
ਨਵੀਂ ਦਿੱਲੀ : ਭਾਰਤ ਵੱਲੋਂ ਪਾਕਿਸਤਾਨ ਦੀ ਸਰਹੱਦ ਅੰਦਰ ਦਾਖ਼ਲ ਹੋ ਕੇ ਕੀਤੇ ਗਏ ਹਵਾਈ ਹਮਲੇ 'ਚ ਲਗਭਗ 300 ਅੱਤਵਾਦੀ...
ਨਵੀਂ ਦਿੱਲੀ : ਭਾਰਤ ਵੱਲੋਂ ਪਾਕਿਸਤਾਨ ਦੀ ਸਰਹੱਦ ਅੰਦਰ ਦਾਖ਼ਲ ਹੋ ਕੇ ਕੀਤੇ ਗਏ ਹਵਾਈ ਹਮਲੇ 'ਚ ਲਗਭਗ 300 ਅੱਤਵਾਦੀ ਮਾਰੇ ਗਏ। 12 ਮਿਰਾਜ ਲੜਾਕੂ ਜਹਾਜ਼ਾਂ ਵੱਲੋਂ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ 'ਚ ਅੱਤਵਾਦੀ ਟਿਕਾਣਿਆਂ 'ਤੇ ਬੰਬ ਸੁੱਟੇ ਗਏ। ਇਹ ਹਮਲਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸੰਸਥਾਪਕ ਮੌਲਾਨਾ ਮਸੂਦ ਅਜ਼ਹਰ ਲਈ ਸੱਭ ਤੋਂ ਵੱਡਾ ਝਟਕਾ ਸਾਬਤ ਹੋਇਆ ਹੈ। ਹਮਲੇ 'ਚ ਮਸੂਦ ਅਜ਼ਹਰ ਦੇ ਦੋ ਭਰਾ, ਇੱਕ ਸਾਲਾ ਅਤੇ ਦੋ ਖ਼ਾਸ ਕਮਾਂਡਰ ਮਾਰੇ ਗਏ।ਖ਼ਤਮ ਹੋ ਗਿਆ ਮਸੂਦ ਅਜ਼ਹਰ ਦਾ ਅੱਤਵਾਦੀ ਪਰਿਵਾਰ :
- ਮੌਲਾਨਾ ਯੂਸੁਫ਼ ਅਜ਼ਹਰ (ਸਾਲਾ)
- ਇਬ੍ਰਾਹਿਮ ਅਜ਼ਹਰ (ਵੱਡਾ ਭਰਾ)
- ਮੌਲਾਨਾ ਤਲਹਾ ਸੇਫ਼ (ਭਰਾ)
- ਮੌਲਾਨਾ ਅੱਮਾਰ (ਅਫ਼ਗ਼ਾਨਿਸਤਾਨ ਅਤੇ ਕਸ਼ਮੀਰ ਦਾ ਇੰਚਾਰਜ)
- ਮੌਲਾਨਾ ਅਜ਼ਹਰ ਖ਼ਾਨ (ਕਸ਼ਮੀਰ ਇੰਚਾਰਜ)
maulana yusuf azharਮੋਸਟ ਵਾਂਟੇਡ ਅੱਤਵਾਦੀਆਂ ਦੀ ਸੂਚੀ 'ਚ ਸ਼ਾਮਲ ਸੀ ਮੌਲਾਨਾ ਯੂਸੁਫ਼ ਅਜ਼ਹਰ :
ਯੂਸੁਫ਼ ਅਜ਼ਹਰ ਦੀ ਸਾਲ 1999 'ਚ ਫ਼ਲਾਈਟ IC-814 ਨੂੰ ਅਗ਼ਵਾ ਕੀਤੇ ਜਾਣ ਦੇ ਮਾਮਲੇ 'ਚ ਭਾਲ ਸੀ। ਕੰਧਾਰ ਕਾਂਡ ਤੋਂ ਬਾਅਦ ਅੱਤਵਾਦੀ ਮਸੂਦ ਅਜ਼ਹਰ ਨੂੰ ਭਾਰਤ ਨੇ ਰਿਹਾਅ ਕੀਤਾ ਸੀ। ਬਾਲਾਕੋਟ ਅੱਤਵਾਦੀ ਕੈਂਪ ਦੀ ਜ਼ਿੰਮੇਵਾਰੀ ਯੂਸੁਫ਼ ਅਜ਼ਹਰ ਕੋਲ ਹੀ ਸੀ। ਭਾਰਤ ਵੱਲੋਂ ਉਸ ਨੂੰ ਮੋਸਟ ਵਾਂਟੇਡ ਦੀ ਸੂਚੀ 'ਚ ਪਾਇਆ ਗਿਆ ਸੀ। ਉਹ ਹਾਈਜੈਕਿੰਗ, ਕਿਡਨੈਪਿੰਗ ਅਤੇ ਹੱਤਿਆ ਦੇ ਮਾਮਲੇ 'ਚ ਵਾਂਟੇਡ ਸੀ। ਇੰਟਰਪੋਲ ਵੱਲੋਂ ਉਸ ਵਿਰੁੱਧ ਨੋਟਿਸ ਜਾਰੀ ਕੀਤਾ ਗਿਆ ਸੀ।