ਪਾਕਿਸਤਾਨ 'ਚ ਅਸਮਾਨ 'ਤੇ ਪੁੱਜੀ ਹਰ ਚੀਜ਼ ਦੀ ਕੀਮਤ
Published : Jul 25, 2019, 12:30 pm IST
Updated : Jul 25, 2019, 12:30 pm IST
SHARE ARTICLE
Inflation Increasing in Pakistan
Inflation Increasing in Pakistan

ਇਮਰਾਨ ਖ਼ਾਨ ਸਰਕਾਰ ਖ਼ਿਲਾਫ਼ ਭਾਰੀ ਗੁੱਸਾ

ਕਰਾਚੀ-  ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਸੱਤਾ ਵਿਚ ਆਉਣ ਤੋਂ ਕਰੀਬ ਇਕ ਸਾਲ ਬਾਅਦ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਪਿਛਲੇ ਸਾਲ ਜੁਲਾਈ ਵਿਚ ਸੱਤਾ ਵਿਚ ਆਉਣ ਤੋਂ ਬਾਅਦ ਖਾਨ ਨੂੰ ਭੁਗਤਾਨ ਸੰਤੁਲਨ ਅਤੇ ਖਸਤਾਹਾਲ ਆਰਥਿਕ ਪਰੇਸ਼ਾਨੀਆਂ ਨਾਲ ਜੁੜਨਾ ਪੈ ਰਿਹਾ ਹੈ।

InflationInflation Increase In Pakistan

ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਵਿਚ ਹਰ ਇਕ ਚੀਜਾਂ ਦੀ ਕੀਮਤ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਇਆ 30 ਪ੍ਰਤੀਸ਼ਤ ਤੱਕ ਟੁੱਟ ਗਿਆ ਹੈ ਅਤੇ ਮਹਿੰਗਾਈ ਦੀ ਦਰ 9 ਪ੍ਰਤੀਸ਼ਤ 'ਤੇ ਹੈ। ਅਜੇ ਮਹਿੰਗਾਈ ਹੋਰ ਵਧਣ ਦਾ ਸ਼ੱਕ ਹੈ। ਕਰਾਚੀ ਦੀ ਰਹਿਣ ਵਾਲੀ 30 ਸਾਲ ਦੀ ਪ੍ਰਵੀਨ ਨੇ ਦੱਸਿਆ ਕਿ ਟਮਾਟਰ ਦੀ ਕੀਮਤ ਅਸਮਾਨ ਨੂੰ ਹੱਥ ਲਾ ਰਹੀ ਹੈ।

Inflation Inflation Increasing in Pakistan

ਉੱਥੇ ਹੀ 60 ਸਾਲ ਦੇ ਮੁਹੰਮਦ ਅਸ਼ਰਫ ਨੇ ਦੱਸਿਆ ਕਿ ''ਮੈਨੂੰ ਆਪਣਾ ਖਰਚਾ ਪੂਰਾ ਕਰਨ ਲਈ ਹਰ ਰੋਜ਼ 1000 ਰੁਪਏ ਦੀ ਲੋੜ ਹੈ ਪਰ ਅੱਜ ਕੱਲ੍ਹ ਮੈਂ ਸਿਰਫ਼ 500-600 ਰੁਪਏ ਹੀ ਬਚਾ ਰਿਹਾ ਹਾਂ। ਮੈਂ ਕਦੇ ਕਦੇ ਸੋਚਦਾ ਹਾਂ ਕਿ ਜੇ ਮੈਂ ਬਿਮਾਰ ਵੀ ਪੈ ਗਿਆ ਤਾਂ ਕਿਵੇਂ ਆਪਣਾ ਇਲਾਜ ਅਤੇ ਦਵਾਈ ਲੈ ਪਾਵਾਂਗਾ? ਮੈਨੂੰ ਲੱਗਦਾ ਹੈ ਕਿ ਮੈਨੂੰ ਹੋਵੇਗਾ।'' ਅੰਤਰਰਾਸ਼ਟਰੀ ਫੰਡ ਤੋਂ 6 ਅਰਬ ਡਾਲਰ ਦੇ ਕਰਜ ਨੂੰ ਮਨਜ਼ੂਰੀ ਮਿਲਣ ਦੇ ਬਾਵਜੂਦ ਦੇਸ਼ ਨੂੰ ਸਮੱਸਿਆਵਾਂ ਤੋਂ ਕੋਈ ਰਾਹਤ ਨਹੀਂ ਹੈ।

Imran KhanImran Khan

ਇਸ ਮਹੀਨੇ ਦੀ ਸ਼ੁਰੂਆਤ ਵਿਚ ਕਾਰੋਬਾਰੀਆਂ ਨੇ ਇਕ ਦਿਨ ਦੀ ਹੜਤਾਲ ਕੀਤੀ ਹੈ ਅਤੇ ਸ਼ੁੱਕਰਵਾਰ ਨੂੰ ਕਰੀਬ 8,000 ਲੋਕਾਂ ਨੇ ਵਧਦੀਆਂ ਕੀਮਤਾਂ ਖਿਲਾਫ ਧਰਨਾ ਲਗਾਇਆ। 32 ਸਾਲਾ ਸਨਾਤਕ ਨੇ ਕਿਹਾ ਕਿ ਇਹ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ, ਇਹ ਦੇਸ਼ ਨੂੰ ਗਰੀਬ ਬਣਾ ਰਹੀ ਹੈ। 

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement