ਵ੍ਹਾਈਟ ਹਾਊਸ ਨੇ ਬ੍ਰਾਜ਼ੀਲ ’ਤੇ ਲਗਾਈ ਯਾਤਰਾ ਪਾਬੰਦੀ
Published : May 26, 2020, 8:01 am IST
Updated : May 26, 2020, 8:01 am IST
SHARE ARTICLE
File Photo
File Photo

ਵ੍ਹਾਈਟ ਹਾਊਸ ਨੇ ਕੋਰੋਨਾ ਮਹਾਂਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਬਾਜ਼ੀਲ ਤੋਂ ਅਮਰੀਕਾ ਆਉਣ ਦੇ ਚਾਹਵਾਨ ਵਿਦੇਸ਼ੀ

ਵਾਸ਼ਿੰਗਟਨ, 25 ਮਈ: ਵ੍ਹਾਈਟ ਹਾਊਸ ਨੇ ਕੋਰੋਨਾ ਮਹਾਂਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਬਾਜ਼ੀਲ ਤੋਂ ਅਮਰੀਕਾ ਆਉਣ ਦੇ ਚਾਹਵਾਨ ਵਿਦੇਸ਼ੀ ਨਾਗਰਿਕਾਂ ਦੇ ਦੇਸ਼ ਵਿਚ ਦਾਖ਼ਲ ਹੋਣ ਉਤੇ ਪਾਬੰਦੀ ਲਗਾ ਦਿਤੀ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੇਯਲੇਗ ਮੈਕੇਨਨੀ ਨੇ ਇਕ ਬਿਆਨ ਵਿਚ ਐਤਵਾਰ ਸ਼ਾਮ ਕਿਹਾ ਕਿ ਇਹ ਪਾਬੰਦੀ ਵਿਦੇਸ਼ੀ ਨਾਗਰਿਕਾਂ ਉਤੇ ਲਾਗੂ ਹੁੰਦੀ ਹੈ ਜੋ 14 ਦਿਨ ਤਕ ਬ੍ਰਾਜ਼ੀਲ ਵਿਚ ਰਹਿਣ ਦੇ ਬਾਅਦ ਅਮਰੀਕਾ ਦੀ ਯਾਤਰਾ ਕਰਨੀ ਚਾਹੁੰਦੇ ਹਨ। ਮੈਕੇਨਨੀ ਨੇ ਕਿਹਾ ਕਿ ਇਹ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਦੇਸ਼ ਦੀ ਰੱਖਿਆ ਲਈ ਚੁੱਕਿਆ ਗਿਆ ਕਦਮ ਹੈ। ਟਰੰਪ ਪਹਿਲਾਂ ਹੀ ਬ੍ਰਿਟੇਨ, ਯੂਰਪ, ਚੀਨ ਅਤੇ ਆਇਰਲੈਡ ਉਤੇ ਯਾਤਰਾ ਪਾਬੰਦੀ ਲਗਾ ਚੁੱਕੇ ਹਨ। ਇਹ ਸਾਰੇ ਕੋਰੋਨਾ ਵਾਇਰਸ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਦੇਸ਼ ਹਨ।

File photoFile photo

ਹਾਲਾਂਕਿ ਉਨ੍ਹਾਂ ਨੇ ਰੂਸ ਉਤੇ ਪਾਬੰਦੀ ਨਹੀਂ ਲਗਾਈ ਹੈ ਜੋ ਕੋਰੋਨਾ ਪੀੜਤ ਲੋਕਾਂ ਦੀ ਗਿਣਤੀ ਦੇ ਮਾਮਲੇ ਵਿਚ ਦੁਨੀਆ ਭਰ ਵਿਚ ਤੀਜੇ ਸਥਾਨ ਉਤੇ ਹੈ। ਰੂਸ ਵਿਚ 3,44,000 ਤੋਂ ਵਧੇਰੇ ਲੋਕ ਪੀੜਤ ਹਨ ਅਤੇ 3,500 ਲੋਕਾਂ ਦੀ ਮੌਤ ਹੋਈ ਹੈ। ਵ੍ਹਾਈਟ ਹਾਊਸ ਨੇ ਤੁਰਤ ਇਸ ਉਤੇ ਕੋਈ ਪ੍ਰਤੀਕਿਰਿਆ ਨਹੀਂ ਦਿਤੀ ਕਿ ਇਸੇ ਤਰ੍ਹਾਂ ਦੀ ਯਾਤਰਾ ਪਾਬੰਦੀ ਰੂਸ ‘ਤੇਤ ਲਗਾਈ ਜਾਵੇਗੀ ਜਾਂ ਨਹੀਂ। ਰਾਸ਼ਟਰਪਤੀ ਟਰੰਪ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਹ ਬ੍ਰਾਜ਼ੀਲ ਉਤੇ ਯਾਤਰਾ ਪਾਬੰਦੀ ਲਗਾਉਣ ਦੇ ਬਾਰੇ ਵਿਚ ਸੋਚ ਰਹੇ ਹਨ। ਜਾਨ ਹਾਪਕਿਨਜ ਯੂਨੀਵਰਸਿਟੀ ਦੇ ਮੁਤਾਬਕ ਬ੍ਰਾਜ਼ੀਲ ਵਿਚ ਕੋਵਿਡ-19 ਦੇ 3,47,000 ਤੋਂ ਵਧੇਰੇ ਮਾਮਲੇ ਹਨ ਜੋ ਕਿ ਪੀੜਤਾਂ ਦੀ ਗਿਣਤੀ ਦੇ ਮਾਮਲੇ ਵਿਚ ਅਮਰੀਕਾ ਦੇ ਬਾਅਦ ਦੂਜੇ ਨੰਬਰ ਉਤੇ ਆਉਂਦਾ ਹੈ। ਬ੍ਰਾਜ਼ੀਲ ਵਿਚ ਹੁਣ ਤਕ 22000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੱਭ ਤੋਂ ਜ਼ਿਆਦਾ ਮੌਤਾਂ ਦੇ ਮਾਮਲੇ ਵਿਚ ਇਹ ਦੁਨੀਆ ਦੇ 5ਵੇਂ ਦੇਸ਼ ਦੇ ਰੂਪ ਵਿਚ ਸ਼ਾਮਲ ਹੋ ਗਿਆ ਹੈ। ਅਮਰੀਕਾ ਵਿਚ ਹੁਣ ਤੱਕ ਮ੍ਰਿਤਕਾਂ ਦੀ ਗਿਣਤੀ 99 ਹਜ਼ਾਰ ਦਾ ਅੰਕੜਾ ਪਾਰ ਕਰ ਚੁੱਕੀ ਹੈ।  ਉੱਥੇ ਕੁੱਲ ਪੀੜਤਾਂ ਦੀ ਗਿਣਤੀ 16 ਲੱਖ ਤੋਂ ਵਧੇਰੇ ਹੈ। (ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement