
ਮੰਗਲਵਾਰ ਸਵੇਰੇ ਗੁਜਰਾਤ ਬਾਰਡਰ ਉਤੇ ਪਾਕਿਸਤਾਨੀ ਡ੍ਰੋਨ ਦਿੱਸਣ ਕਾਰਨ ਕਾਫੀ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਜਿਸ ਨੂੰ ਬੀਐਸਐਫ ਨੇ ਥੱਲੇ ਸੁੱਟ ਲਿਆ।
ਮੰਗਲਵਾਰ ਸਵੇਰੇ ਗੁਜਰਾਤ ਬਾਰਡਰ ਉਤੇ ਪਾਕਿਸਤਾਨੀ ਡ੍ਰੋਨ ਦਿੱਸਣ ਕਾਰਨ ਕਾਫੀ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਜਿਸ ਨੂੰ ਬੀਐਸਐਫ ਨੇ ਥੱਲੇ ਸੁੱਟ ਲਿਆ। ਇਹ ਡ੍ਰੋਨ ਏਅਰਬੇਸ ਦੇ ਕੋਲ ਉਡਦਾ ਵੇਖਿਆ ਗਿਆ। ਇਹ ਡਰੋਨ ਭਾਰਤੀ ਫੌਜ ਵੱਲੋਂ ਪਾਕਿਸਤਾਨ ਵਿਚ ਅਤਿਵਾਦੀ ਟਿਕਾਣਿਆਂ ਉਤੇ ਕੀਤੀ ਕਾਰਵਾਈ ਤੋਂ ਬਾਅਦ ਭਾਰਤ ਵਿਚ ਦਾਖਲ ਹੋਇਆ ਸੀ।
ਜਾਣਕਾਰੀ ਮੁਤਾਬਿਕ ਇਹ ਡ੍ਰੋਨ ਸਵੇਰੇ ਸਾਢੇ 6 ਵਜੇ ਵੇਖਿਆ ਗਿਆ ਸੀ, ਜਿਸ ਪਿੱਛੋਂ ਤੁਰਤ ਕਾਰਵਾਈ ਕਰਦੇ ਹੋਏ ਇਸ ਨੂੰ ਥੱਲੇ ਸੁੱਟਿਆ। ਦੱਸ ਦਈਏ ਕਿ ਭਾਰਤੀ ਫੌਜ ਵੱਲੋਂ ਦੇਰ ਰਾਤ ਠੀਕ 3:30 ਵਜੇ ਮਿਰਾਜ ਜਹਾਜ਼ ਰਾਹੀਂ ਪਾਕਿਸਤਾਨ ਦੇ ਬਾਲਾਕੋਟ ਤੇ ਚਕੋਟੀ ਵਿਚ ਜੈਸ਼ ਦੇ ਟਿਕਾਣਿਆਂ ਉਤੇ 1000 ਕਿੱਲੋਗ੍ਰਾਮ ਦੇ ਲੇਜ਼ਰ ਗਰਨੇਡ ਬੰਮ ਸੁੱਟੇ। ਇਸ ਹਮਲੇ ਵਿਚ ਜੈਸ਼ ਦਾ ਕੰਟਰੋਲ ਰੂਮ ਪੂਰੀ ਤਰ੍ਹਾਂ ਤਬਾਹ ਹੋ ਗਿਆ ਤੇ ਉਸ ਦੇ ਤਕਰੀਬਨ 200-300 ਅੱਤਵਾਦੀ ਮਾਰੇ ਗਏ।