
ਕਲੱਬ ਦੇ ਪ੍ਰਧਾਨ ਲੂਕਸ ਮੀਰਾ ਅਤੇ ਚਾਰ ਖਿਡਾਰੀ - ਲੂਕਸ ਪ੍ਰੈਕਸਡੀਜ਼, ਗਿਲਹੇਲਮ ਨੋ, ਰਣੂਲ ਅਤੇ ਮਾਰਕਸ ਮੋਲਿਨਾਰੀ ਐਤਵਾਰ ਨੂੰ ਉਸ ਸਮੇਂ ਮਾਰੇ ਗਏ
ਨਵੀਂ ਦਿੱਲੀ: ਬ੍ਰਾਜ਼ੀਲ 'ਚ ਭਿਆਨਕ ਜਹਾਜ਼ ਹਾਦਸਾ ਵਾਪਰਿਆ ਹੈ ਜਿਸ ਵਿਚ ਫੁੱਟਬਾਲ ਦੇ ਚਾਰ ਖਿਡਾਰੀਆਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਇਸ ਹਾਦਸੇ ਵਿਚ ਚਾਰ ਫੁੱਟਬਾਲ ਖਿਡਾਰੀ ਅਤੇ ਬ੍ਰਾਜ਼ੀਲ ਦੇ ਫੁੱਟਬਾਲ ਕਲੱਬ ਪਾਲਮਾਸ ਦੇ ਪ੍ਰਧਾਨ ਦੀ ਮੌਤ ਹੋ ਗਈ। ਦੱਸਯੋਗ ਹੈ ਕਿ ਇਹ ਘਟਨਾ ਐਤਵਾਰ ਨੂੰ ਵਾਪਰੀ ਹੈ।
Air plane
ਕਲੱਬ ਪ੍ਰਧਾਨ ਦਾ ਵੱਡਾ ਬਿਆਨ
ਕਲੱਬ ਦੇ ਪ੍ਰਧਾਨ ਨੇ ਇੱਕ ਬਿਆਨ ਵਿੱਚ ਕਿਹਾ, ਕਲੱਬ ਦੇ ਪ੍ਰਧਾਨ ਲੂਕਸ ਮੀਰਾ ਅਤੇ ਚਾਰ ਖਿਡਾਰੀ - ਲੂਕਸ ਪ੍ਰੈਕਸਡੀਜ਼, ਗਿਲਹੇਲਮ ਨੋ, ਰਣੂਲ ਅਤੇ ਮਾਰਕਸ ਮੋਲਿਨਾਰੀ ਐਤਵਾਰ ਨੂੰ ਉਸ ਸਮੇਂ ਮਾਰੇ ਗਏ ਜਦੋਂ ਉਨ੍ਹਾਂ ਦਾ ਜਹਾਜ਼ ਬ੍ਰਾਜ਼ੀਲ ਦੇ ਉੱਤਰੀ ਸ਼ਹਿਰ ਪਾਲਮਾਸ ਨੇੜੇ ਟੌਕਨਟੇਨਜ਼ ਏਅਰਫੀਲਡ ਟੇਕ ਆਫ ਦੇ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ।
football
ਸੂਤਰਾਂ ਦੇ ਮੁਤਾਬਿਕ ਇਸ ਹਾਦਸੇ ਵਿੱਚ ਜਹਾਜ਼ ਦੇ ਪਾਇਲਟ ਦੀ ਵੀ ਮੌਤ ਹੋ ਗਈ। ਦੱਸਣਯੋਗ ਹੈ ਕਿ ਕੋਲਾ ਵਰਡੇ ਮੈਚ ਸੋਮਵਾਰ ਨੂੰ ਵਿਲਾ ਨੋਵਾ ਦੇ ਖਿਲਾਫ ਖੇਡਣ ਲਈ ਜਹਾਜ਼ ਲਗਭਗ 800 ਕਿਲੋਮੀਟਰ ਦੂਰ ਗੋਆਨੀਆ ਸ਼ਹਿਰ ਜਾ ਰਿਹਾ ਸੀ। ਸਥਾਨਕ ਮੀਡੀਆ ਨੇ ਦੱਸਿਆ ਕਿ ਇਹ ਖਿਡਾਰੀ ਅਤੇ ਕਲੱਬ ਦੇ ਪ੍ਰਧਾਨ ਟੀਮ ਤੋਂ ਅਲੱਗ ਯਾਤਰਾ ਕਰ ਰਹੇ ਸਨ, ਕਿਉਂਕਿ ਉਹ ਕੋਵਿਡ -19 ਟੈਸਟ ਵਿੱਚ ਪੌਜ਼ੇਟਿਵ ਪਾਏ ਗਏ ਸੀ ਅਤੇ ਕੁਆਰੰਟੀਨ ਵਿੱਚ ਸੀ।