ਅਮੀਰੀਕੀ ਨਿਊਜ਼ ਐਂਕਰ ਨੇ ਕਮਲਾ ਹੈਰਿਸ ਕੋਲੋਂ ਮੰਗੀ ਮੁਆਫ਼ੀ
Published : Jan 26, 2019, 1:24 pm IST
Updated : Jan 26, 2019, 1:24 pm IST
SHARE ARTICLE
Kamala Harris
Kamala Harris

ਅਮਰੀਕਾ ਦੀ ਇਕ ਨਿਊਜ਼ ਐਂਕਰ ਕ੍ਰਿਸ ਕਿਊਮੋ ਨੇ ਪਹਿਲੀ ਭਾਰਤੀ ਸੀਨੇਟਰ ਕਮਲਾ ਹੈਰਿਸ 'ਤੇ ਵਿਵਾਦਤ ਟਿZਪਣੀ ਕੀਤੀ.......

ਵਾਸ਼ਿੰਗਟਨ : ਅਮਰੀਕਾ ਦੀ ਇਕ ਨਿਊਜ਼ ਐਂਕਰ ਕ੍ਰਿਸ ਕਿਊਮੋ ਨੇ ਪਹਿਲੀ ਭਾਰਤੀ ਸੀਨੇਟਰ ਕਮਲਾ ਹੈਰਿਸ 'ਤੇ ਵਿਵਾਦਤ ਟਿਪਣੀ ਕੀਤੀ ਜਿਸ ਦੇ ਬਾਅਦ ਉਸ ਨੇ ਕਮਲਾ ਕੋਲੋਂ ਮੁਆਫੀ ਮੰਗ ਲਈ ਹੈ। ਦਰਅਸਲ ਐਂਕਰ ਨੇ ਟਵੀਟ ਕੀਤਾ ਸੀ ਕਿ ਕਮਲਾ ਨੂੰ ਸਾਬਤ ਕਰਨਾ ਪਏਗਾ ਕਿ ਉਨਾਂ ਦਾ ਜਨਮ ਅਮਰੀਕਾ ਵਿਚ ਹੀ ਹੋਇਆ ਸੀ। ਇਸ ਦੇ ਨਾਲ ਹੀ ਕਿਊਮੋ ਨੇ ਕਿਹਾ ਸੀ ਕਿ ਉਸ ਨੂੰ ਇਹ ਵੀ ਸਾਬਤ ਕਰਨਾ ਪਏਗਾ ਕਿ ਉਹ ਰਾਸ਼ਟਰਪਤੀ ਬਣਨ ਦੇ ਯੋਗ ਹੈ ਜਾਂ ਨਹੀਂ।

54 ਸਾਲਾਂ ਦੀ ਹੈਰਿਸ ਨੇ 2020 ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਅਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਡੈਮੋਕਰੇਟ ਹੈਰਿਸ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਰਗਰਮ ਵਿਰੋਧੀ ਵਜੋਂ ਜਾਣੀ ਜਾਂਦੀ ਹੈ। ਕਮਲਾ ਹੈਰਿਸ ਤਾਮਿਲਨਾਡੂ ਵਿਚ ਜਨਮੀ ਮਾਂ ਅਤੇ ਅਫ਼ਰੀਕੀ-ਅਮਰੀਕੀ ਪਿਤਾ ਦੀ ਧੀ ਹੈ। ਕਮਲਾ ਦੇ ਮਾਤਾ-ਪਿਤਾ ਦੋਵੇਂ ਅਮਰੀਕਾ ਪੜ੍ਹਨ ਲਈ ਆਏ ਸੀ। ਬਾਅਦ ਵਿਚ ਦੋਵਾਂ ਨੇ ਵਿਆਹ ਕਰਵਾ ਲਿਆ ਤੇ ਇੱਥੇ ਹੀ ਵੱਸ ਗਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement