Thanks Giving ਮੌਕੇ ਕਮਲਾ ਹੈਰਿਸ ਨੇ ਸ਼ੇਅਰ ਕੀਤੀ ਆਪਣੀ ਮਨਪਸੰਦ ਡਿਸ਼
Published : Nov 25, 2020, 4:35 pm IST
Updated : Nov 25, 2020, 4:35 pm IST
SHARE ARTICLE
Kamala Harris
Kamala Harris

ਉਹ ਇਸ ਸਾਲ ਥੈਂਕਸਗਿਵਿੰਗ ਦੇ ਮੌਕੇ 'ਤੇ ਆਪਣੀ ਪਸੰਦੀਦਾ ਡਿਸ਼ ਦੀ ਰੈਸਿਪੀ ਸਾਂਝੀ ਕਰਨਾ ਚਾਹੁੰਦੀ ਹੈ।

ਵਾਸ਼ਿੰਗਟਨ: ਹਾਲ ਹੀ ਵਿੱਚ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਹੋਇਆ ਹਨ। ਇਸ ਦੌਰਾਨ ਹੀ ਅਮਰੀਕਾ ਦੀ ਚੁਣੀ ਹੋਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਅੱਜ ਸੋਸ਼ਲ ਮੀਡਿਆ ਤੇ ਕਈ ਵਾਰ ਖਾਣੇ ਪ੍ਰਤੀ ਆਪਣਾ ਪਿਆਰ ਜ਼ਾਹਰ ਕੀਤਾ ਹੈ। ਉਨ੍ਹਾਂ ਨੇ Thanks Giving ਦੇ ਮੌਕੇ ਉਨ੍ਹਾਂ ਆਪਣੇ ਮਨਪਸੰਦ ਖਾਣੇ ਦੀ ਤਸਵੀਰ ਅਤੇ ਵੀਡੀਓ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। 

kamla

ਉਨ੍ਹਾਂ ਦੱਸਿਆ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਥੈਂਕਸਗਿਵਿੰਗ 'ਤੇ ਇਸ ਕੌਰਨਬਰੇਡ ਡਰੈਸਿੰਗ ਡਿਸ਼ ਨੂੰ ਖਾਣਾ ਪਸੰਦ ਕਰਦੇ ਹਨ। ਕਮਲਾ ਨੇ ਦੱਸਿਆ ਕਿ ਹਰ ਮਾੜੇ ਸਮੇਂ 'ਚ ਉਹ ਆਪਣਾ ਧਿਆਨ ਭਟਕਾਉਣ ਲਈ ਖਾਣਾ ਬਣਾਉਣਾ ਪਸੰਦ ਕਰਦੀ ਹੈ। 

kamlaharris

ਇਸ ਤੋਂ ਬਾਅਦ ਉਨ੍ਹਾਂ ਨੇ ਸਟੈੱਪ ਟੂ ਸਟੈੱਪ ਕੌਰਨਬਰੇਡ ਡਰੈਸਿੰਗ ਦੀ ਰੈਸਿਪੀ ਆਪਣੇ ਸਮਰਥਕਾਂ ਨਾਲ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ। ਉਨ੍ਹਾਂ ਰੈਸਿਪੀ ਸਾਂਝੀ ਕਰਦਿਆਂ ਕਿਹਾ ਕਿ ਉਹ ਇਸ ਸਾਲ ਥੈਂਕਸਗਿਵਿੰਗ ਦੇ ਮੌਕੇ 'ਤੇ ਆਪਣੀ ਪਸੰਦੀਦਾ ਡਿਸ਼ ਦੀ ਰੈਸਿਪੀ ਸਾਂਝੀ ਕਰਨਾ ਚਾਹੁੰਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement