
Tegbir Singh : ਰੋਪੜ ਦੇ ਰਹਿਣ ਵਾਲੇ ਤੇਗਬੀਰ ਸਿੰਘ ਨੇ ਦੱਸਿਆ ਕਿ,''ਥੱਕ ਜਾਣ ਤੇ ਕਰਦਾ ਸੀ ਵਾਹਿਗੁਰੂ ਦਾ ਜਾਪ''
Tegbir Singh climbed Kilimanjaro, the highest peak of the African continent: ਪੰਜਾਬ ਦੇ ਰੋਪੜ ਦੇ ਰਹਿਣ ਵਾਲੇ ਪੰਜ ਸਾਲਾ ਤੇਗਬੀਰ ਸਿੰਘ ਨੇ ਇੱਕ ਅਨੋਖਾ ਕਾਰਨਾਮਾ ਕੀਤਾ ਹੈ। ਉਹ ਕਿਲੀਮੰਜਾਰੋ ਪਹਾੜ 'ਤੇ ਚੜ੍ਹਨ ਵਾਲਾ ਏਸ਼ੀਆ ਦਾ ਸਭ ਤੋਂ ਘੱਟ ਉਮਰ ਦਾ ਵਿਅਕਤੀ ਬਣ ਗਿਆ ਹੈ। ਇਹ ਅਫ਼ਰੀਕੀ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ ਹੈ ਅਤੇ ਤਨਜ਼ਾਨੀਆ ਵਿੱਚ 19,340 ਫੁੱਟ (5895 ਮੀਟਰ) ਤੋਂ ਵੱਧ ਦੀ ਉਚਾਈ 'ਤੇ ਸਥਿਤ ਹੈ।
ਤੇਗਬੀਰ ਨੇ 18 ਅਗਸਤ ਨੂੰ ਕਿਲੀਮੰਜਾਰੋ ਪਰਬਤ ਲਈ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ 23 ਅਗਸਤ ਨੂੰ ਪਹਾੜ ਦੀ ਸਭ ਤੋਂ ਉੱਚੀ ਚੋਟੀ, ਉਹੁਰੂ ਤੱਕ ਪੈਦਲ ਚੱਲਿਆ। ਤੇਗਬੀਰ ਸਿੰਘ ਰੋਪੜ ਦੇ ਸ਼ਿਵਾਲਿਕ ਪਬਲਿਕ ਸਕੂਲ ਦੀ ਪਹਿਲੀ ਕਲਾਸ ਦਾ ਵਿਦਿਆਰਥੀ ਹੈ।
ਤੇਗਬੀਰ ਸਿੰਘ ਨੇ ਗੱਲਬਾਤ ਕਰਦਿਆਂ ਕਿਹ ਕਿ ਮੈਨੂੰ ਪਤਾ ਸੀ ਕਿ ਮੈਂ ਕਿੱਥੇ ਪਹੁੰਚਣਾ ਹੈ ਅਤੇ ਅੰਤ ਵਿੱਚ ਮੈਂ ਉੱਥੇ ਪਹੁੰਚ ਗਿਆ। ਉਸ ਨੇ ਕਿਹਾ ਕਿ ਮੇਰੇ ਮਾਪਿਆਂ ਨੇ ਮੈਨੂੰ ਕਿਹਾ ਸੀ ਕਿ ਜਦੋਂ ਮੈ ਥੱਕ ਜਾਵਾਂ ਤਾਂ ਵਾਹਿਗੁਰੂ ਦਾ ਜਾਪ ਕਰਾਂ ਤੇ ਮੈਂ ਅਜਿਹਾ ਹੀ ਕੀਤਾ। ਵਾਹਿਗੁਰੂ ਨੇ ਮੈਨੂੰ ਸਿਖਰ ਤੱਕ ਪਹੁੰਚਣ ਵਿਚ ਮਦਦ ਕੀਤੀ। ਤੇਗਬੀਰ ਸਿੰਘ ਇਹ ਉਪਲਬਧੀ ਹਾਸਲ ਕਰਨ ਵਾਲਾ ਏਸ਼ੀਆ ਅਤੇ ਭਾਰਤ ਵਿੱਚ ਸਭ ਤੋਂ ਘੱਟ ਉਮਰ ਦਾ ਵਿਅਕਤੀ ਬਣ ਗਿਆ।