
ਪਿਛਲੇ ਕੁਝ ਦਿਨ ਪਹਿਲਾਂ ਜਾਪਾਨ ਦੇ ਉੱਤਰੀ ਹਿੱਸੇ ਵਿਚ ਆਏ ਭੁਚਾਲ
ਟੋਕੀਓ : ਪਿਛਲੇ ਕੁਝ ਦਿਨ ਪਹਿਲਾਂ ਜਾਪਾਨ ਦੇ ਉੱਤਰੀ ਹਿੱਸੇ ਵਿਚ ਆਏ ਭੁਚਾਲ ਦੇ ਬਾਅਦ ਹੋਏ ਭੂਸਖਲਨ ਤੋਂ ਮਰਨੇ ਵਾਲ ਲੋਕਾਂ ਦੀ ਗਿਣਤੀ ਵਧ ਕੇ ਸ਼ਨੀਵਾਰ ਨੂੰ 35 ਹੋ ਗਈ। ਹਾਲਾਂਕਿ , ਹਜਾਰਾਂ ਰਾਹਤ ਅਤੇ ਬਚਾਅ ਕਰਮੀ ਚਿੱਕੜ ਅਤੇ ਮਲਬੇ ਵਿਚ ਹੁਣ ਵੀ ਲੋਕਾਂ ਦਾ ਪਤਾ ਲਗਾ ਰਹੇ ਹਨ। ਦਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਜਿਆਦਾਤਰ ਲੋਕ ਜਾਪਾਨ ਦੇ ਛੋਟੇ ਸ਼ਹਿਰ ਆਤਸੁਮਾ ਦੇ ਰਹਿਣ ਵਾਲੇ ਹਨ।
earthquake in japan6 . 6 ਤੀਬਰਤਾ ਦੇ ਆਏ ਭੁਚਾਲ ਦੇ ਬਾਅਦ ਹੋਏ ਭੂਸਖਲਨ ਵਿਚ ਆਤਸੁਮਾ ਵਿਚ ਇੱਕ ਪਹਾੜੀ ਟੁੱਟ ਕੇ ਨੇੜੇ ਦੇ ਘਰਾਂ ਉੱਤੇ ਡਿੱਗ ਗਈ ਸੀ। ਮਿਲੀ ਜਾਣਕਾਰੀ ਮੁਤਾਬਕ ਇਥੇ 35 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਪੰਜ ਹੋਰ ਲੋਕ ਹੁਣ ਵੀ ਲਾਪਤਾ ਹਨ। ਭੁਚਾਲ ਪ੍ਰਭਾਵਿਤ ਹੋੱਕਾਇਦੋ ਟਾਪੂ ਦੇ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਆਤਸੁਮਾ ਵਿਚ ਪੰਜ ਲੋਕ ਹੁਣ ਵੀ ਲਾਪਤਾ ਹਨ ਅਤੇ ਲਗਭਗ 600 ਲੋਕਾਂ ਨੂੰ ਮਾਮੂਲੀ ਸੱਟ ਲਗੀ ਹੈ। ਆਤਸੁਮਾ ਹਾਦਸੇ ਵਿਚ ਆਪਣੇ ਭਰਾ ਨੂੰ ਗਵਾਉਣ ਵਾਲੇ ਅਕੀਰਾ ਮਾਤਸੁਸ਼ਿਤਾ ਨੇ ਦੱਸਿਆ , ਇੱਥੇ ਅਜਿਹਾ ਭੂਸਖਲਨ ਪਹਿਲਾਂ ਕਦੇ ਨਹੀਂ ਹੋਇਆ ਸੀ।
earthquake in japanਜਦੋਂ ਤੱਕ ਮੈਂ ਆਪਣੀਆਂ ਅੱਖਾਂ ਨਾਲ ਨਹੀਂ ਵੇਖਿਆ ਮੈਨੂੰ ਭਰੋਸਾ ਨਹੀਂ ਹੋਇਆ। ਉਹਨਾਂ ਨੇ ਕਿਹਾ ਕਿ ਜਦੋਂ ਮੈਂ ਇਸ ਨੂੰ ਵੇਖਿਆ ਤਾਂ ਪਤਾ ਲੱਗਿਆ ਕਿ ਕੋਈ ਵੀ ਨਹੀਂ ਬਚ ਸਕਿਆ ਹੈ। ਸਰਕਾਰ ਦੇ ਇੱਕ ਮੁੱਖ ਬੁਲਾਰੇ ਨੇ ਦੱਸਿਆ ਕਿ ਮੌਕੇ `ਤੇ ਰਾਹਤ ਅਤੇ ਬਚਾਅ ਕਾਰਜ ਵਿਚ 40 ਹਜਾਰ ਤੋਂ ਜਿਆਦਾ ਲੋਕ ਲੱਗੇ ਹੋਏ ਹਨ। ਉਹ ਮਲਬੇ `ਚੋ ਲੋਕਾਂ ਨੂੰ ਜਿੰਦਾ ਕੱਢਣ ਲਈ ਕੋਸ਼ਿਸ਼ ਕਰ ਰਹੇ ਹਨ। ਦਸਿਆ ਜਾ ਰਿਹਾ ਹੈ ਕਿ ਬਚਾਅ ਕਾਰਜ ਵਿਚ ਬੁਲਡੋਜਰ ,
earthquake in japanਖੋਜੀ ਕੁੱਤੇ ਅਤੇ 75 ਹੈਲੀਕਾਪਟਰ ਲਗਾਏ ਗਏ ਹਨ। ਬੁਲਾਰੇ ਯਾਸ਼ਿਹਿਦੇ ਸੁਗਾ ਨੇ ਦੱਸਿਆ ਕਿ ਉਹ 24 ਘੰਟੇ ਆਪਣੀ ਵੱਲੋਂ ਸੱਭ ਤੋਂ ਉੱਤਮ ਕੋਸ਼ਿਸ਼ ਕਰ ਰਹੇ ਹਨ। ਤੁਹਾਨੂੰ ਦਸ ਦੇਈਏ ਕਿ ਇਸ ਭੁਚਾਲ ਦੌਰਾਨ ਲੋਕਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਕਈ ਲੋਕ ਘਰੋਂ ਬੇਘਰ ਹੋ ਗਏ ਹਨ। ਇਸ ਦੌਰਾਨ ਆਵਾਜਾਈ `ਤੇ ਵੀ ਕਾਫੀ ਅਸਰ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਲੋਕਾਂ ਦਾ ਘਰੋਂ ਨਿਕਲਣਾ ਵੀ ਕਾਫੀ ਮੁਸ਼ਕਿਲ ਹੋ ਗਿਆ ਹੈ।