ਮੈਚ ਜਿੱਤਣ ਦੀ ਖ਼ੁਸ਼ੀ 'ਚ ਕੀਤੀ ਹਵਾਈ ਫ਼ਾਇਰਿੰਗ,ਪੁਲਿਸ ਮੁਲਾਜ਼ਮ ਸਮੇਤ 12 ਜ਼ਖ਼ਮੀ
Published : Oct 25, 2021, 3:46 pm IST
Updated : Oct 25, 2021, 3:46 pm IST
SHARE ARTICLE
Celebratory Firing
Celebratory Firing

ਇਸਲਾਮਾਬਾਦ, ਕਰਾਚੀ, ਰਾਵਲਪਿੰਡੀ ਅਤੇ ਕਵੇਟਾ ਵਰਗੇ ਵੱਡੇ ਸ਼ਹਿਰਾਂ 'ਚ ਐਤਵਾਰ ਰਾਤ ਨੂੰ ਹਜ਼ਾਰਾਂ ਲੋਕ ਸੜਕਾਂ 'ਤੇ ਉਤਰੇ  

-ਟੀ -20 ਵਿਸ਼ਵ ਕੱਪ ਵਿਚ ਭਾਰਤ ਵਿਰੁੱਧ ਇਤਿਹਾਸਕ ਜਿੱਤ ਦੇ ਜਸ਼ਨ 'ਚ ਪਾਕਿਸਤਾਨੀਆਂ ਨੇ ਮਚਾਇਆ ਹੰਗਾਮਾ 

ਇਸਲਾਮਾਬਾਦ, ਕਰਾਚੀ, ਰਾਵਲਪਿੰਡੀ ਅਤੇ ਕਵੇਟਾ ਵਰਗੇ ਵੱਡੇ ਸ਼ਹਿਰਾਂ 'ਚ ਐਤਵਾਰ ਰਾਤ ਨੂੰ ਹਜ਼ਾਰਾਂ ਲੋਕ ਸੜਕਾਂ 'ਤੇ ਉਤਰੇ  

ਇਕੱਲੇ ਕਰਾਚੀ 'ਚ ਵੱਖ-ਵੱਖ ਥਾਵਾਂ 'ਤੇ ਹਵਾਈ ਫਾਇਰਿੰਗ ਦੀਆਂ ਘਟਨਾਵਾਂ 'ਚ ਘੱਟੋ-ਘੱਟ 12 ਲੋਕ ਜ਼ਖ਼ਮੀ 

ਕਰਾਚੀ : T-20 ਵਿਸ਼ਵ ਕੱਪ ਲਈ ਪਾਕਿਸਤਾਨ ਦੀ ਭਾਰਤ 'ਤੇ ਹੋਈ ਇਤਿਹਾਸਕ ਜਿੱਤ ਤੋਂ ਬਾਅਦ ਪਾਕਿਸਤਾਨ ਵਿਚ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ। ਜਾਣਕਾਰੀ ਅਨੁਸਾਰ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਵੱਖ ਵੱਖ ਥਾਂਵਾਂ 'ਤੇ ਹਵਾਈ ਫ਼ਾਇਰਿੰਗ ਵੀ ਕੀਤੀ ਗਈ ਜਿਸ ਵਿਚ 12 ਲੋਕ ਜ਼ਖ਼ਮੀ ਹੋ ਗਏ ਹਨ।  ਕਰਾਚੀ ਪੁਲਿਸ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਜਸ਼ਨਾਂ ਦੌਰਾਨ ਸ਼ਹਿਰ ਦੇ ਵੱਖ -ਵੱਖ ਹਿੱਸਿਆਂ ਵਿਚ ਗੋਲੀਬਾਰੀ ਕੀਤੀ ਗਈ।

ਇਹ ਵੀ ਪੜ੍ਹੋ :  ਪਾਕਿਸਤਾਨ ਦੀ ਜਿੱਤ 'ਤੇ ਦੇਸ਼ 'ਚ ਪਟਾਕੇ ਚਲਾਏ ਗਏ, ਫਿਰ ਦੀਵਾਲੀ 'ਤੇ ਚਲਾਉਣ 'ਚ ਕੀ ਹਰਜ਼ ?:ਸਹਿਵਾਗ

ਇਸ ਦੌਰਾਨ ਅਣਪਛਾਤੇ ਲੋਕਾਂ ਦੀ ਗੋਲੀਬਾਰੀ ਵਿਚ ਇੱਕ ਸਬ-ਇੰਸਪੈਕਟਰ ਸਮੇਤ 12 ਲੋਕ ਜ਼ਖ਼ਮੀ ਹੋ ਗਏ ਹਨ।  ਪੁਲਿਸ ਨੇ ਦੱਸਿਆ ਕਿ ਗੁਲਸ਼ਨ-ਏ-ਇਕਬਾਲ 'ਚ ਹਵਾਈ ਫ਼ਾਇਰਿੰਗ 'ਚ ਸ਼ਾਮਲ ਲੋਕਾਂ ਖ਼ਿਲਾਫ਼ ਕਾਰਵਾਈ ਦੌਰਾਨ ਸਬ-ਇੰਸਪੈਕਟਰ ਅਬਦੁਲ ਗਨੀ ਨੂੰ ਇਕ ਗੋਲੀ ਲੱਗੀ। ਹਵਾਈ ਫਾਇਰਿੰਗ ਦੀਆਂ ਘਟਨਾਵਾਂ ਮਹਾਨਗਰ ਦੇ ਵੱਖ-ਵੱਖ ਇਲਾਕਿਆਂ ਵਿਚ ਸਾਹਮਣੇ ਆਈਆਂ ਹਨ ਅਤੇ ਲੋਕਾਂ ਨੂੰ ਸੜਕਾਂ 'ਤੇ ਨੱਚਦੇ-ਗਾਉਂਦੇ ਦੇਖਿਆ ਗਿਆ।

ਇਹ ਵੀ ਪੜ੍ਹੋ :  ਏਅਰ ਇੰਡੀਆ ਵਲੋਂ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 2 ਰੂਟਾਂ ਲਈ ਬੁਕਿੰਗ ਬੰਦ

ਇਸ ਤੋਂ ਇਲਾਵਾ ਕਰਾਚੀ ਦੇ ਸੱਚਲ ਗੋਠ, ਔਰੰਗੀ ਟਾਊਨ, ਨਿਊ ਕਰਾਚੀ, ਗੁਲਸ਼ਨ-ਏ-ਇਕਬਾਲ ਅਤੇ ਮਲੀਰ ਸਮੇਤ ਵੱਖ-ਵੱਖ ਇਲਾਕਿਆਂ 'ਚ ਹਵਾਈ ਫ਼ਾਇਰਿੰਗ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਲੋਕਾਂ ਨੇ ਸੜਕਾਂ 'ਤੇ ਜ਼ਬਰਦਸਤ ਡਾਂਸ ਕੀਤਾ ਅਤੇ ਆਤਿਸ਼ਬਾਜ਼ੀ ਸੁੱਟੀ। ਲੋਕ ਸੜਕਾਂ 'ਤੇ ਨੱਚ ਰਹੇ ਸਨ, ਨਾਲ ਹੀ ਇਹ ਖੁਸ਼ੀ ਪਾਕਿਸਤਾਨ ਦੇ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲੀ।

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement