
ਨੇਤਰਹੀਣ ਬੱਚਿਆਂ ਦੇ ਸਕੂਲ ਵਿਚ ਰਾਤ ਨੂੰ ਲੱਗੀ ਅੱਗ
ਕੰਪਾਲਾ- ਯੂਗਾਂਡਾ ਦੀ ਰਾਜਧਾਨੀ ਕੰਪਾਲਾ ਦੇ ਬਾਹਰੀ ਇਲਾਕੇ ਵਿਚ ਇੱਕ ਪੇਂਡੂ ਕਮਿਊਨਿਟੀ ਸਕੂਲ ਵਿੱਚ ਅੱਗ ਲੱਗਣ ਕਾਰਨ ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋਣਦੀ ਖ਼ਬਰ ਸਾਹਮਣੇ ਆਈ ਹੈ।
ਇਕ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਲੂਕ ਓਵੋਏਸਿਗੀਰੇ ਨੇ ਦੱਸਿਆ ਕਿ ਮੁਕੋਨੋ ਵਿਚ ਨੇਤਰਹੀਣ ਬੱਚਿਆਂ ਦੇ ਸਕੂਲ ਵਿਚ ਰਾਤ ਨੂੰ ਅੱਗ ਲੱਗ ਗਈ। ਇਸ ਪੂਰਬੀ ਅਫ਼ਰੀਕੀ ਦੇਸ਼ ਵਿਚ ਸਕੂਲਾਂ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਸਿੱਖਿਆ ਅਧਿਕਾਰੀਆਂ ਲਈ ਚਿੰਤਾ ਦਾ ਕਾਰਨ ਬਣੀਆਂ ਹੋਈਆਂ ਹਨ।