
ਪ੍ਰਸ਼ਾਸਨ ਨੇ ਦੱਸਿਆ ਕਿ ਨਿਊਯਾਰਕ ਸਿਟੀ ਦੇ ਇਸ ਸਬਵੇਅ ਸਟੇਸ਼ਨ 'ਤੇ ਗੋਲੀਬਾਰੀ ਦੀ ਘਟਨਾ 'ਚ ਘੱਟੋ-ਘੱਟ 13 ਲੋਕ ਜ਼ਖਮੀ ਹੋ ਗਏ।
ਵਾਸ਼ਿੰਗਟਨ: ਅਮਰੀਕਾ ਦੇ ਸ਼ਹਿਰ ਬਰੁਕਲਿਨ ਦੇ ਇਕ ਸਬਵੇਅ ਸਟੇਸ਼ਨ 'ਤੇ ਕਈ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਸ ਘਟਨਾ ਨਾਲ ਸਟੇਸ਼ਨ 'ਤੇ ਸਨਸਨੀ ਫੈਲ ਗਈ। ਪ੍ਰਸ਼ਾਸਨ ਨੇ ਦੱਸਿਆ ਕਿ ਨਿਊਯਾਰਕ ਸਿਟੀ ਦੇ ਇਸ ਸਬਵੇਅ ਸਟੇਸ਼ਨ 'ਤੇ ਗੋਲੀਬਾਰੀ ਦੀ ਘਟਨਾ 'ਚ ਘੱਟੋ-ਘੱਟ 13 ਲੋਕ ਜ਼ਖਮੀ ਹੋ ਗਏ।
Multiple people shot on Tuesday morning at a subway station in Brooklyn
ਲੋਕਾਂ ਵਲੋਂ ਟਵੀਟ ਕੀਤੀਆਂ ਗਈਆਂ ਤਸਵੀਰਾਂ ਵਿਚ ਮੈਟਰੋ ਵਿਚ ਯਾਤਰੀਆਂ ਦੇ ਖੂਨ ਨਾਲ ਭਿੱਜੇ ਕੱਪੜੇ ਦਿਖਾਈ ਦੇ ਰਹੇ ਹਨ। ਕੁਝ ਹੋਰ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਹਮਲੇ ਵਾਲੀ ਥਾਂ ਤੋਂ ਵਿਸਫੋਟਕ ਵੀ ਮਿਲੇ ਹਨ। ਨਿਊਯਾਰਕ ਪੁਲਿਸ ਨੇ ਟਵੀਟ ਕਰਦਿਆਂ ਲੋਕਾਂ ਨੂੰ ਕਿਹਾ, "ਜਾਂਚ ਦੇ ਕਾਰਨ ਬਰੁਕਲਿਨ ਵਿਚ 36ਵੀਂ ਸਟਰੀਟ ਅਤੇ 4ਵੇਂ ਐਵੇਨਿਊ ਖੇਤਰਾਂ ਵਿਚ ਜਾਣ ਤੋਂ ਬਚੋ।" ਇਕ ਟਵਿਟਰ ਯੂਜ਼ਰ ਨੇ ਸਬਵੇਅ ਦਾ ਇਕ ਵੀਡੀਓ ਟਵੀਟ ਕੀਤਾ ਜਿੱਥੇ ਗੋਲੀਬਾਰੀ ਹੋਈ ਸੀ। ਵੀਡੀਓ 'ਚ ਧੂੰਆਂ ਉੱਠਦਾ ਦੇਖਿਆ ਜਾ ਸਕਦਾ ਹੈ, ਉਥੇ ਕੋਈ ਚੀਜ਼ ਸੜਦੀ ਨਜ਼ਰ ਆ ਰਹੀ ਹੈ।
Multiple people shot on Tuesday morning at a subway station in Brooklyn
ਪ੍ਰਸ਼ਾਸਨ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਇਹ ਅਤਿਵਾਦੀ ਹਮਲਾ ਸੀ ਜਾਂ ਨਹੀਂ।ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ 'ਚ ਬਰੁਕਲਿਨ ਸਬਵੇਅ ਦੇ ਕੋਚ ਦੇ ਫਰਸ਼ 'ਤੇ ਖੂਨ ਦੇਖਿਆ ਜਾ ਸਕਦਾ ਹੈ। ਕਈ ਟਵਿਟਰ ਯੂਜ਼ਰਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਇਹ ਅਤਿਵਾਦੀ ਹਮਲਾ ਹੋ ਸਕਦਾ ਹੈ। NY1 ਅਨੁਸਾਰ ਸ਼ੱਕੀ ਨੇ ਇਕ ਨਿਰਮਾਣ ਕਰਮਚਾਰੀ ਦੀ ਵਰਦੀ ਪਾਈ ਹੋਈ ਸੀ ਅਤੇ ਇਕ ਗੈਸ ਮਾਸਕ ਪਹਿਨਿਆ ਹੋਇਆ ਸੀ।