ਸਾਬਕਾ ਰਾਅ ਮੁਖੀ ਨਾਲ ਕਿਤਾਬ ਲਿਖਣ 'ਤੇ ਸਾਬਕਾ ਆਈਐਸਆਈ ਮੁਖੀ ਨੂੰ ਪਾਕਿ ਫ਼ੌਜ ਦਾ ਸੰਮਨ
Published : May 26, 2018, 4:22 pm IST
Updated : May 26, 2018, 4:22 pm IST
SHARE ARTICLE
pakistan army head
pakistan army head

ਪਾਕਿਸਤਾਨ ਦੀ ਤਾਕਤਵਰ ਫ਼ੌਜ ਨੇ ਖ਼ੁਫ਼ੀਆ ਏਜੰਸੀ ਆਈਐਸਆਈ ਦੇ ਸਾਬਕਾ ਚੀਫ਼ ਤੋਂ ਜਵਾਬ ਤਲਬ ਕੀਤਾ ਹੈ। ਭਾਰਤ ਦੇ ਸਾਬਕਾ ਰਾਅ ...

ਇਸਲਾਮਾਬਾਦ : ਪਾਕਿਸਤਾਨ ਦੀ ਤਾਕਤਵਰ ਫ਼ੌਜ ਨੇ ਖ਼ੁਫ਼ੀਆ ਏਜੰਸੀ ਆਈਐਸਆਈ ਦੇ ਸਾਬਕਾ ਚੀਫ਼ ਤੋਂ ਜਵਾਬ ਤਲਬ ਕੀਤਾ ਹੈ। ਭਾਰਤ ਦੇ ਸਾਬਕਾ ਰਾਅ ਚੀਫ਼ ਏਐਸ ਦੌਲਤ ਦੇ ਨਾਲ ਕਿਤਾਬ ਲਿਖਣ ਨੂੰ ਲੈ ਕੇ ਉਨ੍ਹਾਂ ਉਪਰ ਮਿਲਟਰੀ ਕੋਡ ਆਫ਼ ਕੰਡਕਟ ਦੇ ਉਲੰਘਣ ਦਾ ਦੋਸ਼ ਲਗਾਇਆ ਗਿਆ ਹੈ। ਅਗੱਸਤ 1990 ਤੋਂ ਲੈ ਕੇ ਮਾਰਚ 1992 ਤਕ ਆਈਐਸਆਈ ਦੇ ਚੀਫ਼ ਰਹੇ ਸੇਵਾਮੁਕਤ ਲੈਫਟੀਨੈਂਟ ਜਨਰਲ ਦੁਰਾਨੀ ਅਤੇ ਦੌਲਤ ਨੇ ਮਿਲ ਕੇ 'ਦਿ ਸਪਾਈ ਕ੍ਰੋਨਿਕਲਸ : ਰਾਅ, ਆਈਐਸਆਈ ਐਂਡ ਦਿ ਇਲਯੂਜਨ ਆਫ਼ ਪੀਸ'' ਸਿਰਲੇਖ ਨਾਲ ਇਕ ਕਿਤਾਬ ਲਿਖੀ ਹੈ।

isi pakistanisi pakistan

ਇਹ ਕਿਤਾਬ ਬੁੱਧਵਾਰ ਨੂੰ ਜਾਰੀ ਕੀਤੀ ਗਈ ਹੈ। ਇਸ ਵਿਚ ਕਸ਼ਮੀਰ ਸਮੱਸਿਆ, ਕਾਰਗਿਲ ਯੁੱਧ, ਓਸਾਮਾ ਬਿਨ ਲਾਦੇਨ ਦਾ ਮਰਿਆ ਜਾਣਾ, ਕੁਲਭੂਸ਼ਣ ਜਾਧਵ ਦੀ ਗ੍ਰਿਫ਼ਤਾਰੀ, ਹਾਫਿਜ਼ ਸਈਦ, ਬੁਰਹਾਨ ਵਾਨੀ ਸਮੇਤ ਕਈ ਮੁੱਦਿਆਂ 'ਤੇ ਗੱਲ ਹੈ। ਪਾਕਿਸਤਾਨ ਫ਼ੌਜ ਨੇ ਇਕ ਬਿਆਨ ਵਿਚ ਕਿਹਾ ਕਿ ਦੁਰਾਨੀ ਨੂੰ 28 ਮਈ ਨੂੰ ਫ਼ੌਜ ਮੁੱਖ ਦਫ਼ਤਰ ਬੁਲਾਇਆ ਗਿਆ ਅਤੇ ਉਨ੍ਹਾਂ ਤੋਂ ਸਪਾਈ ਕ੍ਰੋਨਿਕਲਸ ਵਿਚ ਦਿਤੇ ਗਏ ਉਨ੍ਹਾਂ ਦੇ ਵਿਚਾਰਾਂ ਸਬੰਧੀ ਪੁਛਿਆ ਗਿਆ। ਪਿਛਲੀ ਰਾਤ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਕਿਸੇ ਵੀ ਤਰ੍ਹਾਂ ਦਾ ਦੋਸ਼ ਉਹ ਚਾਹੇ ਮੌਜੂਦਾ ਰੱਖਿਆ ਕਰਮਚਾਰੀ ਹੋਵੇ ਜਾਂ ਸੇਵਾਮੁਕਤ ਉਨ੍ਹਾਂ ਸਾਰਿਆਂ ਦੇ ਉਪਰ ਫ਼ੌਜ ਦੇ ਜ਼ਾਬਤੇ ਦੇ ਉਲੰਘਣ ਦਾ ਨਿਯਮ ਲਾਗੂ ਹੋਵੇਗਾ।

former isi headformer isi head

ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਬੇਦਖ਼ਲ ਬਾਹਰ ਹੋਏ ਨਵਾਜ਼ ਸ਼ਰੀਫ਼ ਵਲੋਂ ਕਿਤਾਬ ਵਿਚ ਛਪੀਆਂ ਗੱਲਾਂ ਨੂੰ ਲੈ ਕੇ ਸ਼ੁਕਰਵਾਰ ਨੂੰ ਤੁਰੰਤ ਉਚ ਪੱਧਰੀ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਮੀਟਿੰਗ ਬੁਲਾਉਣ ਦੀ ਮੰਗ ਤੋਂ ਬਾਅਦ ਦੁਰਾਨੀ ਨੂੰ ਸੰਮਨ ਭੇਜਿਆ ਗਿਆ ਸੀ। ਪਾਕਿਸਤਾਨ ਸੀਨੇਟ ਦੇ ਸਾਬਕਾ ਚੇਅਰਮੈਨ ਰਜ਼ਾ ਰੱਬਾਨੀ ਨੇ ਇਸ ਕਿਤਾਬ 'ਤੇ ਸਵਾਲ ਉਠਉਂਦੇ ਹੋਏ ਵਿਰੋਧੀ ਸਾਬਕਾ ਖ਼ੁਫ਼ੀਆ ਮੁਖੀ ਦੀ ਕਿਤਾਬ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਇਹੀ ਚੀਜ਼ ਰਾਜਨੇਤਾ ਵਲੋਂ ਕੀਤੀ ਜਾਂਦੀ ਤਾਂ ਉਨ੍ਹਾਂ ਨੂੰ ਗੱਦਾਰ ਕਿਹਾ ਜਾਂਦਾ।ਏਜੰਸੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Summer Vacation Holidays News: ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸੂਬੇ ਦੇ ਸਾਰੇ ਸਕੂਲਾਂ 'ਚ ਛੁੱਟੀਆਂ ਦਾ..

21 May 2024 12:02 PM

Ferozepur Heatwave Alert: 44 ਡਿਗਰੀ ਤੋਂ ਟੱਪਿਆ ਪਾਰਾ, "ਹਰ ਕੋਈ ਆਖਦਾ ਲਾਏ ਜਾਣ ਰੁੱਖ ਤਾਂ ਹੀ ਪਵੇਗੀ ਗਰਮੀ 'ਤੇ

21 May 2024 11:45 AM

Amritsar Heatwave Alert LIVE : ਗਰਮੀ ਨੇ ਤੋੜੇ ਸਾਰੇ ਰਿਕਾਰਡ ! ਖੁਸ਼ਕ ਮੌਸਮ ਨੇ ਕੀਤੀ ਆਵਾਜਾਈ ਪ੍ਰਭਾਵਿਤ ਪਰ...

21 May 2024 10:51 AM

Hans Raj Hans ਨੇ ਦੱਸਿਆ ਕਿਉਂ ਦਿੱਤਾ ਜੁੱਤੀਆਂ ਵਾਲਾ ਬਿਆਨ ਕੀ ਵਿਰੋਧ 'ਚੋਂ ਵੀ ਵੋਟਾਂ ਲੱਭ ਰਹੇ ਹਨ ਹੰਸ ਰਾਜ ਹੰਸ

21 May 2024 9:05 AM

Sarvan Singh Dhun Interview : ਖੇਮਕਰਨ ਤੋਂ MLA ਸਰਵਨ ਸਿੰਘ ਧੁੰਨ ਦੀ ਬੇਬਾਕ ਇੰਟਰਵਿਊ

21 May 2024 8:21 AM
Advertisement