Turbulence ‘ਚ ਫਸੀ ਦੋਹਾ ਤੋਂ ਆਇਰਲੈਂਡ ਜਾ ਰਹੀ ਕਤਰ ਏਅਰਵੇਜ਼ ਦੀ ਫਲਾਈਟ ,12 ਲੋਕ ਜ਼ਖਮੀ
Published : May 26, 2024, 9:06 pm IST
Updated : May 26, 2024, 9:06 pm IST
SHARE ARTICLE
Qatar Airways
Qatar Airways

ਜਹਾਜ਼ ਸੁਰੱਖਿਅਤ ਅਤੇ ਸਮੇਂ ਸਿਰ ਲੈਂਡ ਕਰ ਗਿਆ

Qatar Airways: ਦੋਹਾ ਤੋਂ ਆਇਰਲੈਂਡ ਜਾ ਰਹੀ ਕਤਰ ਏਅਰਵੇਜ਼ ਦੀ ਫਲਾਈਟ 'ਚ ਗੜਬੜੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੜਬੜੀ ਕਾਰਨ ਕਾਰਨ 12 ਯਾਤਰੀ ਜ਼ਖਮੀ ਹੋ ਗਏ ਹਨ। ਜ਼ਖਮੀਆਂ ਵਿਚ ਚਾਲਕ ਦਲ ਦੇ 6 ਮੈਂਬਰ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜਹਾਜ਼ ਸੁਰੱਖਿਅਤ ਅਤੇ ਸਮੇਂ ਸਿਰ ਲੈਂਡ ਕਰ ਗਿਆ।

ਕਤਰ ਏਅਰਵੇਜ਼ ਦੀ ਉਡਾਣ QR017, ਬੋਇੰਗ 787 ਡ੍ਰੀਮਲਾਈਨਰ, ਦੁਪਹਿਰ 1 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਹਵਾਈ ਅੱਡੇ 'ਤੇ ਉਤਰੀ। ਡਬਲਿਨ ਏਅਰਪੋਰਟ ਦੇ ਹਵਾਲੇ ਤੋਂ ਇੱਕ ਬਿਆਨ ਵਿੱਚ ਕਿਹਾ ਗਿਆ ਹੈ, "ਲੈਂਡਿੰਗ ਕਰਨ 'ਤੇ ਜਹਾਜ਼ ਨੂੰ ਐਮਰਜੈਂਸੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਸਨ,ਜਿਸ ਵਿੱਚ ਏਅਰਪੋਰਟ ਪੁਲਿਸ ਅਤੇ ਫਾਇਰ ਅਤੇ ਬਚਾਅ ਵਿਭਾਗ ਸ਼ਾਮਲ ਸੀ। ਤੁਰਕੀ ਦੇ ਉਪਰ ਉਡਾਣ ਭਰਨ ਸਮੇਂ ਜਹਾਜ਼ 'ਚ ਗੜਬੜੀ ਹੋਣ ਕਾਰਨ 6 ਯਾਤਰੀਆਂ ਅਤੇ 6 ਚਾਲਕ ਦਲ (ਕੁੱਲ 12) ਜ਼ਖਮੀ ਹੋਣ ਦੀ ਸੂਚਨਾ ਮਿਲੀ ਸੀ। 

 ਪੰਜ ਦਿਨ ਪਹਿਲਾਂ ਸਿੰਗਾਪੁਰ ਏਅਰਲਾਈਨਜ਼ ਦੀ ਹੋਈ ਸੀ ਐਮਰਜੈਂਸੀ ਲੈਂਡਿੰਗ  

ਇਹ ਘਟਨਾ ਉਸ ਘਟਨਾ ਦੇ 5 ਦਿਨ ਬਾਅਦ ਵਾਪਰੀ ਹੈ ,ਜਦੋਂ ਲੰਡਨ ਤੋਂ ਸਿੰਗਾਪੁਰ ਜਾਣ ਵਾਲੀ ਸਿੰਗਾਪੁਰ ਏਅਰਲਾਈਨਜ਼ ਦੇ ਜਹਾਜ਼ ਨੂੰ ਭਾਰੀ ਗੜਬੜੀ ਦੀ ਵਜ੍ਹਾ ਨਾਲ ਬੈਂਕਾਕ 'ਚ ਉਤਰਨ ਲਈ ਮਜਬੂਰ ਹੋਣਾ ਪਿਆ ਸੀ। ਜਿਸ ਕਾਰਨ ਜਹਾਜ਼ ਸਿਰਫ ਪੰਜ ਮਿੰਟਾਂ 'ਚ 6000 ਫੁੱਟ ਨੀਚੇ ਡਿੱਗ ਗਿਆ ਸੀ। ਇਸ ਘਟਨਾ 'ਚ ਇਕ 73 ਸਾਲਾ ਬ੍ਰਿਟਿਸ਼ ਵਿਅਕਤੀ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ ਸੀ।

ਲੰਡਨ ਤੋਂ ਸਿੰਗਾਪੁਰ ਜਾ ਰਹੀ ਫਲਾਈਟ ਨੂੰ ਨਾਸ਼ਤੇ ਦੀ ਸੇਵਾ ਦੌਰਾਨ ਅਚਾਨਕ ਇਰਾਵਦੀ ਬੇਸਿਨ 'ਤੇ ਭਿਆਨਕ ਗੜਬੜੀ ਦਾ ਸਾਹਮਣਾ ਕਰਨਾ ਪਿਆ। ਪਾਇਲਟ ਨੇ ਮੈਡੀਕਲ ਐਮਰਜੈਂਸੀ ਦੀ ਅਨਾਊਸਮੈਂਟ ਕੀਤੀ। ਜਿਸ ਤੋਂ ਬਾਅਦ 211 ਯਾਤਰੀਆਂ ਅਤੇ 18 ਚਾਲਕ ਦਲ ਦੇ ਮੈਂਬਰਾਂ ਨੂੰ ਲੈ ਕੇ ਜਹਾਜ਼ ਨੇ ਬੈਂਕਾਕ ਦੇ ਸੁਵਰਨਭੂਮੀ ਹਵਾਈ ਅੱਡੇ ਵੱਲ ਮੋੜ ਲਿਆ, ਜਿੱਥੇ ਜਹਾਜ਼ ਨੇ ਦੁਪਹਿਰ 3.45 ਵਜੇ (ਸਿੰਗਾਪੁਰ ਦੇ ਸਮੇਂ ਅਨੁਸਾਰ ਸ਼ਾਮ 4.45 ਵਜੇ) ਐਮਰਜੈਂਸੀ ਲੈਂਡਿੰਗ ਕੀਤੀ।

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement