ਵਿਅਕਤੀ ਨੇ ਜਗਮੀਤ ਸਿੰਘ ਨੂੰ ਪੱਗ ਉਤਾਰਣ ਲਈ ਕਿਹਾ, ਜਗਮੀਤ ਸਿੰਘ ਨੇ ਵੀ ਦਿੱਤਾ ਠੋਕਵਾਂ ਜਵਾਬ
Published : Oct 4, 2019, 1:43 pm IST
Updated : Oct 4, 2019, 1:43 pm IST
SHARE ARTICLE
ਵਿਅਕਤੀ ਨੇ ਜਗਮੀਤ ਸਿੰਘ ਨੂੰ ਪੱਗ ਉਤਾਰਣ ਲਈ ਕਿਹਾ
ਵਿਅਕਤੀ ਨੇ ਜਗਮੀਤ ਸਿੰਘ ਨੂੰ ਪੱਗ ਉਤਾਰਣ ਲਈ ਕਿਹਾ

ਸਿੱਖ ਆਗੂ ਜਗਮੀਤ ਸਿੰਘ ਦੀ ਵੀਡੀਓ ਵਾਇਰਲ

ਕੈਨੇਡਾ- ਕੈਨੇਡਾ ਦੇ ਨਿਊ ਡੈਮੋਕਰੈਟਿਕ ਪਾਰਟੀ ਦੇ ਸਿੱਖ ਆਗੂ ਜਗਮੀਤ ਸਿੰਘ ਦੀ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ‘ਚ ਜਗਮੀਤ ਸਿੰਘ ਨੇ ਕੈਨੇਡੀਅਨ ਵਿਅਕਤੀ ਨੂੰ ਆਪਣੀ ਦਸਤਾਰ ਨੂੰ ਲੈ ਕੇ ਠੋਕਵਾਂ ਜਵਾਬ ਦਿੱਤਾ ਹੈ। ਜਿਸ ਨੂੰ ਸੁਣ ਕੇ ਵਿਅਕਤੀ ਵੀ ਸੁੰਨ ਹੋ ਗਿਆ। ਘਟਨਾ ਕੈਨੇਡਾ ਦੇ ਕਿਊਬਿਕ ਦੇ ਮਾਂਟਰੀਅਲ ਦੀ ਹੈ, ਜਿਥੇ ਚੋਣ ਪ੍ਰਚਾਰ ਲਈ ਗਏ ਜਗਮੀਤ ਸਿੰਘ ਨੂੰ ਇਕ ਕੈਨੇਡੀਅਨ ਵਿਅਕਤੀ ਵੱਲੋਂ ਪੱਗ ਉਤਾਰਨ ਲਈ ਕਿਹਾ ਗਿਆ। ਜਿਸ ਤੋਂ ਬਾਅਦ ਸਿੱਖ ਆਗੂ ਜਗਮੀਤ ਸਿੰਘ ਨੇ ਉਸ ਵਿਅਕਤੀ ਨੂੰ ਮੂੰਹ ਤੋੜ ਜਵਾਬ ਦਿੱਤਾ। 



 

ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਜਗਮੀਤ ਸਿੰਘ ਨਾਲ ਪਹਿਲਾਂ ਇਕ ਵਿਅਕਤੀ ਹੱਥ ਮਿਲਾਉਂਦਾ ਹੈ ਜਿਵੇਂ ਹੀ ਇਹ ਵਿਅਕਤੀ ਹੱਥ ਮਿਲਾਉਂਦਾ ਹੈ ਤਾਂ ਵਿਅਕਤੀ ਕੁਝ ਸਕਿੰਟਾਂ ਬਾਅਦ ਜਗਮੀਤ ਸਿੰਘ ਦੇ ਕੰਨ ਵਿਚ ਕਹਿੰਦਾ ਹੈ ਕਿ  "ਤੁਹਾਨੂੰ ਆਪਣੀ ਪੱਗ ਉਤਾਰ ਦੇਣੀ ਚਾਹੀਦੀ ਹੈ। ਤੁਸੀਂ ਕੈਨੇਡੀਅਨ ਲੱਗੋਗੇ।" ਜਿਵੇਂ ਹੀ ਵਿਅਕਤੀ ਵੱਲੋਂ ਜਗਮੀਤ ਸਿੰਘ ਨੂੰ ਇਹ ਸ਼ਬਦ ਕਹੇ ਗਏ ਤਾਂ ਉਸ ਨੂੰ ਠੋਕਵਾਂ ਜਵਾਬ ਦਿੰਦੇ ਹੋਏ ਜਗਮੀਤ ਸਿੰਘ ਨੇ ਕਿਹਾ ਕਿ "ਕੈਨੇਡੀਅਨ ਹਰ ਤਰ੍ਹਾਂ ਦੇ ਲਗਦੇ ਹਨ, ਇਹ ਹੀ ਕੈਨੇਡਾ ਦੀ ਖਾਸੀਅਤ ਹੈ। ਦੱਸ ਦਈਏ ਕਿ ਜਗਮੀਤ ਸਿੰਘ ਵੱਲੋਂ ਦਿੱਤੇ ਗਏ ਇਸ ਜਵਾਬ ਦੀ ਹੁਣ ਹਰ ਕੋਈ ਸ਼ਲਾਘਾ ਕਰ ਰਿਹਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement