
ਪਾਕਿ ਨੇ ਕਸ਼ਮੀਰ ਮੁੱਦੇ ਨਾਲ ਨਜਿੱਠਣ ਲਈ ਇਕ ਪੂਰਾ ਅਤਿਵਾਦੀ ਉਦਯੋਗ ਬਣਾਇਆ
ਨਿਊਯਾਰਕ : ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਨਾਲ ਨਹੀਂ, “''ਟੈਰਰਿਸਤਾਨ''”ਨਾਲ ਗੱਲ ਕਰਨ ਵਿਚ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਕਸ਼ਮੀਰ ਮੁੱਦੇ ਨਾਲ ਨਜਿੱਠਣ ਲਈ ਇਕ ਪੂਰਾ ਅਤਿਵਾਦੀ ਉਦਯੋਗ ਬਣਾਇਆ ਹੈ। ਜੈ ਸ਼ੰਕਰ ਨੇ ਨਿਊਯਾਰਕ ਵਿਚ ਸਭਿਆਚਾਰਕ ਸੰਸਥਾ 'ਏਸ਼ੀਆ ਸੁਸਾਇਟੀ' ਵਲੋਂ ਮੰਗਲਵਾਰ ਨੂੰ ਆਯੋਜਿਤ ਕੀਤੇ ਪ੍ਰੋਗਰਾਮ ਵਿਚ ਲੋਕਾਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ, ਜਦੋਂ ਭਾਰਤ ਨੇ ਧਾਰਾ 370 ਦੀਆਂ ਬਹੁਤੀਆਂ ਧਾਰਾਵਾਂ ਨੂੰ ਹਟਾਉਣ ਅਤੇ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ, ਜੰਮੂ ਕਸ਼ਮੀਰ ਅਤੇ ਲੱਦਾਖ ਵਿਚ ਵੰਡਣ ਦਾ ਫ਼ੈਸਲਾ ਕੀਤਾ, ਤਾਂ ਪਾਕਿਸਤਾਨ ਅਤੇ ਚੀਨ ਤੋਂ ਜਬਰਦਸਤ ਵਿਰੋਧ ਹੋਇਆ।
Terrorist groups
ਜੰਮੂ-ਕਸ਼ਮੀਰ ਨੂੰ ਦਿਤੇ ਵਿਸ਼ੇਸ਼ ਰੁਤਬੇ ਨੂੰ 5 ਅਗਸਤ ਨੂੰ ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਕੂਟਨੀਤਕ ਸੰਬੰਧਾਂ ਨੂੰ ਤੋੜ ਦਿਤਾ ਸੀ ਅਤੇ ਭਾਰਤੀ ਹਾਈ ਕਮਿਸ਼ਨਰ ਨੂੰ ਕੱਢ ਦਿਤਾ ਸੀ। ਚੀਨ ਨੇ ਇਸ ਨੂੰ ਕਸ਼ਮੀਰ ਦੀ ਸਥਿਤੀ 'ਤੇ ਗੰਭੀਰ ਚਿੰਤਾ ਦਾ ਵਿਸ਼ਾ ਦਸਿਆ ਅਤੇ ਕਿਹਾ, “ਸਬੰਧਤ ਧਿਰਾਂ ਨੂੰ ਸੰਜਮ ਵਰਤਣਾ ਚਾਹੀਦਾ ਹੈ ਅਤੇ ਸਾਵਧਾਨੀ ਨਾਲ ਕੰਮ ਕਰਨਾ ਚਾਹੀਦਾ ਹੈ, ਖ਼ਾਸਕਰ ਅਜਿਹੀਆਂ ਕਾਰਵਾਈਆਂ ਤੋਂ ਪਰਹੇਜ਼ ਕਰਨਾ ਜੋ ਇਕਪਾਸੜ ਸਥਿਤੀ ਨੂੰ ਬਦਲਣ ਅਤੇ ਤਣਾਅ ਵਧਾਉਂਦਾ ਹੋਵੇ।'' ”
India-Pak
ਜੈ ਸ਼ੰਕਰ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਨਾਲ ਗੱਲਬਾਤ ਕਰਨ ਵਿਚ ਕੋਈ ਮੁਸ਼ਕਲ ਨਹੀਂ ਹੈ। ਉਨ੍ਹਾਂ ਕਿਹਾ, ''ਪਰ ਟੈਰਰਿਸਤਾਨ ਨਾਲ ਗੱਲਬਾਤ ਕਰਨ ਵਿਚ ਮੁਸ਼ਕਲ ਹੈ ਅਤੇ ਉਨ੍ਹਾਂ ਨੂੰ ਸਿਰਫ਼ ਪਾਕਿਸਤਾਨ ਬਣੇ ਰਹਿਣਾ ਪੈਣਾ, ਦੂਜਾ ਨਹੀਂ।''” ਜੈਸ਼ੰਕਰ ਨੇ ਕਿਹਾ, “ਅਸੀਂ ਅਪਣੀ ਮੌਜੂਦਾ ਸੀਮਾ ਦੇ ਅੰਦਰ ਰਹਿ ਕੇ ਸੁਧਾਰ ਕੀਤਾ ਹੈ। ਪ੍ਰਤੀਕਰਮ ਸਪੱਸ਼ਟ ਤੌਰ 'ਤੇ ਪਾਕਿਸਤਾਨ ਅਤੇ ਚੀਨ ਤੋਂ ਆਏ। ਦੋਵਾਂ ਦੇ ਪ੍ਰਤੀਕਰਮ ਵੱਖਰੇ ਸਨ। ਮੇਰੇ ਖਿਆਲ ਵਿਚ ਪਾਕਿਸਤਾਨ ਇਕ ਅਜਿਹਾ ਦੇਸ਼ ਹੈ ਜਿਸਨੇ ਕਸ਼ਮੀਰ ਮੁੱਦੇ ਨਾਲ ਨਜਿੱਠਣ ਲਈ ਅਸਲ ਵਿਚ ਸਮੁੱਚੇ ਅਤਿਵਾਦ ਦੀ ਉਦਯੋਗ ਦੀ ਸਿਰਜਣਾ ਕੀਤੀ ਹੈ। ਮੇਰੀ ਰਾਏ ਵਿਚ ਇਹ ਅਸਲ ਵਿਚ ਕਸ਼ਮੀਰ ਤੋਂ ਵੱਡਾ ਮੁੱਦਾ ਹੈ ਅਤੇ ਮੈਨੂੰ ਲਗਦਾ ਹੈ ਕਿ ਉਨ੍ਹਾਂ ਨੇ ਇਸ ਨੂੰ ਭਾਰਤ ਲਈ ਬਣਾਇਆ ਹੈ।”
Subrahmanyam Jaishankar
ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਰੁਤਬਾ ਖ਼ਤਮ ਕਰਨ ਦੇ ਭਾਰਤ ਦੇ ਫੈਸਲੇ ਤੋਂ ਬਾਅਦ, ਹੁਣ ਪਾਕਿਸਤਾਨ ਮਹਿਸੂਸ ਕਰਦਾ ਹੈ ਕਿ ਜੇ ਇਹ ਨੀਤੀ ਸਫਲ ਹੁੰਦੀ ਹੈ, ਤਾਂ ਉਸ ਦਾ 70 ਸਾਲਾਂ ਦਾ “ਨਿਵੇਸ਼'' ਘਾਟੇ ਵਿਚ ਹੋਵੇਗਾ। ਉਨ੍ਹਾਂ ਕਿਹਾ, “ਇਸ ਲਈ ਅੱਜ ਉਸ ਦਾ ਹੁੰਗਾਰਾ ਗੁੱਸੇ, ਨਿਰਾਸ਼ਾ ਦੇ ਰੂਪ ਵਿਚ ਕਈ ਰੂਪਾਂ ਵਿਚ ਆ ਰਿਹਾ ਹੈ ਕਿਉਂਕਿ ਤੁਸੀਂ ਲੰਬੇ ਸਮੇਂ ਤੋਂ ਇਕ ਅਤਿਵਾਦ ਦਾ ਪੂਰਾ ਉਦਯੋਗ ਬਣਾਇਆ ਹੈ।” ਚੀਨ ਬਾਰੇ ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿਚ ਜੋ ਵੀ ਹੋਇਆ, ਧਾਰਾ 370 ਦੇ ਬਹੁਤੇ ਪ੍ਰਬੰਧਾਂ ਨੂੰ ਹਟਾਏ ਜਾਣ ਤੋਂ ਬਾਅਦ ਚੀਨ ਨੇ ਇਸ ਨੂੰ ਗਲਤ ਸਮਝਿਆ। ਉਸਨੇ ਕਿਹਾ, “ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ ਕਿਉਂ ਵਿਸ਼ਵਾਸ ਹੈ ਕਿ ਇਹ ਉਨ੍ਹਾਂ ਨੂੰ ਪ੍ਰਭਾਵਤ ਕਰੇਗਾ।''