ਅਪਣੀ ਪਰਮਾਣੂ ਸਮਰੱਥਾ ਵਧਾਉਣ ਲਈ ਕਿਮ ਜੋਂਗ ਨੇ ਕੀਤੀ ਮੀਟਿੰਗ
Published : May 25, 2020, 7:53 am IST
Updated : May 25, 2020, 7:53 am IST
SHARE ARTICLE
File Photo
File Photo

ਉੱਤਰੀ ਕੋਰੀਆ ਦੇ ਤਾਣਾ ਸ਼ਾਹ ਕਿਮ ਜੋਂਗ ਉਨ ਨੇ ਆਪਣੇ ਦੇਸ਼ ਦੀ ਪਰਮਾਣੂ ਸਮਰੱਥਾ ਨੂੰ ਲੈ ਕੇ ਫ਼ੌਜ ਨਾਲ ਇਕ ਮੀਟਿੰਗ ਕੀਤੀ ਹੈ।

ਸਿਓਲ, 24 ਮਈ : ਉੱਤਰੀ ਕੋਰੀਆ ਦੇ ਤਾਣਾ ਸ਼ਾਹ ਕਿਮ ਜੋਂਗ ਉਨ ਨੇ ਆਪਣੇ ਦੇਸ਼ ਦੀ ਪਰਮਾਣੂ ਸਮਰੱਥਾ ਨੂੰ ਲੈ ਕੇ ਫ਼ੌਜ ਨਾਲ ਇਕ ਮੀਟਿੰਗ ਕੀਤੀ ਹੈ। ਉੱਤਰੀ ਕੋਰੀਆ ਅਪਣੀ ਪਰਮਾਣੂ ਸਮਰੱਥਾ ਵਧਾਉਣ ਵਿਚ ਲਗਿਆ ਹੋਇਆ ਹੈ। ਇਸ ਬਾਰੇ 'ਚ ਨਵੀਂ ਪਾਲਿਸੀ ਨੂੰ ਲੈ ਕੇ ਵਿਚਾਰ ਚੱਲ ਰਿਹਾ ਹੈ। ਉੱਤਰੀ ਕੋਰਿਆ ਦੀ ਸਟੇਟ ਏਜੰਸੀ ਕੇ ਸੀ ਐਨ ਏ ਨੇ ਐਤਵਾਰ ਨੂੰ ਇਸ ਬਾਰੇ ਜਾਣਕਾਰੀ ਦਿਤੀ ਹੈ।

ਰੀਪੋਰਟ 'ਚ ਕਿਹਾ ਗਿਆ ਹੈ ਕਿ ਉੱਤਰੀ ਕੋਰੀਆ ਅਪਣੀ ਪਰਮਾਣੂ ਸਮਰੱਥਾ ਵਧਾਉਣ ਉੱਤੇ ਵਿਚਾਰ ਕਰ ਰਿਹਾ ਹੈ। ਹਾਲਾਂਕਿ ਇਸ ਗੱਲ ਦੀ ਜਾਣਕਾਰੀ ਨਹੀਂ ਦਿਤੀ ਗਈ ਹੈ ਕਿ ਕਿਸ ਤਰ੍ਹਾਂ ਦੇ ਪਰਮਾਣੂ ਉੱਤੇ ਵਿਚਾਰ ਚੱਲ ਰਿਹਾ ਹੈ । ਰੀਪੋਰਟ 'ਚ ਲਿਖਿਆ ਹੈ ਕਿ ਮੀਟਿੰਗ 'ਚ ਕੁੱਝ ਮਹੱਤਵਪੂਰਨ ਗੱਲਾਂ ਉੱਤੇ ਚਰਚਾ ਹੋਈ ਹੈ। ਇਸ ਵਿਚ ਕੋਰੀਅਨ ਪੀਪਲਜ਼ ਆਰਮੀ ਦੀ ਸ਼ਕਤੀ ਵਧਾਉਣ ਨੂੰ ਲੈ ਕੇ ਵੀ ਚਰਚਾ ਕੀਤੀ ਗਈ ।

File photoFile photo

ਕੇ ਸੀ ਐਨ ਏ ਦੀ ਰੀਪੋਰਟ ਮੁਤਾਬਕ ਸੈਂਟਰਲ ਮਿਲਟਰੀ ਕਮਿਸ਼ਨ ਦੀ ਬੈਠਕ 'ਚ ਇਸ ਗੱਲ ਉੱਤੇ ਵੀ ਚਰਚਾ ਹੋਈ ਕਿ ਹਥਿਆਰਬੰਦ ਫੋਰਸ ਨੂੰ ਕਿਸੇ ਵੀ ਅਪਰੇਸ਼ਨ ਲਈ ਹਾਈ ਅਲਰਟ ਉੱਤੇ ਰਖਿਆ ਜਾਵੇ। ਕਿਮ ਜੋਂਗ ਦੇ ਕਰੀਬ 3 ਹਫ਼ਤਿਆਂ ਤਕ ਗ਼ਾਇਬ ਰਹਿਣ ਦੇ ਬਾਅਦ ਇਹ ਪਹਿਲੀ ਮੀਟਿੰਗ ਹੋਵੇਗੀ। ਅਪ੍ਰੈਲ ਮਹੀਨੇ ਵਿਚ ਕਿਮ ਜੋਂਗ ਦੀ ਸਿਹਤ ਨੂੰ ਲੈ ਕੇ ਕਈ ਤਰਾਂ ਦੀ ਅਫ਼ਵਾਹ ਉੱਡੀਆਂ ਸਨ।

ਉਹ ਅਪਣੇ ਦਾਦੇ ਦੀ ਜਨਮ ਜਯੰਤੀ ਦੇ ਮੌਕੇ ਉੱਤੇ ਹੋਣ ਵਾਲੀ ਸੈਲੀਬਰੇਸ਼ਨ ਵਿਚੋਂ ਵੀ ਗ਼ਾਇਬ ਰਹੇ ਸਨ। ਇਸ ਦੇ ਬਾਅਦ ਹਫ਼ਤਿਆਂ ਤਕ ਉਨ੍ਹਾਂ ਦਾ ਪਤਾ ਨਹੀਂ ਚੱਲਿਆ। ਇਸ 'ਚ ਕਿਮ ਦੀ ਹਾਰਟ ਸਰਜਰੀ ਨੂੰ ਲੈ ਕੇ ਉਨ੍ਹਾਂ ਦੀ ਮੌਤ ਦੀਆਂ ਖ਼ਬਰਾਂ ਤਕ ਮੀਡੀਆ 'ਚ ਆਈਆਂ ਸਨ। ਉੱਤਰੀ ਕੋਰੀਆ ਦੇ ਨਿਊਕਲੀਅਰ ਡਿਸਕਸ਼ਨ ਦੀ ਰੀਪੋਰਟ ਉਸ ਵਕਤ ਆਈ ਹੈ। ਜਦੋਂ ਸ਼ੁਕਰਵਾਰ ਨੂੰ ਵਾਸ਼ਿੰਗਟਨ ਪੋਸਟ ਨੇ ਅਮਰੀਕਾ 'ਚ ਟਰੰਪ ਪ੍ਰਸ਼ਾਸਨ ਦੀ ਇਕ ਬੈਠਕ ਦੀ ਜਾਣਕਾਰੀ ਦਿਤੀ । ਦਸਿਆ ਜਾ ਰਿਹਾ ਹੈ ਕਿ ਇਸ ਬੈਠਕ 'ਚ 1992 ਦੇ ਬਾਅਦ ਅਮਰੀਕਾ ਨੇ ਪਰਮਾਣੂ ਪ੍ਰੀਖਿਆ ਉੱਤੇ ਚਰਚਾ ਕੀਤੀ ।ਇਸ ਵਿਚ ਰੂਸ ਅਤੇ ਚੀਨ ਲਈ ਖ਼ਤਰੇ ਦੀ ਗੱਲ ਦੱਸੀ ਜਾ ਰਹੀ ਹੈ।  (ਏਜੰਸੀ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement