
ਯੂਕਰੇਨ ਦੀ ਰਾਜਧਾਨੀ ਕੀਵ ਵਿਚ ਦਾਖਲ ਹੋਣ ਵਾਲੇ ਰੂਸੀ ਸੈਨਿਕ ਸ਼ਹਿਰ ਦੇ ਇਕ ਉੱਤਰੀ ਖੇਤਰ ਓਬੋਲੋਨ ਵਿਚ ਹਨ।
ਕੀਵ: ਯੂਕਰੇਨ ਦੀ ਰਾਜਧਾਨੀ ਕੀਵ ਵਿਚ ਦਾਖਲ ਹੋਣ ਵਾਲੇ ਰੂਸੀ ਸੈਨਿਕ ਸ਼ਹਿਰ ਦੇ ਇਕ ਉੱਤਰੀ ਖੇਤਰ ਓਬੋਲੋਨ ਵਿਚ ਹਨ। ਇਹ ਇਲਾਕਾ ਸੰਸਦ ਅਤੇ ਸ਼ਹਿਰ ਦੇ ਕੇਂਦਰੀ ਖੇਤਰ ਤੋਂ ਮਹਿਜ਼ ਨੌਂ ਕਿਲੋਮੀਟਰ ਦੂਰ ਹੈ। ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ਆਪਣੀ ਪੂਰੀ ਤਾਕਤ ਨਾਲ ਜਵਾਬ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਰਾਜਧਾਨੀ ਕੀਵ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਜ਼ਬਰਦਸਤ ਲੜਾਈ ਚੱਲ ਰਹੀ ਹੈ।
ਯੂਕਰੇਨ ਦੀ ਰਾਜਧਾਨੀ ਕੀਵ ਸਮੇਤ ਕਈ ਸ਼ਹਿਰਾਂ 'ਚ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਯੂਕਰੇਨ ਦੀ ਫੌਜ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਵਿਚ ਕਿਹਾ ਗਿਆ ਹੈ ਕਿ ਰੂਸੀ ਫੌਜੀ ਨਾਗਰਿਕ ਕੰਪਲੈਕਸ ਅਤੇ ਇਮਾਰਤਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ।
ਸ਼ਹਿਰ ਦੇ ਬਾਹਰੀ ਇਕਾਲੇ ਵਿਚ ਇਕ ਏਅਰਫੀਲਡ 'ਤੇ ਯੂਕਰੇਨੀ ਅਤੇ ਰੂਸੀ ਫੌਜਾਂ ਵਿਚਾਲੇ ਝੜਪ ਜਾਰੀ ਹੈ। ਜੇਕਰ ਰੂਸੀ ਫੌਜ ਇਸ ਏਅਰਫੀਲਡ 'ਤੇ ਕਬਜ਼ਾ ਕਰ ਲੈਂਦੀ ਹੈ ਤਾਂ ਇੱਥੋਂ ਇਸ ਨੂੰ ਰਾਜਧਾਨੀ 'ਚ ਦਾਖਲ ਹੋਣ ਦਾ ਰਸਤਾ ਮਿਲ ਸਕਦਾ ਹੈ। ਕੀਵ ਵਿਚ ਕਈ ਧਮਾਕੇ ਹੋਏ ਹਨ ਅਤੇ ਫਲੈਟਾਂ ਦੇ ਇਕ ਬਲਾਕ ਨੂੰ ਨੁਕਸਾਨ ਪਹੁੰਚਿਆ ਹੈ। ਯੂਕਰੇਨ ਦੇ ਖਿਲਾਫ ਲੜਾਈ ਸ਼ੁਰੂ ਕਰਨ ਤੋਂ ਬਾਅਦ ਰੂਸੀ ਫੌਜ ਨੇ ਸਿਰਫ 30 ਘੰਟਿਆਂ ਦੇ ਅੰਦਰ ਰਾਜਧਾਨੀ ਕੀਵ ਪਹੁੰਚ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।