
ਅਫਗਾਨਿਸਤਾਨ ਨੇ ਦੋਹਾਂ ਪੱਖਾਂ ਨੂੰ ਸੰਜਮ ਰੱਖਣ ਦੀ ਅਪੀਲ ਕੀਤੀ ਹੈ। ਸਾਰੇ ਪੱਖਾਂ ਨੂੰ ਅਜਿਹੇ ਕਦਮਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਹਿੰਸਾ ਵਧ ਸਕਦੀ ਹੈ।
ਕਾਬੁਲ: ਅਫ਼ਗਾਨਿਸਤਾਨ 'ਚ ਸੱਤਾਧਾਰੀ ਤਾਲਿਬਾਨ ਨੇ ਯੂਕਰੇਨ ਦੀ ਸਥਿਤੀ 'ਤੇ ਇਕ ਬਿਆਨ ਜਾਰੀ ਕੀਤਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਯੂਕਰੇਨ ਦੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਨਾਗਰਿਕਾਂ ਦੇ ਸੰਭਾਵੀ ਨੁਕਸਾਨ ਨੂੰ ਲੈ ਕੇ ਚਿੰਤਤ ਹੈ।
ਬਿਆਨ ਮੁਤਾਬਕ ਅਫਗਾਨਿਸਤਾਨ ਨੇ ਦੋਹਾਂ ਪੱਖਾਂ ਨੂੰ ਸੰਜਮ ਰੱਖਣ ਦੀ ਅਪੀਲ ਕੀਤੀ ਹੈ। ਸਾਰੇ ਪੱਖਾਂ ਨੂੰ ਅਜਿਹੇ ਕਦਮਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਹਿੰਸਾ ਵਧ ਸਕਦੀ ਹੈ। ਅਫਗਾਨਿਸਤਾਨ ਦਾ ਕਹਿਣਾ ਹੈ ਕਿ ਅਪਣੀ ਨਿਰਪੱਖ ਵਿਦੇਸ਼ ਨੀਤੀ ਦੇ ਮੱਦੇਨਜ਼ਰ, ਉਹ ਦੋਵਾਂ ਧਿਰਾਂ ਨੂੰ ਗੱਲਬਾਤ ਅਤੇ ਸ਼ਾਂਤੀਪੂਰਨ ਤਰੀਕਿਆਂ ਨਾਲ ਸੰਕਟ ਨੂੰ ਹੱਲ ਕਰਨ ਦੀ ਅਪੀਲ ਕਰਦਾ ਹੈ।
Statement concerning crisis in #Ukraine pic.twitter.com/Ck17sMrAWy
ਅਫਗਾਨਿਸਤਾਨ ਨੇ ਸਾਰੀਆਂ ਸਬੰਧਤ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਯੂਕਰੇਨ ਵਿਚ ਰਹਿ ਰਹੇ ਅਫਗਾਨ ਨਾਗਰਿਕਾਂ ਅਤੇ ਪ੍ਰਵਾਸੀਆਂ ਦੀ ਜਾਨ ਦੀ ਸੁਰੱਖਿਆ ਵੱਲ ਧਿਆਨ ਦੇਣ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹਾਲ ਹੀ ਵਿਚ ਯੂਕਰੇਨ ਦੇ ਵੱਖਵਾਦੀਆਂ ਦੇ ਕੰਟਰੋਲ ਵਾਲੇ ਦੋ ਖੇਤਰਾਂ ਨੂੰ ਸੁਤੰਤਰ ਖੇਤਰ ਵਜੋਂ ਮਾਨਤਾ ਦਿੱਤੀ ਅਤੇ ਫਿਰ ਪੂਰਬੀ ਯੂਕਰੇਨ ਵਿਚ ਫੌਜ ਭੇਜਣ ਦਾ ਫੈਸਲਾ ਕੀਤਾ।
ਇਸ ਤੋਂ ਬਾਅਦ ਵੀਰਵਾਰ ਨੂੰ ਯੂਕਰੇਨ ਵਿਚ ਜੰਗ ਸ਼ੁਰੂ ਹੋ ਗਈ। ਰੂਸੀ ਫੌਜ ਯੂਕਰੇਨ ਦੇ ਕਈ ਹਿੱਸਿਆਂ 'ਤੇ ਹਮਲੇ ਕਰ ਰਹੀ ਹੈ। ਯੂਕਰੇਨ ਦਾ ਕਹਿਣਾ ਹੈ ਕਿ ਹੁਣ ਤੱਕ ਉਸ ਦੇ 137 ਲੋਕ ਮਾਰੇ ਜਾ ਚੁੱਕੇ ਹਨ। ਯੂਕਰੇਨ ਨੇ ਵੀ ਜਵਾਬੀ ਕਾਰਵਾਈ ਵਿਚ ਰੂਸੀ ਸੈਨਿਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ।