
ਇਸ ਧਮਾਕੇ 'ਚ 120 ਲੋਕ ਜ਼ਖਮੀ ਵੀ ਹੋਏ ਸਨ, ਜਿਨ੍ਹਾਂ 'ਚੋਂ 106 ਭਾਰਤੀ ਨਾਗਰਿਕ ਸਨ।
ਦੁਬਈ: ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਅਬੂ ਧਾਬੀ ਵਿਚ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਇਕ ਰੈਸਟੋਰੈਂਟ ਵਿਚ ਗੈਸ ਸਿਲੰਡਰ ਫਟਣ ਕਾਰਨ ਇਕ ਭਾਰਤੀ ਅਤੇ ਇਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ 'ਚ ਸਾਹਮਣੇ ਆਈ ਹੈ। ਇਸ ਧਮਾਕੇ 'ਚ 120 ਲੋਕ ਜ਼ਖਮੀ ਵੀ ਹੋਏ ਸਨ, ਜਿਨ੍ਹਾਂ 'ਚੋਂ 106 ਭਾਰਤੀ ਨਾਗਰਿਕ ਸਨ।
Indian Among 2 Killed In Gas Cylinder Blast At UAE Restaurant
ਰੋਜ਼ਾਨਾ ਅਖਬਾਰ ਖਲੀਜ ਟਾਈਮਜ਼ ਅਨੁਸਾਰ ਧਮਾਕਾ ਸੋਮਵਾਰ ਦੁਪਹਿਰ ਨੂੰ ਅਬੂ ਧਾਬੀ ਦੇ ਇਕ ਰੈਸਟੋਰੈਂਟ ਵਿਚ ਹੋਇਆ, ਜਿਸ ਵਿਚ 120 ਲੋਕ ਜ਼ਖਮੀ ਹੋ ਗਏ। ਮਾਰੇ ਗਏ ਦੋ ਲੋਕਾਂ ਵਿਚ ਇਕ ਭਾਰਤੀ ਅਤੇ ਇਕ ਪਾਕਿਸਤਾਨੀ ਨਾਗਰਿਕ ਸ਼ਾਮਲ ਹੈ।
Indian Among 2 Killed In Gas Cylinder Blast At UAE Restaurant
ਰਿਪੋਰਟ ਮੁਤਾਬਕ ਯੂਏਈ ਦੀ ਰਾਜਧਾਨੀ ਅਬੂ ਧਾਬੀ ਦੇ ਇਕ ਰੈਸਟੋਰੈਂਟ ਵਿਚ ਗੈਸ ਸਿਲੰਡਰ ਦੇ ਧਮਾਕੇ ਵਿਚ ਇਕ ਭਾਰਤੀ ਅਤੇ ਇਕ ਪਾਕਿਸਤਾਨੀ ਨਾਗਰਿਕ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ 106 ਭਾਰਤੀਆਂ ਸਮੇਤ 120 ਲੋਕ ਜ਼ਖਮੀ ਹੋ ਗਏ। ਅਬੂ ਧਾਬੀ ਸਥਿਤ ਭਾਰਤੀ ਦੂਤਾਵਾਸ ਨੇ ਵੀ ਧਮਾਕੇ ਵਿਚ ਇਕ ਭਾਰਤੀ ਨਾਗਰਿਕ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।