ਇਟਲੀ ਵਿਚ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਮਿਲਣ ਦੀਆਂ ਕਾਰਵਾਈਆਂ ਆਖ਼ਰੀ ਪੜਾਅ ’ਤੇ
Published : May 25, 2021, 8:23 am IST
Updated : May 25, 2021, 8:48 am IST
SHARE ARTICLE
 Sikhism
Sikhism

ਆਉਂਦੇ ਛੇ ਮਹੀਨੇ ਹੋਣਗੇ ਅਹਿਮ

ਰੋਮ ਇਟਲੀ (ਚੀਨੀਆ): ਸੰਨ 2015  ਨੂੰ ਹੋਂਦ ਵਿਚ ਆਈ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਇਟਲੀ ਵਲੋਂ ਸਿੱਖ ਧਰਮ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਪੰਜ ਛੇ ਸਾਲ ਕੀਤੀ ਜਾ ਰਹੀ ਮਿਹਨਤ ਨੂੰ ਬੂਰ ਪੈਂਦਾ ਨਜ਼ਰੀ ਆ ਰਿਹਾ ਹੈ। ਇਟਾਲੀਅਨ ਗ੍ਰਹਿ ਮੰਤਰਾਲੇ ਕੋਲ ਲੱਗੀ ਰਜਿਸਟ੍ਰੇਸ਼ਨ ਫ਼ਾਈਲ ਅਪਣੇ ਆਖ਼ਰੀ ਪੜਾਅ ’ਤੇ ਪਹੁੰਚ ਚੁੱਕੀ ਹੈ। 

SIKHSIKH

ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਆਗੂਆਂ ਨੇ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪੁੱਜੇ ਨੁਮਾਇੰਦਿਆਂ ਨੂੰ ਗੁਰਦੁਆਰਾ ਸਿੰਘ ਸਭਾ ਬਲੋਨੀਆ ਵਿਖੇ ਹੋਈ ਸਰਬਸਾਂਝੀ ਕਨਵੈਨਸ਼ਨ ਵਿਚ ਜਾਣਕਾਰੀ ਦਿੰਦਿਆਂ ਦਸਿਆ ਕਿ ਉਨ੍ਹਾਂ ਵਲੋਂ ਸਰਕਾਰ ਨੂੰ ਲੋੜੀਂਦੇ ਕਾਗ਼ਜ਼ ਪੱਤਰ ਤਿਆਰ ਕਰ ਕੇ ਜਿਹੜੀ ਫ਼ਾਈਲ ਗ੍ਰਹਿ ਮੰਤਰਾਲੇ ਨੂੰ ਦਿਤੀ ਗਈ ਸੀ ਉੁਹ ਬਿਲਕੁਲ ਅਪਣੇ ਆਖ਼ਰੀ ਪੜਾਅ ਤਕ ਪਹੁੰਚ ਚੁਕੀ ਹੈ।

 Sikhism Sikhism

ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਰਵਿੰਦਰਜੀਤ ਸਿੰਘ ਬੁਲਜਾਨੋ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਕਾਰਜ ਤੇ ਪਿਛਲੇ ਪੰਜ ਸਾਲਾਂ ਤੋਂ ਕੋਈ 200 ਸੋ ਤੋਂ ਵੱਧ ਸਰਕਾਰੀ ਕਰਮਚਾਰੀਆਂ ਸਮੇਤ ਬਹੁਤ ਸਾਰੇ ਸਿੱਖ ਆਗੂਆਂ ਵਲੋਂ ਸੰਵਿਧਾਨ ਬਣਾਉਣ ਲਈ ਯੋਗਦਾਨ ਪਾ ਦਿਤਾ ਗਿਆ ਹੈ। ਇਟਲੀ ਦੀ ਇਕ ਹੋਰ ਸੰਸਥਾ ਵਲੋਂ ਧਰਮ ਰਜਿਸਟੇਸ਼ਨ ਦੀ ਫ਼ਾਈਲ ਲਾਉਣ ਸਬੰਧੀ ਆਖਿਆ ਕਿ ਇਟਲੀ ਦੇ ਸਿੱਖਾਂ ਨੂੰ ਬੜੇ ਥੋੜ੍ਹੇ ਸਮੇਂ ਵਿਚ ਫ਼ਤਿਹ ਮਿਲਣ ਵਾਲੀ ਹੈ। ਜੇ ਅਜਿਹੇ ਵਿਚ ਕੋਈ ਹੋਰ ਫ਼ਾਈਲ ਖੁਲ੍ਹਦੀ ਹੈ ਤਾਂ ਸਿੱਖਾਂ ਦਾ ਬੜਾ ਵੱਡਾ ਨੁਕਸਾਨ ਹੋ ਸਕਦਾ ਹੈ ਜਿਸ ਦਾ ਸ਼ਾਇਦ ਸਾਡੇ ਆਗੂਆਂ ਨੂੰ ਅੰਦਾਜ਼ਾ ਵੀ ਨਹੀਂ ਹੋ ਸਕਦਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement