
ਅਮਰੀਕਾ ਵਿਚ ਨਿਤ ਦਿਨ ਵਧ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਨੇ ਅਮਰੀਕੀ ਗੰਨ ਕਲਚਰ 'ਤੇ ਵੱਡੇ ਸਵਾਲ ਖੜ੍ਹੇ ਕਰ ਦਿਤੇ ਹਨ, ਜਿਸ ਨੂੰ ਲੈ ਕੇ
ਵੈਨਕੂਵਰ : ਅਮਰੀਕਾ ਵਿਚ ਨਿਤ ਦਿਨ ਵਧ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਨੇ ਅਮਰੀਕੀ ਗੰਨ ਕਲਚਰ 'ਤੇ ਵੱਡੇ ਸਵਾਲ ਖੜ੍ਹੇ ਕਰ ਦਿਤੇ ਹਨ, ਜਿਸ ਨੂੰ ਲੈ ਕੇ ਉਥੋਂ ਦੇ ਲੋਕਾਂ ਵਿਚ ਅਸੁਰੱਖਿਆ ਦੀ ਭਾਵਨਾ ਪਣਪਣ ਲੱਗੀ ਹੈ। ਇਸੇ ਗਨ ਕਲਚਰ ਦੇ ਵਿਰੋਧ ਵਿਚ ਵੈਨਕੂਵਰ 'ਚ ਸੈਂਕੜੇ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਰੋਸ ਪ੍ਰਦਰਸ਼ਨ ਕੀਤਾ। ਇਹ ਰੈਲੀ ਸਿਰਫ਼ ਕੈਨੇਡਾ ਵਿਚ ਹੀ ਨਹੀਂ ਬਲਕਿ ਅਮਰੀਕਾ ਤੇ ਕੈਨੇਡਾ ਸਣੇ ਦੁਨੀਆਂ ਦੇ ਕਈ ਸ਼ਹਿਰਾਂ 'ਚ ਕੱਢੀ ਜਾ ਰਹੀ ਹੈ।
Vancouver Rally against American Gun Culture
ਅਮਰੀਕਾ ਤੇ ਦੁਨੀਆ ਭਰ 'ਚ ਕੱਢੀਆਂ ਜਾਣ ਵਾਲੀਆਂ ਰੈਲੀਆਂ ਵਾਂਗ ਵੈਨਕੂਵਰ ਦੀ ਰੈਲੀ ਵੀ ਜੈਕ ਪੂਲੇ ਪਲਾਜ਼ਾ ਤੋਂ ਸਵੇਰੇ 10 ਵਜੇ ਕੱਢੀ ਗਈ। ਉਧਰ ਅਮਰੀਕਾ 'ਚ ਕੱਢੀ ਜਾ ਰਹੀ ਰੈਲੀ ਵਿਚ ਪਾਰਕਲੈਂਡ ਹਾਈ ਸਕੂਲ ਦੌਰਾਨ ਹੋਈ ਗੋਲੀਬਾਰੀ 'ਚ ਬਚੇ ਵਿਦਿਆਰਥੀਆਂ, ਅਧਿਆਪਕਾਂ, ਪਰਿਵਾਰਾਂ ਸਣੇ ਹਜ਼ਾਰਾਂ ਦੀ ਗਿਣਤੀ 'ਚ ਅਮਰੀਕੀ ਲੋਕਾਂ ਨੇ ਹਿੱਸਾ ਲਿਆ।
Vancouver Rally against American Gun Culture
ਵੈਨਕੂਵਰ 'ਚ ਕੱਢੀ ਜਾ ਰਹੀ ਰੈਲੀ ਦਾ ਮੁੱਖ ਟੀਚਾ ਅਮਰੀਕਾ ਦੇ ਲਾਅ ਮੇਕਰਾਂ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਤਰਜੀਹ ਦੇਣ ਕੇਂਦਰਿਤ ਹੈ, ਜਿਸ ਵਿਚ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਮਸਲਾ ਉਠਾਇਆ ਜਾ ਰਿਹਾ ਹੈ। ਇਸ ਰੈਲੀ ਨੂੰ 'ਅਵਰ ਲਾਈਵਸ' ਰੈਲੀ ਦਾ ਨਾਂ ਦਿੱਤਾ ਗਿਆ ਹੈ। ਉੱਧਰ ਅਮਰੀਕਾ ਵਿਚ ਵੀ 'ਗਨ ਕਲਚਰ' 'ਤੇ ਕੰਟਰੋਲ ਨੂੰ ਲੈ ਕੇ ਵਾਸ਼ਿੰਗਟਨ 'ਚ ਸਭ ਤੋਂ ਵੱਡੀ ਰੈਲੀ ਕੱਢੀ ਗਈ।
Vancouver Rally against American Gun Culture
ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਇਸ ਵਿਰੋਧ ਪ੍ਰਦਰਸ਼ਨ 'ਚ ਸ਼ਮੂਲੀਅਤ ਕੀਤੀ। ਵਿਦਿਆਰਥੀਆਂ ਵਲੋਂ ਕੀਤੇ ਇਸ ਰੋਸ ਪ੍ਰਦਰਸ਼ਨ ਤਹਿਤ ਹਰ ਥਾਂ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ 'ਗਨ ਕਲਚਰ' ਨੂੰ ਬੰਦ ਕੀਤਾ ਜਾਵੇ ਅਤੇ 'ਸਟਾਪ ਗਨ ਵੁਆਏਲੈਂਸ', 'ਡੋਂਟ ਸ਼ੂਟ' ਜਿਹੇ ਬੈਨਰ ਹੱਥਾਂ 'ਚ ਫੜੇ ਹੋਏ ਹਨ।