ਮ੍ਰਿਤਕ ਪ੍ਰੋਫ਼ੈਸਰ ਦੀ ਹੱਥਕੜੀ ਲਗੀ ਤਸਵੀਰ ਵਾਇਰਲ, ਦੁਨੀਆਂ ਭਰ 'ਚ ਹੋ ਰਹੀ ਪਾਕਿ ਦੀ ਨਿੰਦਾ
Published : Dec 24, 2018, 7:08 pm IST
Updated : Dec 24, 2018, 7:08 pm IST
SHARE ARTICLE
Dead Pakistani Professor with Handcuffs
Dead Pakistani Professor with Handcuffs

ਇਕ ਮ੍ਰਿਤਕ ਪ੍ਰੋਫ਼ੈਸਰ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪਾਕਿਸਤਾਨ ਨੂੰ ਨਾਗਰਿਕ ਸਮਾਜ ਅਤੇ ਮਨੁਖੀ ਅਧਿਕਾਰਾਂ ਲਈ ਸਖਤ ਆਲੋਚਨਾ...

ਲਾਹੌਰ : (ਪੀਟੀਆਈ) ਇਕ ਮ੍ਰਿਤਕ ਪ੍ਰੋਫ਼ੈਸਰ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪਾਕਿਸਤਾਨ ਨੂੰ ਨਾਗਰਿਕ ਸਮਾਜ ਅਤੇ ਮਨੁਖੀ ਅਧਿਕਾਰਾਂ ਲਈ ਸਖਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਗੋਧਾ ਯੂਨੀਵਰਸਿਟੀ ਦੇ ਇਕ ਪ੍ਰੋਫ਼ੈਸਰ ਮੀਆਂ ਜਾਵੇਦ ਅਹਿਮਦ ਨੂੰ ਅਕਤੂਬਰ ਵਿਚ ਰਾਸ਼ਟਰੀ ਜਵਾਬਦੇਹੀ ਬਿਊਰੋ (NAB) ਨੇ ਗ਼ੈਰਕਾਨੂੰਨੀ ਈਮਾਰਤ ਨੂੰ ਖੋਲ੍ਹਣ ਅਤੇ ਵਿਦਿਆਰਥੀਆਂ ਤੋਂ ਲੱਖਾਂ ਰੁਪਏ ਐਂਠਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਸ਼ੁਕਰਵਾਰ ਨੂੰ ਲਾਹੌਰ ਜਿਲ੍ਹਾ ਜੇਲ੍ਹ ਵਿਚ ਕਾਨੂੰਨੀ ਹਿਰਾਸਤ ਵਿਚ ਉਨ੍ਹਾਂ ਦੀ ਮੌਤ ਹੋ ਗਈ। 

Dead Pakistani Professor with HandcuffsDead Pakistani Professor with Handcuffs

ਦੱਸਿਆ ਜਾ ਰਿਹਾ ਹੈ ਕਿ ਕੈਦ ਕੀਤੇ ਗਏ ਪ੍ਰੋਫ਼ੈਸਰ ਨੂੰ ਦਿਲ ਦਾ ਦੌਰਾ ਪਿਆ ਸੀ। ਉਨ੍ਹਾਂ ਨੂੰ ਜੇਲ੍ਹ ਦੇ ਸਰਵਿਸ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਦੀ ਜਾਨ ਬਚਾਈ ਨਹੀਂ ਜਾ ਸਕੀ। ਦੱਸਿਆ ਜਾ ਰਿਹਾ ਹੈ ਕਿ ਪ੍ਰੋਫ਼ੈਸਰ ਨੂੰ ਹੱਥਕੜੀ ਵਿਚ ਹੀ ਸਟ੍ਰੈਚਰ 'ਤੇ ਲਿਆਇਆ ਗਿਆ ਸੀ। ਹਸਪਤਾਲ ਪੁੱਜਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿਤਾ ਗਿਆ ਸੀ।  ਪ੍ਰੋਫ਼ੈਸਰ ਦੀ ਹੱਥਕੜੀ ਵਾਲੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।


ਪਾਕਿਸਤਾਨ ਵਿਚ ਲੋਕਾਂ ਨੇ ਟਵੀਟ ਕੀਤਾ, ਲਾਹੌਰ ਵਿਚ ਸਰਗੋਧਾ ਯੂਨੀਵਰਸਿਟੀ ਕੈਂਪਸ ਦੇ ਪ੍ਰੋਫ਼ੈਸਰ ਜਾਵੇਦ ਨੂੰ ਰਾਸ਼ਟਰੀ ਜਵਾਬਦੇਹੀ ਬਿਊਰੋ ਦੀ ਹਿਰਾਸਤ ਵਿਚ ਦਿਲ ਦਾ ਦੌਰਾ ਪਿਆ। ਜ਼ੰਜੀਰਾਂ ਵਿਚ ਜਕੜੀ ਉਨ੍ਹਾਂ ਦੀ ਲਾਸ਼ ਦੀ ਤਸਵੀਰ ਹੈਰਾਨ ਕਰ ਦੇਣ ਵਾਲੀ ਹੈ।  ਇਲਜ਼ਾਮ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਦੇ ਵੀਸੀ ਰਹਿ ਚੁੱਕੇ ਪ੍ਰੋਫ਼ੈਸਰ ਨੂੰ ਹੱਥਕੜੀ ਵਿਚ ਪਰੇਡ ਕਰਾਇਆ ਗਿਆ ਸੀ। ਮਨੁੱਖ ਗਰਿਮਾ ਦੇ ਇਸ ਤਰ੍ਹਾਂ ਉਲੰਘਣਾ ਲਈ NAB ਨੂੰ ਸ਼ਰਮ ਆਉਣੀ ਚਾਹੀਦੀ ਹੈ।

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement