ਖਾਣ-ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਜ਼ੋਰਾਂ 'ਤੇ
Published : Apr 15, 2019, 8:32 pm IST
Updated : Apr 15, 2019, 8:32 pm IST
SHARE ARTICLE
India's wholesale price inflation jumps to 3.18% in March
India's wholesale price inflation jumps to 3.18% in March

ਮਾਰਚ ਮਹੀਨੇ ਵਿਚ ਥੋਕ ਮਹਿੰਗਾਈ ਵਧ ਕੇ 3.18 ਫ਼ੀ ਸਦੀ ਹੋਈ

ਨਵੀਂ ਦਿੱਲੀ :  ਖਾਣ-ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਇਕ ਵਾਰ ਫਿਰ ਜ਼ੋਰ ਫੜਨ ਲੱਗ ਪਈ ਹੈ। ਖਾਧ ਉਤਪਾਦਾਂ ਅਤੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਕਾਰਨ ਥੋਕ ਮੁਲ ਸੂਚਕ ਅੰਕ ਆਧਾਰਤ ਮੁਦਰਾਸਫ਼ੀਤੀ ਮਾਰਚ ਵਿਚ ਤਿੰਨ ਮਹੀਨੇ ਦੇ ਉੱਚ ਪੱਧਰ 3.18 ਫ਼ੀ ਸਦੀ 'ਤੇ ਪਹੁੰਚ ਗਈ। ਸੋਮਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ ਵਿਚ ਇਸ ਗੱਲ ਦੀ ਜਾਣਕਾਰੀ ਮਿਲੀ।

InflationInflation

ਥੋਕ ਮੁਦਰਾਸਫ਼ੀਤੀ ਵਿਚ ਲਗਾਤਾਰ ਦੂਜੇ ਮਹੀਨੇ ਤੇਜ਼ੀ ਦਿਸੀ ਹੈ। ਇਸ ਤੋਂ ਪਹਿਲਾਂ ਥੋਕ ਮੁਦਰਾਸਫ਼ੀਤੀ ਫ਼ਰਵਰੀ 2019 ਵਿਚ 2.93 ਫ਼ੀ ਸਦੀ, ਜਨਵਰੀ ਵਿਚ 2.76 ਫ਼ੀ ਸਦੀ ਅਤੇ ਦਸੰਬਰ 2018 ਵਿਚ 3.46 ਫ਼ੀ ਸਦੀ ਸੀ। ਪਿਛਲੇ ਸਾਲ ਮਾਰਚ ਮਹੀਨੇ ਵਿਚ ਇਹ 2.74 ਫ਼ੀ ਸਦੀ ਸੀ। ਖਾਧ ਪਦਾਰਥਾਂ ਦੀ ਮਹਿੰਗਾਈ ਫ਼ਰਵਰੀ ਦੇ 4.28 ਫ਼ੀ ਸਦੀ ਦੇ ਮੁਕਾਬਲੇ ਵਧ ਕੇ 5.68 ਫ਼ੀ ਸਦੀ ਪਹੁੰਚ ਗਈ। 

InflationInflation

ਮਾਰਚ 2019 ਦੌਰਾਨ ਸਬਜ਼ੀਆਂ ਦੀ ਸ਼੍ਰੇਣੀ ਵਿਚ ਮੁਦਰਾਸਫ਼ੀਤੀ ਉਛਲ ਕੇ 28.13 ਫ਼ੀ ਸਦੀ 'ਤੇ ਪਹੁੰਚ ਗਈ। ਫ਼ਰਵਰੀ ਵਿਚ ਇਹ 6.82 ਫ਼ੀ ਸਦੀ ਸੀ ਹਾਲਾਂਕਿ ਇਸ ਦੌਰਾਨ ਆਲੂ ਦੀ  ਕੀਮਤ ਸਾਲਾਨਾ ਆਧਾਰ 'ਤੇ 1.30 ਫ਼ੀ ਸਦੀ ਉੱਚੀ ਰਹੀ। ਫ਼ਰਵਰੀ ਵਿਚ ਆਲੂ ਦੀ ਕੀਮਤ ਇਕ ਸਾਲ ਪਹਿਲਾਂ ਦੀ ਤੁਲਨਾ ਵਿਚ 23.40 ਫ਼ੀ ਸਦੀ ਉੱਚੀ ਸੀ। ਦਾਲਾਂ ਅਤੇ ਕਣਕ ਵਿਚ ਇਸ ਦੌਰਾਨ ਨਰਮੀ ਵੇਖਣ ਨੂੰ ਮਿਲੀ ਅਤੇ ਇਨ੍ਹਾਂ ਦੀ ਮਹਿੰਗਾਈ ਘੱਟ ਹੋ ਕੇ ਕ੍ਰਮਵਾਰ 10.63 ਫ਼ੀ ਸਦੀ ਅਤੇ 10.13 ਫ਼ੀ ਸਦੀ 'ਤੇ ਆ ਗਈ। ਆਂਡੇ, ਮਾਸ ਅਤੇ ਮੱਛੀ ਜਿਹੇ ਪ੍ਰੋਟੀਨ ਭਰਪੂਰ ਖਾਧ ਪਦਾਰਥਾਂ ਵਿਚ ਵੀ ਮੁਦਰਾਸਫ਼ੀਤੀ ਨਰਮ ਹੋ ਕੇ 5.86 ਫ਼ੀ ਸਦੀ 'ਤੇ ਆ ਗਈ।

InflationInflation

ਪਿਛਲੇ ਮਹੀਨੇ ਦੌਰਾਨ ਪਿਆਜ਼ ਦੀਆਂ ਕੀਮਤਾਂ ਵਿਚ 31.4 ਫ਼ੀ ਸਦੀ ਅਤੇ ਫਲਾਂ ਦੀਆਂ ਕੀਮਤਾਂ ਵਿਚ 7.62 ਫ਼ੀ ਸਦੀ ਦੀ ਨਰਮੀ ਵੇਖੀ ਗਈ। ਇਸ ਹਫ਼ਤੇ ਪਹਿਲਾਂ ਜਾਰੀ ਅੰਕੜਿਆਂ ਮੁਤਾਬਕ ਮਾਰਚ ਮਹੀਨੇ ਦੌਰਾਨ ਪਰਚੂਨ ਮੁਦਰਾਸਫ਼ੀਤੀ ਵੀ ਫ਼ਰਵਰੀ ਦੇ 2.57 ਫ਼ੀ ਸਦੀ ਤੋਂ ਵਧ ਕੇ ਮਾਰਚ ਵਿਚ 2.86 ਫ਼ੀ ਸਦੀ 'ਤੇ ਪਹੁੰਚ ਗਈ। (ਏਜੰਸੀ)

Electricity and fuel prices hikeElectricity and fuel prices hike

ਤੇਲ ਨੇ ਵੀ ਕਸਰ ਨਾ ਛੱਡੀ : ਤੇਲ ਅਤੇ ਬਿਜਲੀ ਸ਼੍ਰੇਣੀ ਵਿਚ ਵੀ ਮੁਦਰਾਸਫ਼ੀਤੀ ਫ਼ਰਵਰੀ ਦੇ 2.23 ਫ਼ੀ ਸਦੀ ਤੋਂ ਵਧ ਕੇ ਮਾਰਚ ਵਿਚ 5.41 ਫ਼ੀ ਸਦੀ 'ਤੇ ਪਹੁੰਚ ਗਈ। ਇਸੇ ਤਰ੍ਹਾਂ ਡੀਜ਼ਲ ਦੀ ਮਹਿੰਗਾਈ ਫ਼ਰਵਰੀ ਦੇ 3.72 ਫ਼ੀ ਸਦੀ ਤੋਂ ਵਧ ਕੇ ਮਾਰਚ ਵਿਚ 7.33 ਫ਼ੀ ਸਦੀ 'ਤੇ ਪਹੁੰਚ ਗਈ। ਪਟਰੌਲ ਮਾਰਚ ਵਿਚ ਸਾਲਾਨਾ ਆਧਾਰ 'ਤੇ 1.78 ਫ਼ੀ ਸਦੀ ਮਹਿੰਗਾ ਰਿਹਾ ਜਦਕਿ ਫ਼ਰਵਰੀ ਵਿਚ ਪਟਰੌਲ ਦੀ ਮਹਿੰਗਾਈ 2.93 ਫ਼ੀ ਸਦੀ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੇਗਾਨੇ ਮੁੰਡੇ ਨਾਲ ਕਾਰ ’ਚ ਬੈਠੀ ਪਤਨੀ ਨੂੰ ਕੁੱਟਣ ਵਾਲਾ ਪਤੀ ਬੁਰੀ ਤਰ੍ਹਾਂ ਫਸਿਆ! ਅਜਿਹੀ ਗਲਤੀ ਨਾਲੋਂ ਚੰਗਾ ਸੀ..

19 Apr 2024 9:49 AM

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM
Advertisement