
ਰੂਸ ਦੇ ਮੱਧ ਉਲਿਆਨੋਵਸਕ ਖੇਤਰ ਵਿਚ ਕਿੰਡਰਗਾਰਡਨ ’ਚ ਇਕ ਹਥਿਆਰਬੰਦ ਵਿਅਕਤੀ ਨੇ ਗੋਲੀਬਾਰੀ ਕੀਤੀ, ਜਿਸ ਵਿਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ।
ਮਾਸਕੋ: ਰੂਸ ਦੇ ਮੱਧ ਉਲਿਆਨੋਵਸਕ ਖੇਤਰ ਵਿਚ ਕਿੰਡਰਗਾਰਡਨ ’ਚ ਇਕ ਹਥਿਆਰਬੰਦ ਵਿਅਕਤੀ ਨੇ ਗੋਲੀਬਾਰੀ ਕੀਤੀ, ਜਿਸ ਵਿਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਉਲਿਆਨੋਵਸਕ ਖੇਤਰ ਦੇ ਸੂਚਨਾ ਵਿਭਾਗ ਦੇ ਮੁਖੀ ਦਮਿਤਰੀ ਕਮਲ ਨੇ ਏਐਫਪੀ ਨਿਊਜ਼ ਏਜੰਸੀ ਨੂੰ ਦੱਸਿਆ, "ਮੁਢਲੀ ਜਾਣਕਾਰੀ ਅਨੁਸਾਰ ਇਕ ਕਿੰਡਰਗਾਰਡਨ ਵਿਚ ਗੋਲੀਬਾਰੀ ਹੋਈ। ਨਤੀਜੇ ਵਜੋਂ ਦੋ ਬੱਚਿਆਂ, ਇਕ ਅਧਿਆਪਕ ਅਤੇ ਹਮਲਾਵਰ ਦੀ ਮੌਤ ਹੋ ਗਈ।"
ਕਮਲ ਨੇ ਦੱਸਿਆ ਕਿ ਮ੍ਰਿਤਕ ਬੱਚਿਆਂ ਦੀ ਉਮਰ ਤਿੰਨ ਤੋਂ ਛੇ ਸਾਲ ਦੇ ਵਿਚਕਾਰ ਹੋਵੇਗੀ। ਖੇਤਰ ਦੇ ਸਾਬਕਾ ਗਵਰਨਰ, ਸੰਸਦ ਮੈਂਬਰ ਸਰਗੇਈ ਮੋਰੋਜ਼ੋਵ ਨੇ ਕਿਹਾ ਕਿ ਹਮਲੇ ਵਿਚ ਇਕ ਨੌਜਵਾਨ ਅਧਿਆਪਕ ਦੀ ਮੌਤ ਹੋ ਗਈ ਅਤੇ ਇਕ ਹੋਰ ਜ਼ਖਮੀ ਹੋ ਗਿਆ ਹੈ।