ਮਲਿੱਕਾ ਸ਼ੇਰਾਵਤ ਨੇ ਨਿਰਭਯਾ ਦੇ ਦੋਸ਼ੀਆਂ ਦੀ ਫਾਂਸੀ ਅੱਗੇ ਵਧਣ 'ਤੇ ਜਤਾਈ ਨਰਾਜ਼ਰੀ
Published : Jan 18, 2020, 12:35 pm IST
Updated : Jan 18, 2020, 1:31 pm IST
SHARE ARTICLE
File
File

1 ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ

ਮੁੰਬਈ- ਨਿਰਭਯਾ ਸਮੂਹਿਕ ਬਲਾਤਕਾਰ ਅਤੇ ਕਤਲ ਮਾਮਲੇ 'ਚ ਦਿੱਲੀ ਦੀ ਅਦਾਲਤ ਨੇ ਚਾਰੇ ਦੋਸ਼ੀਆਂ ਵਿਰੁੱਧ ਨਵਾਂ ਮੌਤ ਦਾ ਵਾਰੰਟ ਜਾਰੀ ਕੀਤਾ ਹੈ। ਇਸ ਨਵੇਂ ਡੈਥ ਵਾਰੰਟ ਮੁਤਾਬਿਕ ਹੁਣ 22 ਜਨਵਰੀ ਦੀ ਥਾਂ 1 ਫਰਵਰੀ ਨੂੰ ਸਵੇਰੇ 6 ਵਜੇ ਫਾਂਸੀ ਦਿੱਤੀ ਜਾਵੇਗੀ। 

FileFile

ਇਸ ਮਾਮਲੇ 'ਤੇ ਬਾਲੀਵੁੱਡ ਅਦਾਕਾਰਾ ਮਲਿੱਕਾ ਸ਼ੇਰਾਵਤ ਨੇ ਨਿਰਾਸ਼ਾ ਜ਼ਾਹਰ ਕੀਤੀ ਹੈ। ਇਸ ਮਾਮਲੇ ਨਾਲ ਸਬੰਧਤ ਖ਼ਬਰਾਂ 'ਤੇ ਪ੍ਰਤੀਕਿਰਿਆ ਦਿੰਦਿਆਂ ਮਲਿੱਕਾ ਸ਼ੇਰਾਵਤ ਨੇ ਕਿਹਾ, "ਇਹ ਕਿੰਨੀ ਨਿਰਾਸ਼ਾ ਵਾਲੀ ਗੱਲ ਹੈ। ਦੇਸ਼ ਦੀਆਂ ਔਰਤਾਂ ਕਿਹੋ ਜਿਹਾ ਮਹਿਸੂਸ ਕਰ ਰਹੀਆਂ ਹੋਣਗੀਆਂ। 

FileFile

ਮੈਂ ਇਹ ਮਹਿਸੂਸ ਕਰ ਸਕਦੀ ਹਾਂ। ਸੋਚੋ ਉਸ (ਨਿਰਭਯਾ) ਪਰਿਵਾਰ 'ਤੇ ਕੀ ਬੀਤ ਰਹੀ ਹੋਵੇਗੀ।" ਮਲਿੱਕਾ ਨੇ ਕਿਹਾ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਔਰਤਾਂ ਨਾਲ ਬਲਾਤਕਾਰ ਅਤੇ ਕਤਲ ਕੀਤੇ ਜਾਣ ਦੀਆਂ ਰੋਜ਼ਾਨਾ ਖਬਰਾਂ ਆ ਰਹੀਆਂ ਹਨ। ਇਹ ਦਰਸਾਉਂਦਾ ਹੈ ਕਿ ਔਰਤਾਂ ਵਿਰੁੱਧ ਅਪਰਾਧ ਵੱਧ ਰਹੇ ਹਨ।

FileFile

ਮਲਿੱਕਾ ਸ਼ੇਰਾਵਤ ਦੀ ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਏਕਤਾ ਕਪੂਰ ਦੀ ਵੈੱਬ ਸੀਰੀਜ਼ 'ਬੂ ਸਬਕੀ ਫੱਟੇਗੀ' 'ਚ ਨਜ਼ਰ ਆਈ ਸੀ। ਮਲਿੱਕਾ ਨੇ ਇਸ ਸੀਰੀਜ਼ ਨਾਲ ਆਪਣਾ ਡਿਜੀਟਲ ਡੈਬਿਊ ਕੀਤਾ ਸੀ। ਉਸ ਦੇ ਨਾਲ ਤੁਸ਼ਾਰ ਕਪੂਰ, ਕ੍ਰਿਸ਼ਣਾ ਅਭਿਸ਼ੇਕ, ਕਿਕੂ ਸ਼ਾਰਦਾ, ਸ਼ੈਫਾਲੀ ਜਰੀਵਾਲਾ, ਸਾਕਸ਼ੀ ਪ੍ਰਧਾਨ, ਸ਼ਵੇਤਾ ਗੁਲਾਟੀ, ਅਨਿਲ ਚਰਨਜੀਤ ਅਤੇ ਸੰਜੇ ਮਿਸ਼ਰਾ ਜਿਹੇ ਸਿਤਾਰੇ ਸਨ।

FileFile

ਕੁਝ ਦਿਨ ਪਹਿਲਾਂ ਮਲਿੱਕਾ, ਸਲਮਾਨ ਖਾਨ ਦੁਆਰਾ ਹੋਸਟ ਕੀਤੇ ਸ਼ੋਅ 'ਬਿੱਗ ਬੌਸ' 'ਚ ਨਜ਼ਰ ਆਈ ਸੀ। ਇਸ ਦੌਰਾਨ ਮਲਿੱਕਾ ਨੇ ਸਲਮਾਨ ਨਾਲ ਖੂਬ ਫਲਰਟ ਕੀਤਾ ਸੀ, ਜਿਸ ਨੂੰ ਦਰਸ਼ਕਾਂ ਨੇ ਵੀ ਪਸੰਦ ਕੀਤਾ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement