
ਜਾਰਜ ਫਲਾਇਡ ਦੀ ਮੌਤ ਨੂੰ ਕਵਰ ਕਰਨ ਵਾਲੀ ਲੜਕੀ ਡਾਰਨੇਲਾ ਫਰੇਜ਼ਿਅਰ ਨੂੰ ਉਸਦੀ ਬਹਾਦਰੀ ਲਈ ਮਸ਼ਹੂਰ ਪੁਲਿਤਜ਼ਰ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ।
ਵਾਸ਼ਿੰਗਟਨ: ਇਸ ਸਾਲ ਦੇ ਪੁਲਿਤਜ਼ਰ ਪੁਰਸਕਾਰ (Pulitzer Award) ਦਾ ਐਲਾਨ ਹੋ ਚੁੱਕਿਆ ਹੈ। ਪਿਛਲੇ ਸਾਲ 25 ਮਈ ਨੂੰ ਅਮਰੀਕਾ ਦੇ ਮਿਨੇਪੋਲਿਸ ਵਿੱਚ ਇਕ ਕਾਲੇ ਆਦਮੀ ਜਾਰਜ ਫਲਾਇਡ (George Floyd) ਦੀ ਮੌਤ ਨੂੰ ਕਵਰ ਕਰਨ ਵਾਲੀ ਲੜਕੀ ਡਾਰਨੇਲਾ ਫਰੇਜ਼ਿਅਰ (Darnella Frazier) ਨੂੰ ਉਸਦੀ ਬਹਾਦਰੀ ਲਈ ਮਸ਼ਹੂਰ ਪੁਲਿਤਜ਼ਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪੁਲਿਤਜ਼ਰ ਅਵਾਰਡ ਆਮ ਤੌਰ ’ਤੇ ਅਖ਼ਬਾਰ, ਮੈਗਜ਼ੀਨ ਜਾਂ ਪੱਤਰਕਾਰੀ ਵਿੱਚ ਪ੍ਰਾਪਤੀਆਂ ਹਾਸਲ ਕਰਨ ਵਾਲੇ ਨੂੰ ਦਿੱਤੇ ਜਾਂਦੇ ਹਨ।
ਇਹ ਵੀ ਪੜ੍ਹੋ: ਤੇਲ ਕੰਪਨੀਆਂ ਨੇ ਦਿੱਤਾ ਝਟਕਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 100 ਨੂੰ ਪਾਰ
Darnella Frazier
ਦੱਸ ਦੇਈਏ ਕਿ 2020 ਵਿੱਚ ਇਕ ਪੁਲਿਸ ਕਰਮਚਾਰੀ ਵੱਲੋਂ ਕੀਤੀ ਗਈ ਜਾਰਜ ਫਲਾਇਡ ਦੀ ਹੱਤਿਆ ਦੀ ਵੀਡੀਓ ਨੂੰ 18 ਸਾਲਾ ਡਾਰਨੇਲਾ ਨੇ 25 ਮਈ ਨੂੰ ਆਪਣੇ ਮੋਬਾਇਲ ਫੋਨ ਵਿੱਚ ਰਿਕਾਰਡ ਕੀਤਾ ਸੀ ਜਿਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋਇਆ ਅਤੇ ਅਦਾਲਤ ਵਿੱਚ ਸਬੂਤ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਬਾਲ ਮਜ਼ਦੂਰੀ ਮੁਕਤੀ ਦਿਵਸ: ਆਓ ਬੱਚਿਆਂ ਨੂੰ ਪੜਾਈਏ, ਮਿਲ ਕੇ ਬਾਲ ਮਜ਼ਦੂਰੀ ਹਟਾਈਏ
PHOTO
ਪੁਰਸਕਾਰਾਂ ਦੀ ਘੋਸ਼ਣਾ ਅਸਲ ਵਿੱਚ 19 ਅਪ੍ਰੈਲ ਨੂੰ ਤੈਅ ਕੀਤੀ ਗਈ ਸੀ, ਪਰ ਪੁਲਿਤਜ਼ਰ ਪੁਰਸਕਾਰ ਬੋਰਡ ਵੱਲੋਂ ਇਸਨੂੰ ਜੂਨ ਤੱਕ ਮੁਲਤਵੀ ਕਰ ਦਿੱਤਾ ਗਿਆ।ਪੁਲਿਤਜ਼ਰ ਪੁਰਸਕਾਰ ਪਹਿਲੀ ਵਾਰ 1917 ਵਿੱਚ ਦਿੱਤੇ ਗਏ ਸਨ। ਇਹ ਸੰਯੁਕਤ ਰਾਜ ਅਮਰੀਕਾ ਵਿੱਚ ਪੱਤਰਕਾਰੀ ਖੇਤਰ ਵਿੱਚ ਸਭ ਤੋਂ ਉਚਿਤ ਸਨਮਾਨ ਮੰਨਿਆ ਜਾਂਦਾ ਹੈ।