Indian student dies in London: ਲੰਡਨ ਸਕੂਲ ਆਫ ਇਕਨਾਮਿਕਸ ਤੋਂ PHD ਕਰ ਰਹੀ ਭਾਰਤੀ ਵਿਦਿਆਰਥਣ ਨੂੰ ਟਰੱਕ ਨੇ ਕੁਚਲਿਆ
Published : Mar 25, 2024, 10:15 am IST
Updated : Mar 25, 2024, 5:19 pm IST
SHARE ARTICLE
Indian student in London dies after being run over truck
Indian student in London dies after being run over truck

ਸਾਈਕਲ ਰਾਹੀਂ ਘਰ ਪਰਤਦੇ ਸਮੇਂ ਵਾਪਰਿਆ ਹਾਦਸਾ

Indian student dies in London: ਲੰਡਨ 'ਚ 33 ਸਾਲਾ ਭਾਰਤੀ ਵਿਦਿਆਰਥਣ ਚੇਸ਼ਠਾ ਕੋਛੜ ਨੂੰ ਪਿਛਲੇ ਹਫਤੇ ਸਾਈਕਲ 'ਤੇ ਘਰ ਪਰਤਦੇ ਸਮੇਂ ਇਕ ਟਰੱਕ ਨੇ ਕੁਚਲ ਦਿਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਵਿਦਿਆਰਥਣ ਨੇ ਪਹਿਲਾਂ ਪਬਲਿਕ ਪਾਲਿਸੀ ਥਿੰਕ ਟੈਂਕ ਨੀਤੀ ਆਯੋਗ ਨਾਲ ਕੰਮ ਕੀਤਾ ਹੈ। ਉਹ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਪੀਐਚਡੀ ਕਰ ਰਹੀ ਸੀ।

ਨੀਤੀ ਆਯੋਗ ਦੇ ਸਾਬਕਾ ਸੀਈਓ ਅਮਿਤਾਭ ਕਾਂਤ ਨੇ ਇਕ ਪੋਸਟ ਵਿਚ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸਾਂਝੀ ਕੀਤੀ। ਉਨ੍ਹਾਂ ਨੇ ਐਕਸ 'ਤੇ ਲਿਖਿਆ ਕਿ ਚੇਸ਼ਠਾ ਕੋਛੜ ਨੇ ਮੇਰੇ ਨਾਲ ਪ੍ਰੋਗਰਾਮ #LIFE ਵਿਚ ਕੰਮ ਕੀਤਾ ਹੈ। ਲੰਡਨ 'ਚ ਸਾਈਕਲ ਚਲਾਉਂਦੇ ਸਮੇਂ ਉਹ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ। ਉਹ ਬਹਾਦਰ ਅਤੇ ਹੁਸ਼ਿਆਰ ਸੀ।

ਕੋਚਰ ਨੂੰ 19 ਮਾਰਚ ਨੂੰ ਕੂੜੇ ਦੇ ਟਰੱਕ ਨੇ ਟੱਕਰ ਮਾਰ ਦਿਤੀ ਸੀ। ਹਾਦਸੇ ਦੇ ਸਮੇਂ ਉਸ ਦਾ ਪਤੀ ਪ੍ਰਸ਼ਾਂਤ ਉਸ ਤੋਂ ਅੱਗੇ ਸੀ ਅਤੇ ਉਹ ਉਸ ਨੂੰ ਬਚਾਉਣ ਲਈ ਭੱਜਿਆ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੇ ਪਿਤਾ ਜਨਰਲ ਐਸਪੀ ਕੋਚਰ (ਸੇਵਾਮੁਕਤ) ਉਨ੍ਹਾਂ ਦੀ ਦੇਹ ਲੈਣ ਲਈ ਲੰਡਨ ਵਿਚ ਹਨ। ਉਨ੍ਹਾਂ ਨੇ ਲਿੰਕਡਇਨ 'ਤੇ ਅਪਣੀਆਂ ਯਾਦਾਂ ਨਾਲ ਜੁੜੀ ਇਕ ਪੋਸਟ ਸ਼ੇਅਰ ਕੀਤੀ ਹੈ।

ਚੇਸ਼ਠਾ ਕੋਛੜ, ਜੋ ਪਹਿਲਾਂ ਗੁਰੂਗ੍ਰਾਮ ਵਿਚ ਰਹਿੰਦੀ ਸੀ, ਪਿਛਲੇ ਸਾਲ ਸਤੰਬਰ ਵਿਚ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਪੀਐਚਡੀ ਕਰਨ ਲਈ ਲੰਡਨ ਗਈ ਸੀ। ਇਸ ਤੋਂ ਪਹਿਲਾਂ ਉਸ ਨੇ ਦਿੱਲੀ ਯੂਨੀਵਰਸਿਟੀ, ਅਸ਼ੋਕਾ ਯੂਨੀਵਰਸਿਟੀ ਅਤੇ ਪੈਨਸਿਲਵੇਨੀਆ ਯੂਨੀਵਰਸਿਟੀ ਅਤੇ ਸ਼ਿਕਾਗੋ ਤੋਂ ਵੀ ਪੜ੍ਹਾਈ ਕੀਤੀ ਸੀ। ਉਸ ਦੀ ਲਿੰਕਡਇਨ ਪ੍ਰੋਫਾਈਲ ਦੇ ਅਨੁਸਾਰ, ਉਹ 2021-23 ਦੌਰਾਨ ਨੀਤੀ ਆਯੋਗ ਵਿਚ ਭਾਰਤ ਦੀ ਰਾਸ਼ਟਰੀ ਵਿਵਹਾਰਕ ਸੂਝ-ਬੂਝ ਯੂਨਿਟ ਵਿਚ ਇਕ ਸੀਨੀਅਰ ਸਲਾਹਕਾਰ ਸੀ।

(For more Punjabi news apart from Indian student in London dies after being run over truck, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement