
ਮਾਸਕੋ ਵੱਲੋਂ ਕੀਤੇ ਗਏ ਹਮਲੇ ਦੀ ਇਕ ਭਿਆਨਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿਚ ਯੂਕਰੇਨ ਦੇ ਖਿਲਾਫ ਰੂਸ ਦੇ ਹਮਲੇ ਨੂੰ ਦਿਖਾਇਆ ਗਿਆ ਹੈ।
ਕੀਵ: ਰੂਸੀ ਫੌਜਾਂ ਨੇ ਯੂਕਰੇਨ ਦੀ ਰਾਜਧਾਨੀ ਕੀਵ 'ਤੇ ਕਬਜ਼ਾ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਹੈ। ਰੂਸ ਵਲੋਂ ਮਿਜ਼ਾਈਲ ਅਤੇ ਰਾਕੇਟ ਹਮਲੇ ਕੀਤੇ ਜਾ ਰਹੇ ਹਨ। ਮਾਸਕੋ ਵੱਲੋਂ ਕੀਤੇ ਗਏ ਹਮਲੇ ਦੀ ਇਕ ਭਿਆਨਕ ਵੀਡੀਓ ਸਾਹਮਣੇ ਆਈ ਹੈ। ਵੀਡੀਓ ਵਿਚ ਯੂਕਰੇਨ ਦੇ ਖਿਲਾਫ ਰੂਸ ਦੇ ਹਮਲੇ ਨੂੰ ਦਿਖਾਇਆ ਗਿਆ ਹੈ। ਰੂਸ ਦੇ ਹਮਲੇ ਕਾਰਨ ਕਈ ਆਮ ਨਾਗਰਿਕਾਂ ਦੀ ਜਾਨ ਗਈ ਹੈ।
The moment when civilians were shot in Ukraine. pic.twitter.com/VfrjtE3lCX
ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਯੂਕਰੇਨ ਦੀ ਸੜਕ 'ਤੇ ਇਕ ਸਾਈਕਲ ਸਵਾਰ 'ਤੇ ਅਚਾਨਕ ਹਵਾ 'ਚੋਂ ਬੰਬ ਸੁੱਟਿਆ ਗਿਆ। ਇਸ ਦੌਰਾਨ ਉਹ ਅੱਗ ਦੀਆਂ ਲਾਟਾਂ ਨਾਲ ਘਿਰ ਗਿਆ। ਦਿਲ ਦਹਿਲ ਦੇਣ ਵਾਲੀ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਰੂਸ ਨੇ ਵੀਰਵਾਰ ਨੂੰ ਯੂਕਰੇਨ 'ਤੇ ਹਮਲਾ ਕੀਤਾ। ਯੁੱਧ ਦੇ ਪਹਿਲੇ ਦਿਨ 137 ਲੋਕ ਮਾਰੇ ਗਏ ਸਨ ਅਤੇ 300 ਤੋਂ ਵੱਧ ਜ਼ਖਮੀ ਹੋਏ ਸਨ। ਯੂਕਰੇਨ 'ਤੇ ਹਮਲੇ ਅੱਜ ਵੀ ਜਾਰੀ ਹਨ।
ਧਮਾਕਿਆਂ ਨੇ ਯੂਕਰੇਨ ਦੇ ਕਈ ਸ਼ਹਿਰਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਰੂਸ-ਯੂਕਰੇਨ ਜੰਗ ਵਿਚ ਸੈਂਕੜੇ ਸੈਨਿਕ ਜ਼ਖ਼ਮੀ ਹੋ ਚੁੱਕੇ ਹਨ। ਇਸ ਜੰਗ ਵਿਚ ਬੇਕਸੂਰ ਲੋਕ ਮਾਰੇ ਜਾ ਰਹੇ ਹਨ। ਉਹਨਾਂ ਵਿਚੋਂ ਇਕ ਰੂਸੀ ਹਵਾਈ ਹਮਲੇ ਵਿਚ ਮਾਰਿਆ ਗਿਆ ਇਕ ਸਾਈਕਲ ਸਵਾਰ ਸੀ। ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜ ਰਹੇ ਹਨ। ਸੁਰੱਖਿਅਤ ਥਾਂ 'ਤੇ ਪਹੁੰਚਣ ਲਈ ਰੇਲਾਂ ਅਤੇ ਸੜਕਾਂ 'ਤੇ ਭੀੜ ਦਿਖਾਈ ਦੇ ਰਹੀ ਹੈ।