ਭਾਰਤ ਨੇ ਪਾਕਿ ਨੂੰ ਸੁਣਾਈਆਂ ਖਰੀਆਂ-ਖਰੀਆਂ, "ਅੱਗ ਨਾਲ ਲੜਨ ਵਾਲੇ ਦੇ ਭੇਸ ’ਚ ਅੱਗ ਲਗਾਉਣ ਵਾਲਾ ਦੇਸ਼"
Published : Sep 25, 2021, 11:36 am IST
Updated : Sep 25, 2021, 11:36 am IST
SHARE ARTICLE
India's reply after Pakistan raises Kashmir issue at UNGA
India's reply after Pakistan raises Kashmir issue at UNGA

ਭਾਰਤ ਨੇ ਕਿਹਾ ਕਿ ਪਾਕਿਸਤਾਨ ‘ਅੱਗ ਲਗਾਉਣ ਵਾਲਾ’ ਹੈ ਜਦਕਿ ਉਹ ਖੁਦ ਨੂੰ ‘ਅੱਗ ਬੁਝਾਉਣ ਵਾਲੇ’ ਦੇ ਰੂਪ ਵਿਚ ਪੇਸ਼ ਕਰਨ ਦਾ ਦਿਖਾਵਾ ਕਰਦਾ ਹੈ'

ਨਿਊਯਾਰਕ: ਭਾਰਤ ਨੇ ਸੰਯੁਕਤ ਰਾਸ਼ਟਰ ਮਹਾਂਸਭਾ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕਸ਼ਮੀਰ ਉੱਤੇ ਕਬਜ਼ੇ ਵਾਲੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਕਿ ਪਾਕਿਸਤਾਨ ਇਕ ਅਜਿਹਾ ਦੇਸ਼ ਹੈ, ਜਿੱਥੇ ਅਤਿਵਾਦੀ ਬਿਨ੍ਹਾਂ ਰੋਕ-ਟੋਕ ਆ ਜਾ ਸਕਦੇ ਹਨ। ਭਾਰਤ ਨੇ ਕਿਹਾ ਕਿ ਪਾਕਿਸਤਾਨ ‘ਅੱਗ ਲਗਾਉਣ ਵਾਲਾ’ ਹੈ ਜਦਕਿ ਉਹ ਖੁਦ ਨੂੰ ‘ਅੱਗ ਬੁਝਾਉਣ ਵਾਲੇ’ ਦੇ ਰੂਪ ਵਿਚ ਪੇਸ਼ ਕਰਨ ਦਾ ਦਿਖਾਵਾ ਕਰਦਾ ਹੈ ਅਤੇ ਪੂਰੀ ਦੁਨੀਆਂ ਨੂੰ ਉਸ ਦੀਆਂ ਨੀਤੀਆਂ ਕਾਰਨ ਮੁਸ਼ਕਿਲ ਹੁੰਦੀ ਹੈ ਕਿਉਂਕਿ ਉਹ ਅਤਿਵਾਦ ਨੂੰ ਪਾਲਦਾ ਹੈ।

Imran KhanImran Khan

ਹੋਰ ਪੜ੍ਹੋ: ਸੁਪਰੀਮ ਕੋਰਟ ਦੀਆਂ E-mails ਵਿਚ PM ਮੋਦੀ ਦੀ ਤਸਵੀਰ ’ਤੇ ਸਰਵਉੱਚ ਅਦਾਲਤ ਨੇ ਜਤਾਇਆ ਇਤਰਾਜ਼

ਸੰਯੁਕਤ ਰਾਸ਼ਟਰ ਵਿਚ ਭਾਰਤ ਦੀ ਸਕੱਤਰ ਸਨੇਹਾ ਦੁਬੇ ਨੇ ਕਿਹਾ, "ਪਾਕਿਸਤਾਨ ਦੇ ਨੇਤਾ ਵੱਲੋਂ ਭਾਰਤ ਦੇ ਅੰਦਰੂਨੀ ਮਾਮਲਿਆਂ ਨੂੰ ਵਿਸ਼ਵ ਮੰਚ 'ਤੇ ਲਿਆਉਣ ਅਤੇ ਝੂਠ ਫੈਲਾ ਕੇ ਇਸ ਵੱਕਾਰੀ ਮੰਚ ਦੇ ਅਕਸ ਨੂੰ ਖਰਾਬ ਕਰਨ ਦੀ ਇਕ ਹੋਰ ਕੋਸ਼ਿਸ਼ ਦੇ ਜਵਾਬ ਵਿਚ ਅਸੀਂ ਆਪਣੇ ਅਧਿਕਾਰ ਦੀ ਵਰਤੋਂ ਕਰ ਰਹੇ ਹਾਂ”।

UNGAUNGA

ਹੋਰ ਪੜ੍ਹੋ: New York ਪਹੁੰਚੇ PM ਮੋਦੀ, ਸੰਯੁਕਤ ਰਾਸ਼ਟਰ ਮਹਾਂਸਭਾ ਦੇ 76ਵੇਂ ਸੈਸ਼ਨ ਨੂੰ ਕਰਨਗੇ ਸੰਬੋਧਨ

ਨੌਜਵਾਨ ਭਾਰਤੀ ਡਿਪਲੋਮੈਟ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਸੈਸ਼ਨ ਵਿਚ ਇਕ ਵਾਰ ਫਿਰ ਕਸ਼ਮੀਰ ਦਾ ਨਾਅਰਾ ਬੁਲੰਦ ਕਰਨ ਲਈ ਪਾਕਿਸਤਾਨ ਦੀ ਆਲੋਚਨਾ ਕਰਦਿਆਂ ਕਿਹਾ, “ਅਜਿਹੇ ਬਿਆਨ ਦੇਣ ਅਤੇ ਝੂਠ ਬੋਲਣ ਵਾਲਿਆਂ ਦੀ ਸਮੂਹਿਕ ਤੌਰ ‘ਤੇ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਲਗਾਤਾਰ ਝੂਠੇ ਅਤੇ ਅਜਿਹੀ ਸੋਚ ਵਾਲੇ ਲੋਕ ਰਹਿਮ ਦੇ ਹੱਕਦਾਰ ਹਨ। ਮੈਂ ਇਸ ਮੰਚ ਤੋਂ ਇਕ ਸਪੱਸ਼ਟ ਗੱਲ ਰੱਖ ਰਹੀ ਹਾਂ। ”

India's reply after Pakistan raises Kashmir issue at UNGAIndia's reply after Pakistan raises Kashmir issue at UNGA

ਹੋਰ ਪੜ੍ਹੋ: ਕੀ ਭਾਰਤ ਵਿਚ ਨੇ ਜੋ ਬਾਇਡਨ ਦੇ ਰਿਸ਼ਤੇਦਾਰ? ਅਮਰੀਕੀ ਰਾਸ਼ਟਰਪਤੀ ਨੇ ਸੁਣਾਇਆ ਦਿਲਚਸਪ ਕਿੱਸਾ

ਦੁਬੇ ਨੇ ਕਿਹਾ,“ ਅਸੀਂ ਸੁਣਦੇ ਰਹੇ ਹਾਂ ਕਿ ਪਾਕਿਸਤਾਨ ‘ਅਤਿਵਾਦ ਦਾ ਸ਼ਿਕਾਰ’ ਹੈ। ਇਹ ਉਹ ਦੇਸ਼ ਹੈ ਜਿਸ ਨੇ ਆਪਣੇ ਆਪ ਨੂੰ ਅੱਗ ਲਗਾਈ ਹੈ ਅਤੇ ਆਪਣੇ ਆਪ ਨੂੰ ਅੱਗ ਬੁਝਾਉਣ ਵਾਲੇ ਵਜੋਂ ਪੇਸ਼ ਕਰਦਾ ਹੈ। ਪਾਕਿਸਤਾਨ ਅਤਿਵਾਦੀਆਂ ਨੂੰ ਇਸ ਆਸ ਨਾਲ ਪਾਲਦਾ ਹੈ ਕਿ ਉਹ ਸਿਰਫ ਗੁਆਂਢੀਆਂ ਨੂੰ ਹੀ ਨੁਕਸਾਨ ਪਹੁੰਚਾਉਣਗੇ। ਉਸ ਦੀਆਂ ਨੀਤੀਆਂ ਕਾਰਨ ਖੇਤਰ ਅਤੇ ਅਸਲ ਵਿਚ ਸਮੁੱਚੇ ਵਿਸ਼ਵ ਨੂੰ ਨੁਕਸਾਨ ਹੋਇਆ ਹੈ।

India's reply after Pakistan raises Kashmir issue at UNGAIndia's reply after Pakistan raises Kashmir issue at UNGA

ਹੋਰ ਪੜ੍ਹੋ: ਸੰਪਾਦਕੀ: ਔਰਤਾਂ ਦੀ ਦੁਰਗਤੀ ਬਾਰੇ ਲੋਕ ਸਭਾ ਦੀ ਵਿਸ਼ੇਸ਼ ਬੈਠਕ ਬੁਲਾਈ ਜਾਵੇ?

ਦੱਸ ਦਈਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਨ ਕੀਤਾ। ਇਮਰਾਨ ਨੇ ਭਾਸ਼ਣ ਵਿਚ ਕਸ਼ਮੀਰ ਅਤੇ ਅਫਗਾਨਿਸਤਾਨ ਦਾ ਮੁੱਦਾ ਚੁੱਕਿਆ। ਉਹਨਾਂ ਦੋਸ਼ ਲਾਇਆ ਕਿ ਭਾਰਤ ਨੇ ਕਸ਼ਮੀਰ ’ਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਹੈ। ਭਾਰਤ ਨੇ ਪਾਕਿਸਾਤਨੀ ਪ੍ਰਧਾਨ ਮੰਤਰੀ ਦੇ ਇਸ ਬਿਆਨ ਦਾ ਜਵਾਬ ਦਿੱਤਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement