ਸੁੱਕ ਕੇ ਤੀਲਾ ਹੋਏ ਸੂਡਾਨ ਦੇ ਬੱਬਰ ਸ਼ੇਰ
Published : Jan 25, 2020, 9:37 am IST
Updated : Jan 25, 2020, 9:41 am IST
SHARE ARTICLE
Photo
Photo

ਲੋਕਾਂ ਨੇ ਮਦਦ ਲਈ ਚਲਾਈ ਆਨਲਾਈਨ ਮੁਹਿੰਮ

ਖਾਰਤੂਮ: ਸ਼ੇਰ ਜੰਗਲ ਦਾ ਸਭ ਤੋਂ ਸ਼ਕਤੀਸ਼ਾਲੀ ਜਾਨਵਰ ਹੈ, ਜਿਸ ਨੂੰ ਦੇਖ ਕੇ ਵੱਡੇ ਵੱਡਿਆਂ ਦੇ ਪਸੀਨੇ ਛੁੱਟ ਜਾਂਦੇ ਹਨ ਪਰ ਸੂਡਾਨ ਦੀ ਰਾਜਧਾਨੀ ਖਾਰਤੂਮ ਵਿਚ ਇਕ ਪਾਰਕ ਵਿਚ ਮੌਜੂਦ ਸ਼ੇਰ ਇੰਨੇ ਜ਼ਿਆਦਾ ਕਮਜ਼ੋਰ ਹੋ ਗਏ ਹਨ ਕਿ ਉਨ੍ਹਾਂ ਨੂੰ ਦੇਖ ਕੇ ਖ਼ੌਫ਼ ਨਹੀਂ ਬਲਕਿ ਉਨ੍ਹਾਂ 'ਤੇ ਤਰਸ ਆਉਂਦਾ ਹੈ।

PhotoPhoto

ਕੁਪੋਸ਼ਣ ਦੀ ਵਜ੍ਹਾ ਨਾਲ ਕਮਜ਼ੋਰ ਹੋਏ ਇਨ੍ਹਾਂ ਸ਼ੇਰਾਂ ਨੂੰ ਇਕ ਕੁੱਤਾ ਵੀ ਅਪਣਾ ਸ਼ਿਕਾਰ ਬਣਾ ਸਕਦਾ ਹੈ। ਜਾਣਕਾਰੀ ਅਨੁਸਾਰ ਇਹ ਸ਼ੇਰ ਰਾਜਧਾਨੀ ਖਾਰਤੂਮ ਦੇ ਅਲ ਕੁਰੈਸ਼ੀ ਪਾਰਕ ਵਿਖੇ ਇਕ ਪਿੰਜਰੇ ਵਿੱਚ ਲੋਕਾਂ ਦੇ ਦੇਖਣ ਲਈ ਬੰਦ ਕੀਤੇ ਹੋਏ ਹਨ ਪਰ ਪਿਛਲੇ ਕੁਝ ਹਫ਼ਤਿਆਂ ਵਿੱਚ ਇਨ੍ਹਾਂ ਦੀ ਹਾਲਤ ਬਦ ਤੋਂ ਵੀ ਬਦਤਰ ਹੋ ਗਈ ਹੈ।

PhotoPhoto

ਭੋਜਨ ਅਤੇ ਦਵਾਈਆਂ ਦੀ ਅਣਹੋਂਦ ਵਿਚ ਇਨ੍ਹਾਂ ਸ਼ੇਰਾਂ ਦੀਆਂ ਪੱਸਲੀਆਂ ਤਕ ਦਿਸਣ ਲੱਗ ਪਈਆਂ ਹਨ, ਜਿਸ ਦੇ ਚਲਦਿਆਂ ਸ਼ੇਰਾਂ ਦੇ ਸਰੀਰ ਦੇ ਭਾਰ ਦਾ ਲਗਭਗ ਦੋ ਤਿਹਾਈ ਹਿੱਸਾ ਘੱਟ ਗਿਆ ਹੈ। ਉਧਰ ਅਲ-ਕੁਰੈਸ਼ੀ ਪਾਰਕ ਦੇ ਮੈਨੇਜਰ ਸੁਮੇਲ ਦਾ ਕਹਿਣਾ ਹੈ  ਕਿ ਇਨ੍ਹਾਂ ਲਈ ਭੋਜਨ ਹਮੇਸ਼ਾ ਉਪਲਬਧ ਨਹੀਂ ਹੁੰਦਾ, ਇਸ ਲਈ ਅਕਸਰ ਅਸੀਂ ਇਨ੍ਹਾਂ ਖਾਣਾ ਦੇਣ ਲਈ ਆਪਣੇ ਪੈਸੇ ਨਾਲ ਭੋਜਨ ਖ਼ਰੀਦਦੇ ਹਾਂ।

PhotoPhoto

ਪਾਰਕ ਦਾ ਪ੍ਰਬੰਧ ਖਰਤੂਮ ਨਗਰ ਪਾਲਿਕਾ ਦੁਆਰਾ ਕੀਤਾ ਜਾਂਦਾ ਹੈ ਅਤੇ ਉੱਥੋਂ ਦੇ ਲੋਕ ਆਪਣੇ ਪੱਧਰ 'ਤੇ ਨਿਗਮ ਦੀ ਸਹਾਇਤਾ ਕਰਦੇ ਹਨ। ਦਰਅਸਲ ਇਸ ਪਾਰਕ ਵਿਚ ਪੰਜ ਅਫ਼ਰੀਕੀ ਸ਼ੇਰ ਬੰਦ ਕੀਤੇ ਹੋਏ ਹਨ। ਉਸਮਾਨ ਸਲੀਹ ਨਾਂਅ ਦੇ ਇਕ ਵਿਅਕਤੀ ਨੇ ਇਨ੍ਹਾਂ ਸ਼ੇਰਾਂ ਦੀਆਂ ਤਸਵੀਰਾਂ ਫੇਸਬੁੱਕ 'ਤੇ ਪਾ ਦਿੱਤੀਆਂ ਅਤੇ ਨਾਲ ਹੀ ਇਨ੍ਹਾਂ ਸ਼ੇਰਾਂ ਦੀ ਮਦਦ ਲਈ ਇਕ ਆਨਲਾਈਨ ਮੁਹਿੰਮ ਦੀ ਸ਼ੁਰੂਆਤ ਕੀਤੀ।

PhotoPhoto

ਇਸੇ ਮੁਹਿੰਮ ਤਹਿਤ ਲੋਕਾਂ ਵੱਲੋਂ ਇਨ੍ਹਾਂ ਬੇਹੱਦ ਕਮਜ਼ੋਰ ਹੋਏ ਸ਼ੇਰਾਂ ਲਈ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਇਹ ਮੁੜ ਤੋਂ ਤੰਦਰੁਸਤ ਹੋ ਸਕਣ। ਦੱਸ ਦਈਏ ਕਿ ਸੂਡਾਨ ਖੁਰਾਕੀ ਕੀਮਤਾਂ ਅਤੇ ਵਿਦੇਸ਼ੀ ਮੁਦਰਾ ਦੀ ਘਾਟ ਕਾਰਨ ਵੱਡੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ।

PhotoPhoto

ਜਿਸ ਦਾ ਅਸਰ ਹੁਣ ਮਨੁੱਖਾਂ ਅਤੇ ਜਾਨਵਰਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸ਼ੇਰਾਂ ਦਾ ਸਹੀ ਤਰੀਕੇ ਨਾਲ ਪਾਲਣ ਨਹੀਂ ਕੀਤਾ ਜਾ ਰਿਹਾ ਤਾਂ ਇਨ੍ਹਾਂ ਨੂੰ ਜੰਗਲ ਵਿਚ ਛੱਡ ਦੇਣਾ ਚਾਹੀਦਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement