
ਵਾਸ਼ਿੰਗਟਨ ਦੀ ਹੈਨੇਪਿਨ ਕਾਊਂਟੀ ਕੋਰਟ ਨੇ ਮਿਨੀਐਪੋਲਿਸ ਪੁਲਿਸ ਦੇ ਸਾਬਕਾ ਅਧਿਕਾਰੀ ਡੇਰੇਕ ਚੌਵਿਨ ਨੂੰ ਕਾਲੇ ਨਾਗਰਿਕ ਜਾਰਜ ਫਲਾਇਡ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਸੀ
ਵਸ਼ਿੰਗਟਨ - ਅਮਰੀਕਾ ਦੀ ਇੱਕ ਅਦਾਲਤ ਨੇ ਕਾਲੇ ਮੂਲ ਦੇ ਵਿਅਕਤੀ ਜਾਰਜ ਫਲਾਈਡ ਦੀ ਹੱਤਿਆ ਦੇ ਮਾਮਲੇ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ। ਇਸ ਮਾਮਲੇ ਵਿਚ ਦੋਸ਼ੀ ਪਾਏ ਗਏ ਮਿਨੀਐਪੋਲਿਸ ਦੇ ਸਾਬਕਾ ਪੁਲਿਸ ਅਧਿਕਾਰੀ ਡੇਰੇਕ ਚੌਵਿਨ ਨੂੰ 22 ਸਾਲ 6 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਪਹਿਲਾਂ, ਵਾਸ਼ਿੰਗਟਨ ਦੀ ਹੈਨੇਪਿਨ ਕਾਊਂਟੀ ਕੋਰਟ ਨੇ ਮਿਨੀਐਪੋਲਿਸ ਪੁਲਿਸ ਦੇ ਸਾਬਕਾ ਅਧਿਕਾਰੀ ਡੇਰੇਕ ਚੌਵਿਨ ਨੂੰ ਕਾਲੇ ਨਾਗਰਿਕ ਜਾਰਜ ਫਲਾਇਡ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਸੀ।
George Floyd
ਇਹ ਵੀ ਪੜ੍ਹੋ - ਐਤਵਾਰ ਦੇ ਮੁਕੰਮਲ ਕਰਫ਼ਿਊ ਸਮੇਤ ਪੰਜਾਬ ਵਿਚ ਪਾਬੰਦੀਆਂ 30 ਜੂਨ ਤਕ ਵਧੀਆਂ
ਦੱਸ ਦਈਏ ਕਿ ਪਿਛਲੇ ਸਾਲ ਚੌਵਿਨ ਨੇ ਜਾਰਜ ਦੀ ਗਰਦਨ 'ਤੇ ਗੋਡਾ ਰੱਖ ਦਿੱਤਾ ਸੀ ਜਿਸ ਕਰਕੇ ਦਮ ਘੁੱਟਣ ਕਰਕੇ ਫਲਾਈਡ ਦੀ ਮੌਤ ਹੋ ਗਈ, ਇਸ ਦੀ ਵੀਡੀਓ ਸਾਹਮਣੇ ਆਉਣ ਨਾਲ ਯੂਐਸ ਵਿੱਚ ਭਾਰੀ ਵਿਰੋਧ ਪ੍ਰਦਰਸ਼ਨ ਵੀ ਹੋਇਆ ਸੀ। ਇੱਕ ਨਿਊਜ਼ ਮੈਗਜ਼ੀਨ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਸਰਕਾਰੀ ਵਕੀਲਾਂ ਨੇ 30 ਸਾਲ ਦੀ ਸਜਾ ਦੀ ਮੰਗ ਕੀਤੀ ਸੀ। ਹਾਲਾਂਕਿ, ਚੌਵਿਨ ਦਾ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।
George Floyd Murder
ਇਹ ਵੀ ਪੜ੍ਹੋ : 18 ਸਾਲਾ ਲੜਕੀ ਨੂੰ ਮਿਲਿਆ Pulitzer Award, ਜਾਰਜ ਫਲਾਇਡ ਦੀ ਹੱਤਿਆ ਦੀ ਵੀਡੀਓ ਕੀਤੀ ਸੀ ਰਿਕਾਰਡ
ਇਸ ਲਈ ਜੱਜ ਨੂੰ ਸਲਾਹ ਦਿੱਤੀ ਗਈ ਕਿ ਉਹ 10 ਸਾਲ ਤੋਂ 15 ਸਾਲ ਦੇ ਦਰਮਿਆਨ ਸਜ਼ਾ ਸੁਣਾਉਣ। ਜੱਜ ਪੀਟਰ ਏ ਕੈਹਿਲ ਨੇ ਚੌਵਿਨ ਨੂੰ ਸਜ਼ਾ ਸੁਣਾਉਣ ਤੋਂ ਪਹਿਲਾਂ ਕਿਹਾ ਸੀ ਕਿ ਉਸਦੀ ਸਜ਼ਾ ਭਾਵਨਾ 'ਤੇ ਅਧਾਰਤ ਨਹੀਂ ਹੋਵੇਗੀ, ਪਰ ਨਾਲ ਹੀ ਕਿਹਾ ਕਿ "ਮੈਂ ਉਸ ਪੀੜ ਨੂੰ ਮੰਨਣਾ ਚਾਹੁੰਦਾ ਹਾਂ ਜਿਸ ਨੂੰ ਸਾਰਾ ਪਰਿਵਾਰ ਮਹਿਸੂਸ ਕਰ ਰਿਹਾ ਹੈ, ਖ਼ਾਸਕਰ ਫਲਾਇਡ ਪਰਿਵਾਰ।" ਇਸ ਦੇ ਨਾਲ ਹੀ ਜੱਜ ਨੇ ਚੌਵਿਨ ਨੂੰ 22.6ਸਾਲ ਕੈਦ ਦੀ ਸਜਾ ਸੁਣਾਈ।
George Floyd
ਉਸ ਦੇ ਨਾਲ ਹੀ ਅਦਾਲਤ ਵਿੱਚ ਸੰਖੇਪ ਵਿੱਚ ਬੋਲਦਿਆਂ ਚੌਵਿਨ ਨੇ ਫਲਾਇਡ ਦੇ ਪਰਿਵਾਰ ਨਾਲ ਸੋਗ ਪ੍ਰਗਟ ਕੀਤਾ। ਉਸ ਨੇ ਕਿਹਾ, 'ਮੈਂ ਫਲਾਈਡ ਦੇ ਪਰਿਵਾਰ ਨੂੰ ਆਪਣੀ ਹਮਦਰਦੀ ਪੇਸ਼ ਕਰਨਾ ਚਾਹੁੰਦਾ ਹਾਂ।'