
ਪੀਟਰ ਜੂਲੀਅਨ ਪੰਜਵੀਂ ਵਾਰ ਕੈਨੇਡਾ ਦੀ ਸੰਸਦ ਵਿਚ ਐਨ.ਡੀ.ਪੀ. ਦੇ ਹਾਊਸ ਲੀਡਰ ਵਜੋਂ ਸੇਵਾ ਨਿਭਾਉਣਗੇ।
ਕੈਨੇਡਾ: ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਸ਼ਨੀਵਾਰ ਨੂੰ ਪਾਰਟੀ ਵਿਚ ਨਵੀਆਂ ਨਿਯੁਕਤੀਆਂ ਕਰਦਿਆਂ ਪੀਟਰ ਜੂਲੀਅਨ ਨੂੰ ਐਨ.ਡੀ.ਪੀ. ਦਾ ਹਾਊਸ ਲੀਡਰ ਅਤੇ ਰੇਚਲ ਬਲੇਨੀ ਨੂੰ ਵਿਪ ਨਾਮਜ਼ਦ ਕਰ ਦਿਤਾ। ਪੀਟਰ ਜੂਲੀਅਨ ਪੰਜਵੀਂ ਵਾਰ ਕੈਨੇਡਾ ਦੀ ਸੰਸਦ ਵਿਚ ਐਨ.ਡੀ.ਪੀ. ਦੇ ਹਾਊਸ ਲੀਡਰ ਵਜੋਂ ਸੇਵਾ ਨਿਭਾਉਣਗੇ।
Photoਜਗਮੀਤ ਸਿੰਘ ਨੇ ਨਵੀਆਂ ਨਿਯੁਕਤੀਆਂ ਦਾ ਐਲਾਨ ਕਰਦਿਆਂ ਕਿਹਾ ਕਿ ਪੀਟਰ ਸਾਡੇ ਬੇਹੱਦ ਤਜਰਬੇਕਾਰ ਮੈਂਬਰਾਂ ਵਿਚੋਂ ਇਕ ਹਨ ਅਤੇ ਰੇਚਲ ਵੀ ਪਿਛਲੇ ਸਮੇਂ ਦੌਰਾਨ ਆਮ ਲੋਕਾਂ ਵਿਚ ਆਪਣਾ ਰੁਤਬਾ ਕਾਇਮ ਕਰਨ ਅਤੇ ਪਾਰਟੀ ਮੈਂਬਰਾਂ ਦਾ ਸਤਿਕਾਰ ਹਾਸਲ ਕਰਨ ਵਿਚ ਸਫ਼ਲ ਰਹੀ। ਮੁਲਕ ਦੀ ਵਾਗਡੋਰ ਘੱਟ ਗਿਣਤੀ ਸਰਕਾਰ ਦੇ ਹੱਥਾਂ ਵਿਚ ਹੈ ਅਤੇ ਸਾਡੀ ਪਾਰਟੀ ਕੈਨੇਡੀਅਨ ਲੋਕਾਂ ਦੀ ਆਵਾਜ਼ ਬਣ ਕੇ ਸੰਸਦ ਵਿਚ ਆਪਣੀ ਭੂਮਿਕਾ ਬਾਖੂਬੀ ਅਦਾ ਕਰੇਗੀ।
Photoਸਾਬਕਾ ਸੰਸਦ ਵਿਚ ਡਿਪਟੀ ਵਿਪ ਦੀ ਸੇਵਾ ਨਿਭਾਅ ਚੁੱਕੀ ਰੇਚਲ ਬਲੇਨੀ ਨੇ ਕਿਹਾ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਨਾਲ ਪੂਰਾ ਨਿਆਂ ਕਰਨ ਦੀ ਕੋਸ਼ਿਸ਼ ਕਰਨਗੇ। ਦੱਸ ਦੇਈਏ ਕਿ ਪੀਟਰ ਜੂਲੀਅਨ, ਨਿਊ ਵੈਸਟਮਿੰਸਟਰ-ਬਰਨਬੀ ਰਾਈਡਿੰਗ ਤੋਂ ਐਮ.ਪੀ. ਚੁਣੇ ਗਏ ਸਨ ਜਦਕਿ ਰੇਚਲ ਬਲੇਨੀ ਨੇ ਨੌਰਥ ਆਇਲੈਂਡ ਅਤੇ ਪੌਵਲ ਰਿਵਰ ਪਾਰਲੀਮਾਨੀ ਰਾਈਡਿੰਗ ਤੋਂ ਜਿੱਤ ਹਾਸਲ ਕੀਤੀ ਸੀ।
Photoਵਿਕਟੋਰੀਆ ਵਿਖੇ ਐਨ.ਡੀ.ਪੀ. ਦੀ ਕਨਵੈਨਸ਼ਨ ਦੌਰਾਨ ਸੰਬੋਧਨ ਕਰਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਪਾਰਟੀ ਦੀ ਸ਼ੈਡੋਅ ਕੈਬਨਿਟ ਦੇ ਹੋਰਨਾਂ ਮੈਂਬਰਾਂ ਦਾ ਐਲਾਨ ਆਉਣ ਵਾਲੇ ਦਿਨਾਂ ਵਿਚ ਕੀਤਾ ਜਾਵੇਗਾ। ਦਸ ਦਈਏ ਕਿ ਪੰਜਾਬੀਆਂ ਲਈ ਕੈਨੇਡਾ ਦੇਸ਼ ਇਕ ਸੁਪਨਨਗਰੀ ਵਾਂਗ ਹੀ ਹੈ। ਕੈਨੇਡਾ ਨੂੰ ‘ਮਿੰਨੀ ਪੰਜਾਬ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਭਾਰਤ ਤੋਂ ਬਾਅਦ ਕੈਨੇਡਾ ਦੇਸ਼ ਵਿਚ ਹੀ ਸਿਖ ਕੌਮ ਦੀ ਸਭ ਤੋਂ ਵਧ ਅਬਾਦੀ ਹੈ।
ਇਸ ਦੇਸ਼ ਵਿਚ ਪੰਜਾਬੀਆਂ ਖ਼ਾਸ ਕਰ ਕੇ ਸਿਖ ਭਾਈਚਾਰੇ ਨੇ ਹਰ ਖੇਤਰ ਵਿਚ ਆਪਣੀ ਅਣਥਕ ਮਿਹਨਤ ਅਤੇ ਲਗਨ ਨਾਲ ਕਾਮਯਾਬੀ ਦੇ ਝੰਡੇ ਬੁਲੰਦ ਕੀਤੇ ਹਨ ਪਰ ਇਹ ਸਭ ਕੁਝ ਪ੍ਰਾਪਤ ਕਰਨਾ ਇਨ੍ਹਾਂ ਵੀ ਅਸਾਨ ਨਹੀਂ ਸੀ ਅਤੇ ਇਥੇ ਤਕ ਪਹੁੰਚਣ ਲਈ ਸਿਖ ਭਾਈਚਾਰੇ ਨੂੰ ਇਕ ਸਦੀ ਦਾ ਲੰਮਾ ਸੰਘਰਸ਼ਮਈ ਸਫ਼ਰ ਤੈਅ ਕਰਨਾ ਪਿਆ।ਕੈਨੇਡਾ ਵਿਚ ਵਸਣ ਵਾਲੇ ਪੰਜਾਬੀਆਂ ਦਾ ਇਤਿਹਾਸ 100 ਸਾਲ ਤੋਂ ਵੀ ਪੁਰਾਣਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।