
ਭੁੱਬਾਂ ਮਾਰ ਕੇ ਰੋਂਦੇ ਪਿਓ ਦੀ ਗੋਦ 'ਚ ਬੱਚੇ ਨੇ ਤੋੜਿਆ ਦਮ
ਕੋਲਕਾਤਾ : ਪੱਛਮ ਬੰਗਾਲ 'ਚ ਡਾਕਟਰਾਂ ਅਤੇ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜ਼ੀ ਵਿਚਕਾਰ ਤਕਰਾਰਬਾਜ਼ੀ ਦਾ ਖ਼ਮਿਆਜ਼ਾ ਹੁਣ ਮਰੀਜ਼ਾਂ ਨੂੰ ਭੁਗਤਣਾ ਪੈ ਰਿਹਾ ਹੈ। ਡਾਕਟਰਾਂ ਦੇ ਹੜਤਾਲ 'ਤੇ ਚਲੇ ਜਾਣ ਕਾਰਨ ਸੂਬੇ 'ਚ ਸਿਹਤ ਸੇਵਾਵਾਂ ਠੱਪ ਹੋ ਗਈਆਂ ਹਨ। ਹਸਪਤਾਲ 'ਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਅਜਿਹੇ ਮਰੀਜ਼ ਵੀ ਹਨ ਜਿਨ੍ਹਾਂ ਨੂੰ ਤੁਰੰਤ ਇਲਾਜ ਦੀ ਲੋੜ ਹੈ। ਸਮੇਂ 'ਤੇ ਇਲਾਜ ਨਾ ਮਿਲਣ ਕਾਰਨ ਮਰੀਜ਼ ਬੇਹਾਲ ਹਨ ਅਤੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਇਸ ਵਿਚਕਾਰ ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਇਕ ਨਵਜੰਮੇ ਬੱਚੇ ਨੇ ਆਪਣੇ ਪਿਓ ਦੇ ਹੱਥਾਂ 'ਚ ਦਮ ਤੋੜ ਦਿੱਤਾ।
Between #Savethedoctors and #SaveBengal, here is a father who lost his newborn because doctors wouldn’t treat the baby. Today's @MyAnandaBazar pix. pic.twitter.com/xyGsZi92GS
— Damayanti Datta (@DattaDamayanti) 14 June 2019
ਇਕ ਅਖ਼ਬਾਰ ਦੀ ਫ਼ੋਟੋਗ੍ਰਾਫ਼ਰ ਦਮਿਯੰਤੀ ਦੱਤਾ ਨੇ ਪੱਛਮ ਬੰਗਾਲ ਦੇ ਹਸਪਤਾਲਾਂ 'ਚ ਇਲਾਜ ਨਾ ਹੋਣ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਕਿਹੜੀਆਂ ਮੁਸ਼ਕਲਾਂ 'ਚੋਂ ਲੰਘਣਾ ਪੈ ਰਿਹਾ ਹੈ, ਉਸ ਬਾਰੇ ਦੱਸਣ ਲਈ ਇਕ ਤਸਵੀਰ ਪੋਸਟ ਕੀਤੀ ਹੈ। ਦੱਤਾ ਨੇ ਆਪਣੇ ਇਕ ਟਵੀਟ 'ਚ ਕਿਹਾ ਹੈ ਕਿ ਡਾਕਟਰਾਂ ਵੱਲੋਂ ਇਲਾਜ ਤੋਂ ਇਨਕਾਰ ਕੀਤੇ ਜਾਣ 'ਤੇ ਪਿਓ ਦੇ ਹੱਥਾਂ 'ਚ ਨਵਜੰਮੇ ਬੱਚੇ ਦੀ ਮੌਤ ਹੋ ਗਈ।
Doctors Strike
ਜ਼ਿਕਰਯੋਗ ਹੈ ਕਿ ਬੀਤੀ ਮੰਗਲਵਾਰ ਨੂੰ ਕੋਲਕਾਤਾ ਦੇ ਐਨਆਰਐਸ ਮੈਡੀਕਲ ਕਾਲਜ 'ਚ ਇਕ 77 ਸਾਲ ਦੇ ਬਜ਼ੁਰਗ ਮੁਹੰਮਦ ਸ਼ਾਹਿਦ ਦੀ ਇਲਾਜ ਦੌਰਾਨ ਮੌਤ ਹੋ ਜਾਣ ਤੋਂ ਬਾਅਦ ਉਨ੍ਹਾਂ ਦੇ ਪਰਵਾਰ ਨੇ ਦੋ ਜੂਨੀਅਰ ਡਾਕਟਰਾਂ 'ਤੇ ਹਮਲਾ ਕਰ ਦਿਤਾ ਸੀ। ਦੋਵੇਂ ਡਾਕਟਰ ਗੰਭੀਰ ਜ਼ਖ਼ਮੀ ਹੋ ਗਏ ਸਨ, ਜਦਕਿ ਕਈਆਂ ਨੂੰ ਸੱਟਾਂ ਲੱਗੀਆਂ ਸਨ।
Doctors Strike
ਇਸ ਤੋਂ ਬਾਅਦ ਹਮਲਾਵਰਾਂ ਦੇ ਵਿਰੁਧ ਕਾਰਵਾਈ ਦੀ ਮੰਗ ਕਰਦੇ ਹੋਏ ਹਸਪਤਾਲ ਦੇ ਸਾਰੇ ਜੂਨੀਅਰ ਡਾਕਟਰ ਹੜਤਾਲ 'ਤੇ ਚਲੇ ਗਏ ਹਨ। ਬੰਗਾਲ ਦੇ ਡਾਕਟਰਾਂ ਦਾ ਸਮਰਥਨ ਪੂਰੇ ਦੇਸ਼ 'ਚ ਹੋ ਰਿਹਾ ਹੈ। ਰਾਜਧਾਨੀ ਦਿੱਲੀ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਹੈਦਰਾਬਾਦ, ਵਾਰਾਣਸੀ, ਨਾਗਪੁਰ, ਸਮੇਤ ਕਈ ਸੂਬਿਆਂ ਅਤੇ ਵੱਡੇ ਸ਼ਹਿਰਾਂ 'ਚ ਡਾਕਟਰ ਹੜਤਾਲ 'ਤੇ ਹਨ।