
ਯੂਕਰੇਨ ਨੇ 18 ਤੋਂ 60 ਸਾਲ ਦੀ ਉਮਰ ਦੇ ਪੁਰਸ਼ਾਂ ਦੇ ਵਤਨ ਛੱਡਣ 'ਤੇ ਪਾਬੰਦੀ ਲਗਾ ਦਿੱਤੀ ਹੈ। ਮਾਰਸ਼ਲ ਲਾਅ ਤਹਿਤ ਨਾਗਰਿਕਾਂ ਨੂੰ ਇਸ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।
ਕੀਵ: ਯੂਕਰੇਨ ਨੇ 18 ਤੋਂ 60 ਸਾਲ ਦੀ ਉਮਰ ਦੇ ਪੁਰਸ਼ਾਂ ਦੇ ਵਤਨ ਛੱਡਣ 'ਤੇ ਪਾਬੰਦੀ ਲਗਾ ਦਿੱਤੀ ਹੈ। ਮਾਰਸ਼ਲ ਲਾਅ ਤਹਿਤ ਨਾਗਰਿਕਾਂ ਨੂੰ ਇਸ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਨਸਕੀ ਨੇ ਆਪਣੇ ਦੇਸ਼ ਵਿਚ ਰੂਸੀ ਫੌਜੀ ਕਾਰਵਾਈ ਮਗਰੋਂ ਯੂਕਰੇਨ ਵਿਚ ਆਮ ਲਾਮਬੰਦੀ ਦਾ ਐਲਾਨ ਕਰਨ ਵਾਲਾ ਇਕ ਫ਼ਰਮਾਨ ਜਾਰੀ ਕੀਤਾ ਹੈ।
Ukrainian commander courageously promises that he will not give up his land [full English translation below]#ukraine #war #russianinvasion pic.twitter.com/MdMRm3KaqM
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੀ ਵੈੱਬਸਾਈਟ ਨੇ ਫ਼ਰਮਾਨ ਪ੍ਰਕਾਸ਼ਿਤ ਕੀਤਾ ਗਿਆ, ਜਿਸ ਵਿਚ " ਆਮ ਲਾਮਬੰਦੀ ਦਾ ਐਲਾਨ" ਕੀਤਾ ਗਿਆ ਸੀ। ਫ਼ਰਮਾਨ ਅਨੁਸਾਰ ਇਹ ਫੈਸਲਾ "ਯੂਕਰੇਨ ਖ਼ਿਲਾਫ਼ ਰੂਸੀ ਫੌਜੀ ਕਾਰਵਾਈ ਅਤੇ ਦੇਸ਼ ਦੀ ਰੱਖਿਆ ਨੂੰ ਯਕੀਨੀ ਬਣਾਉਣ, ਲੜਾਈ ਦੀ ਤਿਆਰੀ ਅਤੇ ਯੂਕਰੇਨੀ ਹਥਿਆਰਬੰਦ ਬਲਾਂ ਅਤੇ ਸਹਾਇਕ ਫੌਜੀ ਗਠਨ ਨੂੰ ਕਾਇਮ ਰੱਖਣ" ਕਾਰਨ ਲਿਆ ਗਿਆ ਹੈ।
General Staff of the Armed Forces on the current state of war in #Ukraine pic.twitter.com/GEyuEp0Lsc
ਇਸ ਦੇ ਨਾਲ ਹੀ ਲਵੋਵ ਵਿਚ ਬਾਰਡਰ ਗਾਰਡ ਸੇਵਾ ਦੇ ਮੁਖੀ ਡੈਨੀਲ ਮੇਨਸ਼ੀਕੋਵ ਨੇ ਘੋਸ਼ਣਾ ਕੀਤੀ ਕਿ 18 ਤੋਂ 60 ਸਾਲ ਦੀ ਉਮਰ ਦੇ ਮਰਦਾਂ ਨੂੰ ਦੇਸ਼ ਛੱਡਣ 'ਤੇ ਪਾਬੰਦੀ ਲਗਾਈ ਗਈ ਹੈ। ਡੈਨੀਲ ਮੇਨਸ਼ੀਕੋਵ ਨੇ ਫੇਸਬੁੱਕ 'ਤੇ ਲਿਖਿਆ, “ਯੁੱਧ ਦੀ ਸਥਿਤੀ ਕਾਰਨ 18 ਤੋਂ 60 ਸਾਲ ਦੀ ਉਮਰ ਦੇ ਯੂਕਰੇਨੀ ਪੁਰਸ਼ਾਂ ਨੂੰ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਕਿਰਪਾ ਕਰਕੇ ਘਬਰਾਓ ਨਾ ਅਤੇ ਬਿਨਾਂ ਇਜਾਜ਼ਤ ਦੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਨਾ ਕਰੋ” ।
ਜ਼ਿਕਰਯੋਗ ਹੈ ਕਿ ਯੂਕਰੈਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੇ ਪੁਸ਼ਟੀ ਕੀਤੀ ਹੈ ਕਿ ਯੂਕਰੈਨ 'ਚ ਰੂਸ ਨਾਲ ਜੰਗ ਦੇ ਪਹਿਲੇ ਦਿਨ 137 ਲੋਕ ਮਾਰੇ ਗਏ। ਉਹਨਾਂ ਕਿਹਾ ਕਿ ਰਾਜਧਾਨੀ ਕੀਵ ਦੇ ਬਿਲਕੁਲ ਨੇੜੇ ਸਥਿਤ ਚਰਨੋਬਲ ਪ੍ਰਮਾਣੂ ਸਾਈਟ ਹੁਣ ਮਾਸਕੋ ਦੇ ਕੰਟਰੋਲ 'ਚ ਹੈ। ਜ਼ਿਕਰਯੋਗ ਹੈ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ 'ਚ ਸਭ ਤੋਂ ਵੱਡੀ ਫੌਜੀ ਕਾਰਵਾਈ ਦੇ ਹਿੱਸੇ ਵਜੋਂ ਰੂਸ ਨੇ ਯੂਕ੍ਰੇਨ 'ਤੇ ਤਿੰਨ ਪਾਸਿਓਂ ਹਮਲਾ ਕੀਤਾ ਹੈ, ਜਿਸ ਨਾਲ ਇੱਥੋਂ ਦੀ ਸੁਰੱਖਿਆ ਵਿਵਸਥਾ ਪੂਰੀ ਤਰ੍ਹਾਂ ਉਥਲ ਪੁਥਲ ਹੋ ਗਈ ਹੈ।