
ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਚੀਨ ਨੂੰ ਚਿਤਾਵਨੀ
ਫ਼ੀਨਿਕਸ, 25 ਜੂਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਸ਼ਟਰੀ ਸਲਾਹਕਾਰ ਨੇ ਚੀਨ ਨੂੰ ਚਿਤਾਵਨੀ ਦਿਤੀ ਹੈ ਕਿ ਉਨ੍ਹਾਂ ਦਾ ਦੇਸ਼ ਚੀਨੀ ਕਮਿਊਨਿਸਟ ਪਾਰਟੀ ਦੇ ਕਦਮਾਂ ਨਾਲ ਪੈਦਾ ਹੋਣ ਵਾਲੇ ਖ਼ਤਰਿਆਂ ਨੂੰ ਲੈ ਕੇ ਸੁਚੇਤ ਹੋ ਗਿਆ ਹੈ ਅਤੇ ਅਮਰੀਕਾ ਚੀਨ ਦੀ ਵਿਚਾਰਧਾਰਾ ਦੇ ਪਸਾਰ ’ਤੇ ਰੋਕ ਲਗਾਉਣ ਲਈ ਕਾਰਵਾਈ ਕਰੇਗਾ। ਰਾਬਰਟ ਓਬਰਾਇਨ ਨੇ ਕਿਹਾ ਕਿ ਉਨ੍ਹਾਂ ਤੋਂ ਬਾਅਦ ਆਉਣ ਵਾਲੇ ਕੁਝ ਹਫ਼ਤਿਆਂ ਵਿਚ ਵਿਦੇਸ਼ ਮੰਤਰੀ ਮਾਈਕ ਪੋਮਪੀਉ, ਅਟਾਰਨੀ ਜਨਰਲ ਵਿਲੀਅਮ ਬਰ ਅਤੇ ਐਫ਼ਬੀਆਈ ਦੇ ਨਿਰਦੇਸ਼ਕ ਕ੍ਰਿਸਟੋਫ਼ਰ ਰੇ ਸਹਿਤ ਅਮਰੀਕੀ ਪ੍ਰਸ਼ਾਸਨ ਦੇ ਕਈ ਸੀਨੀਅਰ ਅਧਿਕਾਰੀ ਚੀਨ ਵਿਰੁਧ ਅਜਿਹੇ ਹੀ ਬਿਆਨ ਦੇਣਗੇ।
ਫ਼ੀਨਿਕਸ ਵਿਚ ਉਗਯੋਗਪਤੀਆਂ ਦੇ ਇਕ ਸਮੂਹ ਨੂੰ ਸੰਬੋਧਨ ਕਰਦੇ ਹੋਏ ਬਰਾਇਨ ਨੇ ਕਿਹਾ,‘‘ਚੀਨ ਲਈ ਅਮਰੀਕਾ ਦੀ ਸਹਿਣਸ਼ੀਲਤਾ ਅਤੇ ਭੋਲੇਪਣ ਦੇ ਦਿਨ ਖ਼ਤਮ ਹੋ ਗਏ ਹਨ।’’ ਉਨ੍ਹਾਂ ਕਿਹਾ,‘‘ਰਾਸ਼ਟਰਪਤੀ ਟਰੰਪ ਦੀ ਅਗਵਾਈ ਵਿਚ ਅਮਰੀਕਾ ਚੀਨ ਦੀ ਕਮਿਊਨਿਸਟ ਪਾਰਟੀ ਦੀਆਂ ਹਰਕਤਾਂ ਅਤੇ ਉਸ ਕਾਰਨ ਸਾਡੀ ਜ਼ਿੰਦਗੀਆਂ ’ਤੇ ਪੈਦਾ ਹੋ ਰਹੇ ਖ਼ਤਰਿਆਂ ਨੂੰ ਲੈ ਕੇ ਆਖ਼ਰਕਾਰ ਸੁਚੇਤ ਹੋ ਗਿਆ ਹੈ।’’
File Photo
ਜ਼ਿਕਰਯੋਗ ਹੈ ਕਿ ਅਮਰੀਕਾ ਕੋਰੋਨਾ ਵਾਇਰਸ ਨਾਲ ਠੀਕ ਤਰ੍ਹਾਂ ਨਾ ਨਜਿੱਠਣ ਨੂੰ ਲੈ ਚੀਨ ਨਾਲ ਨਾਰਾਜ਼ ਹੈ ਅਤੇ ਟਰੰਪ ਨੇ ਇਸ ਸਬੰਧੀ ਕਈ ਵਾਰ ਚੀਨ ’ਤੇ ਨਿਸ਼ਾਨਾ ਸਾਧਿਆ ਹੈ। ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ 1,20,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁਕੀ ਹੈ। (ਪੀਟੀਆਈ)
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਭਾਰਤ-ਚੀਨ ਟਕਰਾਅ ਨੂੰ ਗੰਭੀਰ ਅਤੇ ਚਿੰਤਾਜਨਕ ਸਥਿਤੀ ਦਸਿਆ
ਲੰਡਨ, 25 ਜੂਨ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪੂਰਬੀ ਲਦਾਖ਼ ਵਿਚ ਤਨਾਤਨੀ ਨੂੰ ‘ਬਹੁਤ ਗੰਭੀਰ ਅਤੇ ਚਿੰਤਾਜਨਕ ਸਥਿਤੀ’ ਕਰਾਰ ਦਿੰਦੇ ਹੋਏ ਗਲਬਾਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ। ਹਾਊਸ ਆਫ਼ ਕਾਮਨਸ ਵਿਚ ਬੁਧਵਾਰ ਨੂੰ ਹਫ਼ਤਾਵਾਰੀ ‘ਪ੍ਰਾਈਮ ਮਿਨੀਸਟਰ ਕਵੇਸ਼ਚਨਜ਼’ ਦੌਰਾਨ ਜਾਨਸਨ ਦਾ ਇਹ ਪਹਿਲਾ ਅਧਿਕਾਰਤ ਬਿਆਨ ਆਇਆ ਹੈ।
ਕੰਜਰਵੇਟਿਵ ਪਾਰਟੀ ਦੇ ਸਾਂਸਦ ਫ਼ਿਲਕ ਡਰੰਮਡ ਨੇ ‘‘ਇਕ ਰਾਸ਼ਟਰੀਮੰਡਲ ਮੈਂਬਰ ਅਤੇ ਦੁਨੀਆਂ ਦੇ ਸੱਭ ਤੋਂ ਵੱਡੇ ਲੋਕਤੰਤਰ’’ ਵਿਚਾਲੇ ਵਿਵਾਦ ਵਿਚ ਬ੍ਰਿਟੇਨ ਦੇ ਹਿਤਾਂ ’ਤੇ ਪੈਣ ਵਾਲੇ ਅਸਰ ਨੂੰ ਲੈ ਕੇ ਸਵਾਲ ਪੁਛਿਆ ਗਿਆ ਸੀ। ਇਸ ’ਤੇ ਜਾਨਸਨ ਨੇ ਪੂਰਬੀ ਲਦਾਖ਼ ਵਿਚ ਖਹਿਬਾਜੀ ਨੂੰ ਬਹੁਤ ਗੰਭੀਰ ਅਤੇ ਚਿੰਤਾਜਨਕ ਸਥਿਤੀ ਦਸਿਆ ਅਤੇ ਕਿਹਾ ਕਿ ਇਸ ’ਤੇ ਬ੍ਰਿਟੇਨ ਕਰੀਬ ਤੋਂ ਨਜ਼ਰ ਰੱਖ ਰਿਹਾ ਹੈ।
File Photo
ਪ੍ਰਧਾਨ ਮੰਤਰੀ ਨੇ ਕਿਹਾ,‘‘ਸੱਭ ਤੋਂ ਚੰਗੀ ਗਲ ਜੋ ਮੈਂ ਕਹਿ ਸਕਦਾ ਹਾਂ ਕਿ ਅਸੀ ਦੋਹਾਂ ਪੱਖਾਂ ਨੂੰ ਸਰਹਦ ’ਤੇ ਮਾਮਲਿਆਂ ਨੂੰ ਹਲ ਕਰਨ ਲਈ ਗਲਬਾਤ ਕਰਨ ਲਈ ਪ੍ਰੇਰਤ ਕਰ ਰਹੇ ਹਾਂ।’’ ਨਵੀਂ ਦਿੱਲੀ ਵਿਚ ਬੁਧਵਾਰ ਨੂੰ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਅਤੇ ਚੀਨ ਪੂਰਬੀ ਲਦਾਖ਼ ਵਿਚ ਟਕਰਾਅ ਵਾਲੇ ਬਿੰਦੂਆਂ ਤੋਂ ਫ਼ੌਜੀਆਂ ਦੇ ਹਟਣ ’ਤੇ ਪਹਿਲਾਂ ਬਣੀ ਸਹਿਮਤੀ ਦੇ ਜਲਦੀ ਲਾਗੂ ਕਰਨ ’ਤੇ ਸਹਿਮਤ ਹੋਏ ਤਾਂਕਿ ਸਰਹੱਦੀ ਖੇਤਰਾਂ ਵਿਚ ਸ਼ਾਂਤੀ ਦਾ ਮਾਹੌਲ ਯਕੀਨੀ ਕਰਨ ਵਿਚ ਮਦਦ ਮਿਲ ਸਕੇ।
ਦੋਹਾਂ ਪੱਖਾਂ ਨੇ ਪੂਰਬੀ ਲਦਾਖ਼ ਖੇਤਰ ਵਿਚ ਅਸਲ ਸਰਹੱਦੀ ਰੇਖਾ ’ਤੇ ਤਣਾਅ ਘੱਟ ਕਰਨ ਦੇ ਤੌਰ ਤਰੀਕਿਆਂ ਨੂੰ ਲੈ ਕੇ ਵੀਡੀਉ Çਲੰਕ ਰਾਹੀਂ ਡਿਪਲੋਮੇਟ ਪੱਧਰ ਦੀ ਵਾਰਤਾ ਕੀਤੀ। (ਪੀਟੀਆਈ)