
ਭਾਰਤ ਵਿਚ 50 ਤੋਂ ਵੱਧ ਡਾਕਟਰ ਅਤੇ ਸਿਹਤ ਕਰਮਚਾਰੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ।
ਨਵੀ ਦਿੱਲੀ: ਭਾਰਤ ਵਿਚ 50 ਤੋਂ ਵੱਧ ਡਾਕਟਰ ਅਤੇ ਸਿਹਤ ਕਰਮਚਾਰੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ। ਵੱਖ-ਵੱਖ ਰਾਜਾਂ ਵਿਚ ਕੋਰੋਨਾ ਵਾਇਰਸ ਕਾਰਨ ਕੁਝ ਡਾਕਟਰਾਂ ਦੀ ਮੌਤ ਵੀ ਹੋ ਗਈ ਹੈ। ਇਸੇ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਔਰਤ ਦੀ ਫੋਟੋ ਕਾਫੀ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮਹਿਲਾ ਪੁਣੇ ਦੀ ਡਾਕਟਰ ਮੇਘਾ ਵਿਆਸ ਹੈ, ਜਿਨ੍ਹਾਂ ਦੀ ਮਰੀਜਾਂ ਦੇ ਇਲਾਜ ਦੌਰਾਨ ਕੋਵਿਡ-19 ਕਾਰਨ ਮੌਤ ਹੋ ਗਈ।
Photo
ਅੰਗਰੇਜ਼ੀ ਨਿਊਜ਼ ਚੈਨਲ ਦੇ ਐਂਟੀ ਫੇਕ ਨਿਊਜ਼ ਵਾਰ ਰੂਮ ਨੇ ਪਾਇਆ ਕਿ ਫੋਟੋ ਦੇ ਨਾਲ ਕੀਤਾ ਜਾ ਰਿਹਾ ਦਾਅਵਾ ਗਲਤ ਹੈ। ਵਾਇਰਲ ਤਸਵੀਰ ਵਿਚ ਦਿਖਾਈ ਜਾ ਰਹੀ ਮਹਿਲਾ ਡਾਕਟਰ ਨਹੀਂ ਹੈ ਅਤੇ ਉਹਨਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਨਹੀਂ ਬਲਕਿ ਨਿਮੂਨੀਆ ਕਾਰਨ ਹੋਈ ਹੈ।
Photo
ਇਸ ਵਾਇਰਲ ਪੋਸਟ ਦੇ ਨਾਲ ਕੈਪਸ਼ਨ ਵਿਚ ਲਿਖਿਆ ਗਿਆ ਹੈ, 'ਪੁਣੇ ਦੀ ਡਾਕਟਰ ਮੇਘਾ ਵਿਆਸ ਦੇ ਰੂਪ ਵਿਚ ਇਕ ਹੋਰ ਕੋਰੋਨਾ ਯੋਧਾ ਨੇ ਮਰੀਜ਼ਾਂ ਨੂੰ ਬਚਾਉਣ ਲਈ ਅਪਣੀ ਜ਼ਿੰਦਗੀ ਦੇ ਦਿੱਤੀ। ਪ੍ਰਮਾਤਮਾ ਇਹਨਾਂ ਨੂੰ ਮੁਕਤੀ ਪ੍ਰਦਾਨ ਕਰੇ'। ਇਹ ਪੋਸਟ ਫੇਸਬੁੱਕ ਅਤੇ ਟਵਿਟਰ 'ਤੇ ਸ਼ੇਅਰ ਕੀਤੀ ਜਾ ਰਹੀ ਹੈ।
ਖ਼ਬਰ ਦੀ ਸੱਚਾਈ
Photo
ਫੋਟੋ ਬਾਰੇ ਜਾਂਚ ਕਰਦੇ ਹੋਏ ਕੁਝ ਸੋਸ਼ਲ ਮੀਡੀਆ ਯੂਜ਼ਰਸ ਦੇ ਕੁਮੈਂਟ ਦੇਖੇ ਗਏ, ਜਿਨ੍ਹਾਂ ਵਿਚ ਕਿਹਾ ਜਾ ਰਿਹਾ ਸੀ ਕਿ ਇਹ ਮਹਿਲਾ ਮੇਘਾ ਸ਼ਰਮਾ ਹੈ, ਜਿਨ੍ਹਾਂ ਦੀ ਹਾਲ ਹੀ ਵਿਚ ਪੁਣੇ ਦੇ ਜਹਾਂਗੀਰ ਹਸਪਤਾਲ ਵਿਚ ਮੌਤ ਹੋ ਗਈ ਸੀ। ਇਸ ਸੂਚਨਾ ਦੀ ਪੁਸ਼ਟੀ ਲਈ ਹਸਪਤਾਲ ਦੇ ਮੈਡੀਕਲ ਪ੍ਰਤੀਨਿਧੀ ਡਾਕਟਰ ਐਸਐਸ ਗਿੱਲ ਨਾਲ ਸੰਪਰਕ ਕੀਤਾ ਗਿਆ।
Photo
ਡਾਕਟਰ ਗਿੱਲ ਨੇ ਸਪੱਸ਼ਟ ਕੀਤਾ ਕਿ ਇਸ ਮਹਿਲਾ ਦਾ ਨਾਂਅ ਮੇਘਾ ਸ਼ਰਮਾ ਹੈ ਅਤੇ ਉਹ ਹਸਪਤਾਲ ਵਿਚ ਡਾਕਟਰ ਨਹੀਂ ਸੀ। 22 ਅਪ੍ਰੈਲ ਨੂੰ ਨਿਮੂਨੀਆ ਅਤੇ ਕਈ ਅੰਗਾਂ ਦੇ ਕੰਮ ਨਾ ਕਰਨ ਕਾਰਨ ਇਸ ਔਰਤ ਦੀ ਮੌਤ ਹੋ ਗਈ ਸੀ। ਔਰਤ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਸੀ।
Photo
ਔਰਤ ਦੇ ਪਤੀ ਦਾ ਬਿਆਨ
ਇਸ ਵਾਇਰਲ ਖ਼ਬਰ ਸਬੰਧੀ ਮੇਘਾ ਸ਼ਰਮਾ ਦੇ ਪਤੀ ਦਾ ਕਹਿਣਾ ਹੈ ਕਿ ਜੋ ਪੋਸਟ ਵਾਇਰਲ ਹੋ ਰਹੀ ਹੈ ਉਹ ਬਿਲਕੁਲ ਗਲਤ ਹੈ ਤੇ ਉਹਨਾਂ ਦੀ ਪਤਨੀ ਡਾਕਟਰ ਨਹੀਂ ਸੀ। ਇਹਨਾਂ ਤੋਂ ਇਲਾਵਾ ਪੁਣੇ ਦੇ ਮਿਊਂਸੀਪਲ ਕਮਿਸ਼ਨਰ ਸ਼ੇਖਰ ਗਾਇਕਵਾੜ ਨੇ ਵੀ ਪੁਸ਼ਟੀ ਕੀਤੀ ਕਿ ਮੇਘਾ ਸ਼ਰਮਾ ਦੀ ਮੌਤ ਕੋਵਿਡ -19 ਕਾਰਨ ਨਹੀਂ ਹੋਈ ਸੀ।
ਫੈਕਟ ਚੈੱਕ
ਦਾਅਵਾ- ਕੋਰੋਨਾ ਵਾਇਰਸ ਦੇ ਮਰੀਜਾਂ ਦਾ ਇਲਾਜ ਕਰਨ ਦੌਰਾਨ ਪੁਣੇ ਦੀ ਡਾਕਟਰ ਮੇਘਾ ਵਿਆਸ ਕੋਰੋਨਾ ਨਾਲ ਪੀੜਤ ਹੋ ਗਈ ਤੇ ਉਸ ਦੀ ਮੌਤ ਹੋ ਗਈ।
ਸੱਚਾਈ- ਵਾਇਰਲ ਤਸਵੀਰ ਵਿਚ ਦਿਖਾਈ ਜਾ ਰਹੀ ਔਰਤ ਦਾ ਨਾਂਅ ਮੇਘਾ ਸ਼ਰਮਾ ਹੈ ਤੇ ਉਹਨਾਂ ਦੀ ਮੌਤ ਕੋਰੋਨਾ ਕਾਰਨ ਨਹੀਂ ਬਲਕਿ ਨਿਮੂਨੀਆ ਕਾਰਨ ਹੋਈ ਹੈ। ਮੇਘਾ ਸ਼ਰਮਾ ਡਾਕਟਰ ਨਹੀਂ ਸੀ।