ਜਾਣੋ NETFLIX ਨੇ ਕਿੰਨੇ ਕਰੋੜ ਰੁਪਏ 'ਚ ਖਰੀਦੇ ਐੱਸਐੱਸ ਰਾਜਾਮੌਲੀ ਦੀ ‘ਤਾਕਤਵਰ’ ਦੇ ਰਾਈਟਸ
Published : Aug 11, 2017, 7:05 am IST
Updated : Mar 26, 2018, 5:47 pm IST
SHARE ARTICLE
Prabhas
Prabhas

ਐੱਸਐੱਸ ਰਾਜਾਮੌਲੀ ਦੀ ਤਾਕਤਵਰ ਨੇ ਭਾਰਤੀ ਸਿਨੇਮਾ ਵਿੱਚ ਕਈ ਅਜਿਹੇ ਰਿਕਾਰਡ ਬਣਾਏ ਹਨ ਜਿਨ੍ਹਾਂ ਨੂੰ ਆਉਣ ਵਾਲੇ ਸਾਲਾਂ 'ਚ ਕਿਸੇ ਵੀ ਫਿਲਮ ਲਈ ਤੋੜ ਪਾਉਣਾ ਸੰਭਵ ਨਹੀਂ ਹੈ।

ਐੱਸਐੱਸ ਰਾਜਾਮੌਲੀ ਦੀ ਤਾਕਤਵਰ ਨੇ ਭਾਰਤੀ ਸਿਨੇਮਾ ਵਿੱਚ ਕਈ ਅਜਿਹੇ ਰਿਕਾਰਡ ਬਣਾਏ ਹਨ ਜਿਨ੍ਹਾਂ ਨੂੰ ਆਉਣ ਵਾਲੇ ਸਾਲਾਂ 'ਚ ਕਿਸੇ ਵੀ ਫਿਲਮ ਲਈ ਤੋੜ ਪਾਉਣਾ ਸੰਭਵ ਨਹੀਂ ਹੈ। ਬਾਕਸ ਆਫਿਸ 'ਤੇ ਕਾਮਯਾਬੀ ਦੇ ਝੰਡੇ ਗੰਡਣਵਾਲੀ ਇਹ ਫਿਲਮ ਪਹਿਲੀ ਅਜਿਹੀ ਭਾਰਤੀ ਫਿਲਮ ਹੈ ਜਿਸਨੇ 1700 ਕਰੋੜ ਰੁਪਏ ਦੀ ਕਮਾਈ ਕੀਤੀ ਹੈ। 

ਇਸ ਫਿਲਮ ਨੂੰ ਰਿਲੀਜ਼ ਹੋਏ 100 ਦਿਨਾਂ ਤੋਂ ਵੱਧ ਹੋਣ ਦੇ ਬਾਅਦ ਵੀ ਇਸਦੇ ਰਿਕਾਰਡ ਜਾਰੀ ਹਨ। ਆਪਣੇ ਰਿਲੀਜ਼ ਦੇ ਪਹਿਲੇ ਹੀ ਦਿਨ 100 ਕਰੋੜ ਦੀ ਕਮਾਈ ਦਾ ਜਾਦੂਈ ਆਂਕੜਾ ਛੂਣ ਵਾਲੀ ਇਸ ਫਿਲਮ ਨੇ ਦੁਨੀਆਂ ਭਰ ਵਿੱਚ ਜ਼ਬਰਦਸਤ ਕਮਾਈ ਕੀਤੀ ਹੈ ਅਤੇ ਹੁਣ ਇਸ ਨੇ ਇੱਕ ਹੋਰ ਦਾਅ ਖੇਡਿਆ ਹੈ।

ਖਬਰਾਂ ਅਨੁਸਾਰ ਇਸ ਫਿਲਮ ਦੇ ਰਾਈਟਸ ਨੇਟਫਿਲਕਸ ਨੇ ਕਰੋੜਾਂ ਵਿੱਚ ਖਰੀਦਿਆ ਹੈ। ਦੱਸ ਦੇਈਏ ਕਿ ਨੇਟਫਿਲਕਸ ਨੇ ਬਾਹੂਬਲੀ ਦੇ ਦੋਨੋਂ ਪਾਰਟ ਬਾਹੂਬਲੀ : ਦ ਬਿਗਨਿੰਗ ਅਤੇ ਬਾਹੂਬਲੀ :ਦ ਕੰਨਕਲੂਜ਼ਨ ਦੇ ਰਾਈਟਸ ਖਰੀਦ ਲਏ ਹਨ। ਜਿਨਾਂ ਵਿੱਚ `ਬਾਹੂਬਲੀ-2″ਦੇ ਰਾਈਟਸ 25.50 ਕਰੋੜ ਵਿੱਚ ਖਰੀਦੇ ਹਨ।

ਖਬਰਾਂ ਅਨੁਸਾਰ ਨੇਟਫਿਲਕਸ ਦੀ ਕੰਮਊਨੀਕੇਸ਼ਨ ਵਾਈਸ ਪਰੈਜ਼ਿਡੈਂਟ ਜੇਸਿਕਾ ਲੀ ਨੇ ਕਿਹਾ “ਜਿੱਥੇ ਤੱਕ ਕੰਟੈਂਟ ਦੀ ਗੱਲ ਹੈ ਤਾਂ ਅਸੀਂ ਭਾਰਤ ਵਿੱਚ ਆਪਣਾ ਨਿਵੇਸ਼ ਦੁੱਗਣਾ ਕਰ ਰਹੇ ਹਾਂ ਤਾਂ ਕਿ ਮੌਲਿਕ ਕੰਟੈਟ ਦਾ ਭੰਡਾਰ ਤਿਆਰ ਕਰ ਸਕੇ ਜੋ ਕੰਜਿਊਮਰ ਦੇ ਵੱਡੇ ਵਰਗ ਨੂੰ ਪ੍ਰਭਾਵਿਤ ਕਰੇ।

192 ਦੇਸ਼ਾਂ ਦੇ ਦਰਸ਼ਕਾਂ ਦੇ ਲਈ ਉਪਲਬਧ: ਇਸ ਡੀਲ ਦੇ ਨਾਲ ਹੀ ਬਾਹੂਬਲੀ 192 ਦੇਸ਼ਾਂ ਦੇ ਦਰਸ਼ਕਾਂ ਦੇ ਲਈ ਉਪਲਬਧ ਹੋ ਜਾਵੇਗੀ।ਸ਼ੋਭੂ ਯਾਰਲਾਗਦਾ ਜੋ ਕਿ ਅਰਕਾ ਮੀਡੀਆਵਰਕੲਜ਼ ਦੇ ਕੋ-ਫਾਂਊਡਰ ਅਤੇ ਸੀ.ਈ.ਓ ਹਨ ।ਉਨ੍ਹਾਂ ਨੇ ਕਿਹਾ ਕਿ “ਅਸੀਂ ਨੇਟਫਿਲਕਸ ਦੇ ਨਾਲ ਸਾਝੇਂਦਾਰੀ ਕਰ ਕੇ ਬੇਹੱਦ ਖੁਸ਼ ਹਾਂ ।ਸਾਰੇ ਬਾਜ਼ਾਰ ਤੱਕ ਪਹੁੰਚਣਾ ਮੁਮਕਿਨ ਨਹੀਂ ਪਰ ਇਸ ਡੀਲ ਦੇ ਨਾਲ ਬਾਹੂਬਲੀ 192 ਦੇਸ਼ਾਂ ਵਿੱਚ ਪਹੁੰਚਣ ਵਿੱਚ ਕਾਮਯਾਬ ਹੋ ਜਾਵੇਗੀ।

ਬਾਹੂਬਲੀ ਨੇ ਸਿਨੇਮਾਂ ਘਰਾਂ ਚ ਆਪਣੇ 100 ਦਿਨ ਕੀਤੇ ਪੂਰੇ : ਇਹ ਖਬਰ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਬਾਹੂਬਲੀ ਨੇ ਸਿਨੇਮਾਂ ਘਰਾਂ ਚ ਆਪਣੇ 100 ਦਿਨ ਪੂਰੇ ਕਰ ਲਏ ਹਨ।ਫਿਲਮ ਹੁਣ ਤੱਕ 1700 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ ਅਤੇ ਇਸਦੀ ਕਮਾਈ ਜਾਰੀ ਹੈ। ਬਾਕਸ ਆਫਿਸ ਦੀ ਰਿਪੋਰਟ ਅਨੁਸਾਰ ਫਿਲਮ ਦੇ ਹਿੰਦੀ ਵਰਜਨ ਨੇ 12 ਹਫਤਿਆਂ ਵਿੱਚ 510 ਕਰੋੜ ਤੋਂ ਵੱਧ ਦਾ ਬਿਜਨੈਸ ਕਰ ਲਿਆ ਹੈ।ਇਹ ਕਿਸੇ ਵੀ ਹਿੰਦੀ ਫਿਲਮ ਦੁਆਰਾ ਹੁਣ ਤੱਕ ਦੀ ਕੀਤੀ ਗਈ ਸਭ ਤੋਂ ਵੱਧ ਕਮਾਈ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement