
ਲਾਸ ਵੇਗਾਸ ਤੋਂ ਆ ਰਿਹਾ ਇਕ ਨਿਜੀ ਜੇਟ ਮੈਕਸੀਕੋ ‘ਚ ਹਾਦਸਾਗ੍ਰਸਤ ਹੋ ਗਿਆ...
ਵਾਸ਼ਿੰਗਟਨ : ਲਾਸ ਵੇਗਾਸ ਤੋਂ ਆ ਰਿਹਾ ਇਕ ਨਿਜੀ ਜੇਟ ਮੈਕਸੀਕੋ ‘ਚ ਹਾਦਸਾਗ੍ਰਸਤ ਹੋ ਗਿਆ। ਰਾਹਤ ਅਤੇ ਬਚਾਅ ਕਾਰਜਾਂ ਨੇ ਸੋਮਵਾਰ ਨੂੰ ਜਹਾਜ਼ ਦਾ ਮਲਬਾ ਬਰਾਮਦ ਕਰ ਲਿਆ। ਹਾਦਸੇ ‘ਚ 13 ਲੋਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਬਾਂਬਾਰਡਿਅਰ ਚੈਲੇਂਜਰ 601 ਜੇਟ ਨੇ ਸ਼ਨੀਵਾਰ ਦੇਰ ਰਾਤ ਲਾਸ ਵੇਗਾਸ ਤੋਂ ਮਾਂਟੇਰੀ ਲਈ ਉਡਾਨ ਭਰੀ ਸੀ।
flight
ਐਤਵਾਰ ਨੂੰ ਉਤਰੀ ਮੈਕਸੀਕੋ ‘ਚ ਕੋਏਹਿਲਾ ਰਾਜ ਦੇ ਕੋਲ ਇਸਦਾ ਏਅਰ ਟਰੈਫਿਕ ਕੰਟਰੋਲਰਸ ਨਾਲੋਂ ਸੰਪਰਕ ਟੁੱਟ ਗਿਆ ਸੀ। ਜਹਾਜ਼ ਦੇ ਰਡਾਰ ਤੋਂ ਗਾਇਬ ਹੋਣ ਤੋਂ ਬਾਅਦ ਅਭਿਆਨ ਅਤੇ ਬਚਾਅ ਕਾਰਜ ਵੀ ਸ਼ੁਰੂ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਮੈਕਸਿਕਨ ਟ੍ਰਾਂਸਪੋਰਟ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਸੀ ਕਿ ਇਹ ਹੁਣ ਤੱਕ ਸਪੱਸ਼ਟ ਨਹੀਂ ਹੈ ਕਿ ਕੋਈ ਵੀ ਯਾਤਰੀ ਬਚਿਆ ਹੈ ਜਾਂ ਨਹੀਂ।
Private jet crashes in Las Vegas to Mexico
ਫਲਾਇਟ ਪਲਾਨ ‘ਚ ਦੱਸਿਆ ਗਿਆ ਹੈ ਕਿ ਜਹਾਜ਼ ਵਿੱਚ 11 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਮੀਡੀਆ ਰਿਪੋਰਟਸ ‘ਚ ਅਧਿਕਾਰੀਆਂ ਨੇ ਮੰਨਿਆ ਹੈ ਕਿ ਜਹਾਜ਼ ‘ਚ ਚਾਲਕ ਦਲ ਦੇ ਦੋ ਮੈਂਬਰ ਸਨ।