ਅਮਰੀਕਾ 'ਚ ਢਾਈ ਮਹੀਨੇ ਦੀ ਬੱਚੀ ਦੀ ਹੱਤਿਆ, ਸਰੀਰ 'ਤੇ ਮਿਲੇ ਤੋਂ ਵੱਧ ਫ੍ਰੈਕਚਰ
Published : Jun 26, 2019, 5:15 pm IST
Updated : Jun 26, 2019, 5:16 pm IST
SHARE ARTICLE
Newborn baby in Houston dies
Newborn baby in Houston dies

ਅਮਰੀਕਾ ਦੇ ਟੈਕਸਾਸ ਸੂਬੇ ਦਾ ਦਿਲ ਨੂੰ ਵਲੂੰਧਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨਵਜੰਮੀ ਬੱਚੀ ਦੀ ਮੌਤ ਦੀ ਖਬਰ ਹੈ

ਵਾਸ਼ਿੰਗਟਨ :  ਅਮਰੀਕਾ ਦੇ ਟੈਕਸਾਸ ਸੂਬੇ ਦਾ ਦਿਲ ਨੂੰ ਵਲੂੰਧਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨਵਜੰਮੀ ਬੱਚੀ ਦੀ ਮੌਤ ਦੀ ਖਬਰ ਹੈ ਜਿਸ ਦੇ ਸਰੀਰ 'ਤੇ 90 ਤੋਂ ਵੱਧ ਫ੍ਰੈਕਚਰ ਪਾਏ ਗਏ ਅਤੇ ਸਿਰ ਦੇ ਸੱਟ ਦੇ ਨਿਸ਼ਾਨ ਸਨ। ਇਸ ਮਾਮਲੇ ਵਿਚ ਬੱਚੀ ਦੇ ਮਾਤਾ-ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅਤੇ ਇਸਤਗਾਸਾ ਪੱਖ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ। ਸੋਮਵਾਰ ਨੂੰ ਇਸਤਗਾਸਾ ਪੱਖ ਨੇ ਕਿਹਾ ਕਿ ਜੈਜ਼ਮੀਨ ਰੋਬਿਨ ਨਾਮ (Jazmine Robin) ਦੀ ਬੱਚੀ ਸਮੇਂ ਤੋਂ ਪਹਿਲਾਂ ਜਨਮ ਲੈਣ ਵਾਲੀ (premature) ਬੱਚੀ ਸੀ ਅਤੇ ਸਿਰਫ 10 ਹਫ਼ਤੇ ਦੀ ਸੀ।

Newborn baby in Houston diesNewborn baby in Houston dies

ਬੀਤੇ ਸਾਲ 15 ਜੁਲਾਈ ਨੂੰ ਹਸਪਤਾਲ ਤੋਂ ਘਰ ਲਿਜਾਣ ਦੇ 12 ਦਿਨ ਬਾਅਦ ਉਸ ਦੀ ਮੌਤ ਹੋ ਗਈ ਸੀ। ਜੈਜ਼ਮੀਨ ਦੇ ਪਿਤਾ ਜੇਸਨ ਪਾਲ ਰੋਬਿਨ (24) ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਦੀ 21 ਸਾਲਾ ਮਾਂ ਕੈਥਰੀਨ ਵਿੰਨਧਮ ਵ੍ਹਾਈਟ (Katharine Wyndham White) ਵਿਰੁਧ ਵੀ ਮਾਮਲਾ ਦਰਜ ਹੋਇਆ ਹੈ। ਹੈਰਿਸ ਕਾਊਂਟੀ ਅਟਾਰਨੀ ਜਨਰਲ ਦਾ ਕਹਿਣਾ ਹੈ ਕਿ ਜਿਹੜੇ ਲੋਕਾਂ ਨੇ ਬੱਚੀ ਨੂੰ ਦੁਨੀਆ ਤੋਂ ਬਚਾਉਣਾ ਸੀ ਉਨ੍ਹਾਂ ਨੇ ਹੀ ਉਸ ਨਾਲ ਅਜਿਹਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਤੱਥਾਂ ਦੀ ਪੂਰੀ ਅਤੇ ਡੂੰਘੀ ਜਾਂਚ ਦੇ ਬਾਅਦ ਹੀ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਬੱਚੀ ਲਈ ਨਿਆਂ ਮੰਗਿਆ ਜਾਵੇਗਾ।

ਹਿਊਸਟਨ ਪੁਲਿਸ ਨੇ ਆਪਣੇ ਹਲਫਨਾਮੇ ਵਿਚ ਲਿਖਿਆ ਹੈ 'ਬੀਤੇ ਸਾਲ ਜੁਲਾਈ ਵਿਚ ਜਾਸੂਸਾਂ ਨੂੰ ਹਿਊਸਟਨ ਹਸਪਤਾਲ ਵਿਚ ਬੁਲਾਇਆ ਗਿਆ ਸੀ। ਉੱਥੇ ਜਾਸੂਸਾਂ ਨੇ ਪਾਇਆ ਕਿ ਬੱਚੀ ਦੇ ਸਿਰ 'ਤੇ ਸੱਟ ਲੱਗੀ ਹੈ। ਬੱਚੀ ਦਾ ਜਦੋਂ ਪੋਸਟਮਾਰਟ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਉਸ ਦੀ ਮੌਤ ਸਿਰ 'ਤੇ ਸੱਟ ਲੱਗਣ ਕਾਰਨ ਹੋਈ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਲਗਾਂ ਦੇ ਮੁਕਾਬਲੇ ਨਵਜੰਮੇ ਬੱਚੇ ਦੇ ਪੋਸਟਮਾਰਟਮ ਵਿਚ ਜ਼ਿਆਦਾ ਸਮਾਂ ਲੱਗਦਾ ਹੈ।

Newborn baby in Houston diesNewborn baby in Houston dies

ਹਲਫਨਾਮੇ ਵਿਚ ਲਿਖਿਆ ਹੈ ਕਿ ਜਾਂਚ ਕਰਤਾਵਾਂ ਨੂੰ ਪਤਾ ਚੱਲਿਆ ਕਿ ਜੈਜ਼ਮੀਨ ਦੇ ਰੋਣ ਨਾਲ ਪਿਤਾ ਜੇਸਨ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਬੱਚੀ 'ਤੇ ਹਮਲਾ ਕਰ ਦਿੱਤਾ। ਹਮਲੇ ਕਾਰਨ ਬੱਚੀ ਦੀਆਂ 71 ਪਸਲੀਆਂ ਵਿਚ ਫ੍ਰੈਕਚਰ ਆਇਆ ਅਤੇ 23 ਹੱਡੀਆਂ ਟੁੱਟ ਗਈਆਂ। ਜੇਮਸ ਅਤੇ ਵ੍ਹਾਈਟ ਨੂੰ ਮੰਗਲਵਾਰ ਨੂੰ ਹੈਰਿਸ ਕਾਊਂਟੀ ਜੇਲ ਲਿਜਾਇਆ ਗਿਆ। ਹਾਲੇ ਤੱਕ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਲਈ ਕੋਈ ਵਕੀਲ ਕੇਸ ਲੜੇਗਾ ਜਾਂ ਨਹੀਂ। ਜੇਕਰ ਉਨ੍ਹਾਂ 'ਤੇ ਲੱਗੇ ਦੋਸ਼ ਸੱਚ ਸਾਬਤ ਹੁੰਦੇ ਹਨ ਤਾਂ ਉਨ੍ਹਾਂ ਨੂੰ ਉਮਰਕੈਦ ਦੀ ਸਜ਼ਾ ਹੋਵੇਗੀ।

ਜਿੱਥੇ ਜੇਸਨ ਨੇ ਜਾਂਚ ਕਰਤਾਵਾਂ ਨੂੰ ਦੱਸਿਆ ਕਿ ਉਹ ਆਪਣੇ ਗੁੱਸੇ ਨੂੰ ਸ਼ਾਂਤ ਕਰਨ ਲਈ ਮਨੋਵਿਗਿਆਨ (psychology) ਦੀਆਂ ਕਿਤਾਬਾਂ ਪੜ੍ਹਦਾ ਸੀ ਅਤੇ ਉਸ ਨੂੰ ਜੈਜ਼ਮੀਨ ਨੂੰ ਮਾਰਨਾ ਚੰਗਾ ਲੱਗਾ। ਉੱਥੇ ਮਾਂ ਵ੍ਹਾਈਟ ਨੇ ਬੱਚੀ ਦੇ ਸਿਰ 'ਤੇ ਸੱਟ ਲਈ ਹਸਪਤਾਲ ਪ੍ਰਸ਼ਾਸਨ 'ਤੇ ਦੋਸ਼ ਲਗਾਇਆ। ਇਸ ਦੇ ਇਲਾਵਾ ਵ੍ਹਾਈਟ ਨੇ ਘਰ ਵਿਚ ਰਹਿਣ ਵਾਲੀ ਇਕ ਹੋਰ ਮਹਿਲਾ ਨੂੰ ਜੈਜ਼ਮੀਨ ਦੇ ਸਿਰ 'ਤੇ ਸੱਟ ਲਈ ਜ਼ਿੰਮੇਵਾਰ ਦੱਸਿਆ।

Newborn baby in Houston diesNewborn baby in Houston dies

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement