਣੇ ਦੋ ਲੱਖ ਰੁਪਏ,

The Government of JapanThe Government of Japan

ਦੂਜਾ ਬੱਚਾ ਪੈਦਾ ਹੋਣ 'ਤੇ 3 ਲੱਖ ਰੁਪਏ ਅਤੇ ਚੌਥਾ ਬੱਚਾ ਹੋਣ 'ਤੇ 7 ਲੱਖ ਰੁਪਏ ਦਾ ਨਗਦ ਇਨਾਮ ਦਿੰਦੀ ਹੈ। ਜਾਪਾਨ ਦੀ ਜਨਮ ਦਰ ਸਿਰਫ 1.46 ਹੈ ਜੋ ਕਿ ਦੇਸ਼ ਲਈ ਚਿੰਤਾ ਦਾ ਵਿਸ਼ਾ ਹੈ। ਇਸ ਦੇ ਨਾਲ ਹੀ ਇਕ ਹੈਰਾਨ ਕਰ ਦੇਣ ਵਾਲਾ ਤੱਥ ਇਹ ਵੀ ਹੈ ਕਿ ਇਹ ਦੁਨੀਆ ਦਾ ਅਜਿਹਾ ਸੱਭ ਤੋਂ ਵੱਡਾ ਦੇਸ਼ ਹੈ ਜਿਥੇ ਖ਼ੁਦਕੁਸ਼ੀ ਕਰਨ ਦੀ ਦਰ ਸੱਭ ਤੋਂ ਵੱਧ ਹੈ। ਇਸ ਵਿਚ ਵੀ 30 ਸਾਲ ਦੀ ਉਮਰ ਵਾਲਿਆਂ ਦੀ ਗਿਣਤੀ ਸੱਭ ਤੋਂ ਜਿਆਦਾ ਹੈ। ਇਹ ਤੱਥ ਨੈਸ਼ਨਲ ਪਾਲਿਸੀ ਏਜੰਸੀ ਵੱਲੋਂ ਦਰਸਾਏ ਗਏ ਹਨ। ਰੀਪੋਰਟ ਦੀ ਮੰਨੀ ਜਾਵੇ ਤਾਂ ਜਪਾਨ ਵਿਚ ਹਰ 15 ਮਿੰਟ 'ਤੇ ਇਕ ਵਿਅਕਤੀ ਖ਼ੁਦਕੁਸ਼ੀ ਕਰਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement