ਸੀਰੀਆ ਤੋਂ ਪਰਤੇਗੀ ਅਮਰੀਕੀ ਫ਼ੌਜ, ਆਦੇਸ਼ 'ਤੇ ਹੋਏ ਹਸਤਾਖ਼ਰ
Published : Dec 24, 2018, 2:09 pm IST
Updated : Dec 24, 2018, 2:09 pm IST
SHARE ARTICLE
Order for withdrawal of US troops from Syria signed
Order for withdrawal of US troops from Syria signed

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤਾਈਪ ਐਰਡੋਗਨ ਵਿਚ ਸਹਿਮਤੀ ਤੋਂ ਬਾਅਦ ਸੀਰੀਆ ਤੋਂ ਅਮਰੀਕੀ ਸੈਨਿਕਾਂ ਦੀ ਵਾਪਸੀ...

ਵਾਸ਼ਿੰਗਟਨ : (ਭਾਸ਼ਾ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤਾਈਪ ਐਰਡੋਗਨ ਵਿਚ ਸਹਿਮਤੀ ਤੋਂ ਬਾਅਦ ਸੀਰੀਆ ਤੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਦੇ ਆਦੇਸ਼ ਦਾ ਆਧਿਕਾਰਕ ਐਲਾਨ ਹੋ ਗਿਆ।  ਸੀਰੀਆ ਵਿਚ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਖਿਲਾਫ਼ ਲੜਾਈ ਵਿਚ ਸਹਾਇਤਾ ਲਈ ਤੈਨਾਤ ਅਮਰੀਕੀ ਸੈਨਿਕਾਂ ਨੂੰ ਵਾਪਸ ਬੁਲਾਉਣ ਦੇ ਆਦੇਸ਼ 'ਤੇ ਹਸਤਾਖ਼ਰ ਕੀਤੇ ਜਾ ਚੁੱਕੇ ਹਨ। ਅਮਰੀਕੀ ਫ਼ੌਜ ਦੇ ਇਕ ਬੁਲਾਰੇ ਨੇ ਐਤਵਾਰ ਨੂੰ ਵਸਥਾਰ ਨਾਲ ਜਾਣਕਾਰੀ ਦਿਤੇ ਬਿਨਾਂ ਕਿਹਾ ਕਿ ਸੀਰੀਆ ਤੋਂ ਵਾਪਸੀ (ਸੈਨਿਕਾਂ ਦੀ) ਦੇ ਆਦੇਸ਼ 'ਤੇ ਹਸਤਾਖ਼ਰ ਹੋ ਚੁੱਕੇ ਹਨ।

Order for withdrawal of US troops from Syria signedOrder for withdrawal of US troops from Syria signed

ਇਹ ਕਦਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਤੁਰਕੀ ਦੇ ਰਾਸ਼ਟਰਪਤੀ ਰੇਸਿਪ ਤਾਈਪ ਐਰਡੋਗਨ ਵਿਚ ਸਹਿਮਤੀ  ਤੋਂ ਬਾਅਦ ਚੁੱਕਿਆ ਗਿਆ ਹੈ। ਤੁਰਕੀ ਦੇ ਰਾਸ਼ਟਰਪਤੀ ਦਫ਼ਤਰ ਨੇ ਇਕ ਬਿਆਨ ਵਿਚ ਕਿਹਾ ਕਿ ਟਰੰਪ ਅਤੇ ਐਰਡੋਗਨ ਨੇ ਐਤਵਾਰ ਨੂੰ ਫ਼ੋਨ 'ਤੇ ਗੱਲਬਾਤ ਕੀਤੀ ਅਤੇ ਅਪਣੇ ਦੇਸ਼ਾਂ ਦੇ ਫ਼ੌਜੀ, ਸਫ਼ਾਰਤੀ ਅਤੇ ਹੋਰ ਅਧਿਕਾਰੀਆਂ ਵਿਚਕਾਰ ਤਾਲਮੇਲ ਯਕੀਨੀ ਬਣਾਉਣ ਲਈ ਸਹਿਮਤ ਹੋਏ, ਜਿਸ ਦੇ ਨਾਲ ਕਿ ਅਮਰੀਕੀ ਸੈਨਿਕਾਂ ਦੀ ਵਾਪਸੀ ਤੋਂ ਬਾਅਦ ਸੀਰੀਆ ਵਿਚ ਕੋਈ ਵਿਪਰੀਤ ਪ੍ਰਭਾਵ ਨਾ ਪਵੇ।

Order for withdrawal of US troops from Syria signedOrder for withdrawal of US troops from Syria signed

ਇਸ ਤੋਂ ਕੁੱਝ ਘੰਟੇ ਪਹਿਲਾਂ ਟਰੰਪ ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਅਤੇ ਐਰਡੋਗਨ ਨੇ ਸੀਰੀਆ ਵਿਚ ਆਪਸੀ ਹਿੱਸੇਦਾਰੀ ਅਤੇ ਖੇਤਰ ਤੋਂ ਅਮਰੀਕੀ ਸੈਨਿਕਾਂ ਦੀ ਹੌਲੀ ਅਤੇ ਤਾਲਮੇਲ ਵਾਲੀ ਵਾਪਸੀ 'ਤੇ ਚਰਚਾ ਕੀਤੀ। ਅਮਰੀਕਾ ਦੇ ਕਈ ਨੇਤਾਵਾਂ ਅਤੇ ਅੰਤਰਰਾਸ਼ਟਰੀ ਸਾਥੀਆਂ ਨੂੰ ਲਗਦਾ ਹੈ ਕਿ ਇਹ ਕਦਮ ਚੁੱਕਣ ਵਿਚ ਜਲਦਬਾਜ਼ੀ ਕੀਤੀ ਗਈ ਹੈ ਅਤੇ ਪਹਿਲਾਂ ਤੋਂ ਹੀ ਪ੍ਰਭਾਵਿਤ ਖੇਤਰ ਹੋਰ ਵੀ ਅਸਥਿਰ ਹੋ ਸਕਦਾ ਹੈ। ਫ਼ਰਾਂਸ ਦੇ ਰਾਸ਼ਟਰਪਤੀ ਏਮੈਨੁਅਲ ਮੈਕਰੋਂ ਨੇ ਐਤਵਾਰ ਨੂੰ ਕਿਹਾ ਸੀ ਕਿ ਉਹ ਟਰੰਪ ਦੇ ਇਸ ਫ਼ੈਸਲੇ ਤੋਂ 'ਬੇਹੱਦ ਨਿਰਾਸ਼' ਹੈ ਅਤੇ ਇਕ ਸਾਥੀ ਨੂੰ ਭਰੋਸੇਯੋਗ ਹੋਣਾ ਚਾਹੀਦਾ ਹੈ।

Order for withdrawal of US troops from Syria signedOrder for withdrawal of US troops from Syria signed

ਟਰੰਪ ਨੇ ਅਚਾਨਕ ਤੋਂ ਅਮਰੀਕੀ ਸੈਨਿਕਾਂ ਨੂੰ ਵਾਪਸ ਬੁਲਾਉਣ ਦਾ ਫ਼ੈਸਲਾ ਕਰਦੇ ਹੋਏ ਹਾਲ ਹੀ 'ਚ ਕਿਹਾ ਸੀ ਕਿ ਜਿਹਾਦੀ ਸੰਗਠਨਾਂ ਨੂੰ ਵਪਾਰਕ ਤੌਰ 'ਤੇ ਹਾਰ ਦੇ ਦਿਤੀ ਗਈ ਹੈ। ਕੁੱਝ ਦਿਨ ਪਹਿਲਾਂ ਅਮਰੀਕਾ ਨੇ ਅਫ਼ਗਾਨਿਸਤਾਨ ਤੋਂ ਵੀ ਅਪਣੇ ਅੱਧੇ ਫ਼ੌਜੀ ਵਾਪਸ ਬੁਲਾਉਣ ਦਾ ਫ਼ੈਸਲਾ ਲਿਆ ਸੀ। ਇਸ ਤੋਂ ਬਾਅਦ ਹੀ ਅਮਰੀਕੀ ਰਖਿਆ ਮੰਤਰੀ ਜਿਮ ਮੈਟਿਸ ਅਤੇ ਆਈਐਸ ਰੋਧੀ ਗਠਜੋੜ ਦੇ ਅਮਰੀਕੀ ਸਫ਼ਾਰਤੀ ਬਰੇਟ ਮੈਕਗਰਕ ਨੇ ਅਸਤੀਫ਼ਾ ਦੇ ਦਿਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement