
ਦੱਖਣੀ ਕੋਰੀਆ ਦੇ ਹਸਪਤਾਲ ਵਿਚ ਲਿਆ ਆਖਰੀ ਸਾਹ
ਟੋਰਾਂਟੋ: ਕੈਨੇਡਾ ਦੇ ਅਦਾਕਾਰ ਸੈਂਟ ਵਾਨ ਕੇਲੁਚੀ ਨੇ ਬੀਟੀਐਸ ਗਾਇਕ ਜਿਮਿਨ ਵਰਗਾ ਦਿਖਾਈ ਦੇਣ ਲਈ 12 ਕਾਸਮੈਟਿਕ ਸਰਜਰੀਆਂ ਕਰਵਾਈਆਂ। ਹਾਲਾਂਕਿ ਉਹਨਾਂ ਨੂੰ ਫਾਇਦਾ ਨਹੀਂ ਮਿਲਿਆ, ਜਿਸ ਦੇ ਚਲਦਿਆਂ ਉਹਨਾਂ ਦੀ 22 ਸਾਲ ਦੀ ਉਮਰ ਵਿਚ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਸਰਜਰੀ ਦੀ ਸਭ ਤੋਂ ਹਾਲੀਆ ਪ੍ਰਕਿਰਿਆ ਦੀਆਂ ਪੇਚੀਦਗੀਆਂ ਕਾਰਨ ਦੱਖਣੀ ਕੋਰੀਆ ਦੇ ਇਕ ਹਸਪਤਾਲ ਵਿਚ ਉਸ ਨੇ ਆਖਰੀ ਸਾਹ ਲਿਆ।
ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਇਕ ਹੋਰ ਘਰ, 2 ਬੱਚਿਆਂ ਦੇ ਪਿਓ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ
ਦੱਸਿਆ ਜਾ ਰਿਹਾ ਹੈ ਕਿ ਵਾਨ ਨੇ ਜਿਮਿਨ ਵਾਂਗ ਦਿਖਣ ਲਈ ਪਿਛਲੇ ਸਾਲ 12 ਕਾਸਮੈਟਿਕ ਸਰਜਰੀਆਂ ਕਰਵਾਈਆਂ, ਜਿਸ ਵਿਚ ਜਬਾੜੇ ਦੀ ਸਰਜਰੀ, ਇਮਪਲਾਂਟ, ਫੇਸ ਲਿਫਟ, ਨੱਕ ਦੀ ਸਰਜਰੀ, ਆਈ ਲਿਫਟ, ਆਈਬ੍ਰੋ ਲਿਫਟ, ਲਿਪ ਰਿਡਕਸ਼ਨ ਅਤੇ ਹੋਰ ਕਈ ਸਰਜਰੀਆਂ ਸ਼ਾਮਲ ਹਨ। ਉਹਨਾਂ ਨੇ ਇਹਨਾਂ ਉੱਤੇ ਕਰੋੜਾਂ ਰੁਪਏ ਖਰਚ ਕੀਤੇ ਸਨ।
ਇਹ ਵੀ ਪੜ੍ਹੋ: ਲਾਡੋਵਾਲ ਪੁਲ ਤੋਂ 40 ਫੁੱਟ ਹੇਠਾਂ ਡਿੱਗੀ XUV, ਵਿਆਹ ਤੋਂ 2 ਦਿਨ ਪਹਿਲਾਂ ਮੁੰਡੇ ਅਤੇ ਕੁੜੀ ਨਾਲ ਵਾਪਰਿਆ ਹਾਦਸਾ
ਮੀਡੀਆ ਨਾਲ ਗੱਲ ਕਰਦੇ ਹੋਏ ਵਾਨ ਦੇ ਪ੍ਰਚਾਰਕ ਐਰਿਕ ਬਲੇਕ ਨੇ ਕਿਹਾ, "ਵਾਨ ਸੰਗੀਤ ਜਗਤ ਵਿਚ ਆਉਣ ਲਈ 2019 ਵਿਚ ਕੈਨੇਡਾ ਤੋਂ ਦੱਖਣੀ ਕੋਰੀਆ ਚਲੇ ਗਏ। ਉਹ ਆਪਣੀ ਦਿੱਖ ਨੂੰ ਲੈ ਕੇ ਅਸੁਰੱਖਿਅਤ ਰਹਿੰਦੇ ਸਨ। ਉਨ੍ਹਾਂ ਨੂੰ ਆਪਣੇ ਚਿਹਰੇ ਦਾ ਵਰਗਾਕਾਰ ਆਕਾਰ ਪਸੰਦ ਨਹੀਂ ਸੀ ਅਤੇ ਉਹ ਵੀ-ਆਕਾਰ ਚਾਹੁੰਦਾ ਸੀ।"
ਇਹ ਵੀ ਪੜ੍ਹੋ: ਮਨੀਸ਼ ਸਿਸੋਦੀਆ ਦੀ ਪਤਨੀ ਦੀ ਵਿਗੜੀ ਸਿਹਤ, ਹਸਪਤਾਲ ’ਚ ਭਰਤੀ
ਉਨ੍ਹਾਂ ਕਿਹਾ, "ਵਾਨ ਨੇ ਇਕ ਸਾਲ ਵਿਚ 12 ਸਰਜਰੀਆਂ ਕਰਵਾਈਆਂ ਸਨ ਅਤੇ ਉਹ ਜਾਣਦਾ ਸੀ ਕਿ ਇਮਪਲਾਂਟ ਦੀ ਸਰਜਰੀ ਕਿੰਨੀ ਜੋਖਮ ਭਰੀ ਹੁੰਦੀ ਹੈ। ਇਸ ਦੇ ਬਾਵਜੂਦ ਉਸ ਨੇ ਇਸ ਨੂੰ ਅੱਗੇ ਵਧਾਇਆ"। ਮੀਡੀਆ ਰਿਪੋਰਟਾਂ ਮੁਤਾਬਕ ਬਲੇਕ ਨੇ ਕਿਹਾ, “ਦੱਖਣੀ ਕੋਰੀਆ ਵਿਚ ਉਨ੍ਹਾਂ ਨੂੰ ਆਪਣੇ ਪੱਛਮੀ ਰੰਗ-ਰੂਪ ਕਾਰਨ ਭੇਦਭਾਵ ਦਾ ਵੀ ਸਾਹਮਣਾ ਕਰਨਾ ਪਿਆ ਸੀ”।