
ਇਹ ਜੁਰਮਾਨਾ ਪਲੇ ਸਟੋਰ ਦੀਆਂ ਨੀਤੀਆਂ ਦੇ ਸੰਬੰਧ ਵਿੱਚ ਗ਼ੈਰ-ਵਾਜਿਬ ਵਪਾਰਕ ਵਤੀਰੇ ਲਈ ਲਗਾਇਆ ਗਿਆ ਹੈ।
ਨਵੀਂ ਦਿੱਲੀ - ਕੰਪੀਟੀਸ਼ਨ ਕਮਿਸ਼ਨ ਆਫ਼ ਇੰਡੀਆ (ਸੀਸੀਆਈ) ਨੇ ਗੂਗਲ 'ਤੇ 936.44 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਪਲੇ ਸਟੋਰ ਦੀਆਂ ਨੀਤੀਆਂ ਦੇ ਸੰਬੰਧ ਵਿੱਚ ਗ਼ੈਰ-ਵਾਜਿਬ ਵਪਾਰਕ ਵਤੀਰੇ ਲਈ ਲਗਾਇਆ ਗਿਆ ਹੈ।
ਸੀਸੀਆਈ ਨੇ ਪਾਇਆ ਕਿ ਗੂਗਲ ਨੇ ਆਪਣੀ ਦਬਦਬੇ ਦੀ ਸਥਿਤੀ ਦੀ ਦੁਰਵਰਤੋਂ ਕੀਤੀ ਹੈ। ਸੰਸਥਾ ਨੇ ਕੰਪਨੀ ਨੂੰ ਗ਼ੈਰ-ਵਾਜਿਬ ਕਾਰੋਬਾਰੀ ਅਭਿਆਸਾਂ 'ਤੇ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਇੱਕ ਬਿਆਨ ਵਿੱਚ ਸੀਸੀਆਈ ਨੇ ਕਿਹਾ ਕਿ ਉਸ ਨੇ ਗੂਗਲ ਨੂੰ ਇੱਕ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਆਪਣੇ ਵਤੀਰੇ 'ਚ ਸੁਧਾਰ ਕਰਨ ਦਾ ਨਿਰਦੇਸ਼ ਦਿੱਤਾ ਹੈ।
ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਸੀਸੀਆਈ ਨੇ ਗੂਗਲ ਵਿਰੁੱਧ ਵੱਡਾ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ 20 ਅਕਤੂਬਰ ਨੂੰ, ਸੰਸਥਾ ਨੇ ਐਂਡਰਾਇਡ ਮੋਬਾਈਲ ਡਿਵਾਈਸਾਂ ਦੇ ਸੰਬੰਧ ਵਿੱਚ ਕਈ ਬਾਜ਼ਾਰਾਂ ਵਿੱਚ ਆਪਣੀ ਦਬਦਬਾ ਭਰੀ ਸਥਿਤੀ ਦੀ ਦੁਰਵਰਤੋਂ ਕਰਨ ਲਈ ਗੂਗਲ 'ਤੇ 1,337.76 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ।