
ਭਾਰਤ ਨਾਲ ਸੰਬੰਧਾਂ ਨੂੰ ਹੋਰ ਗੂੜ੍ਹਾ ਕਰਨ ਲਈ ਆਸਟਰੇਲੀਆ ਦੀ ਇਕ ਸਰਕਾਰੀ ਸੰਸਥਾ ਨੇ 11 ਨਵੇਂ ਪ੍ਰਾਜੈਕਟਾਂ ਲਈ 3.32 ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ
ਮੈਲਬੌਰਨ : ਭਾਰਤ ਨਾਲ ਸੰਬੰਧਾਂ ਨੂੰ ਹੋਰ ਗੂੜ੍ਹਾ ਕਰਨ ਲਈ ਆਸਟਰੇਲੀਆ ਦੀ ਇਕ ਸਰਕਾਰੀ ਸੰਸਥਾ ਨੇ 11 ਨਵੇਂ ਪ੍ਰਾਜੈਕਟਾਂ ਲਈ 3.32 ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ ਔਰਤਾਂ ਦੇ ਸਮਾਜਕ ਉੱਦਮੀਆਂ ਬਾਰੇ ਵਰਕਸ਼ਾਪਾਂ ਅਤੇ ਸਕੂਲੀ ਬੱਚਿਆਂ ਲਈ ਇਕ ਨਵੀਨਤਮ ਪ੍ਰੋਗਰਾਮ ਸ਼ਾਮਲ ਹਨ। ਸਰਕਾਰੀ ਸੰਸਥਾ “ਆਸਟਰੇਲੀਆ ਇੰਡੀਆ ਕੌਂਸਲ'' (ਏਆਈਸੀ) ਦਾ ਕੰਮ ਦੋਵਾਂ ਦੇਸ਼ਾਂ ਦੇ ਲੋਕਾਂ ਅਤੇ ਸੰਸਥਾਵਾਂ ਦਰਮਿਆਨ ਜਾਗਰੂਕਤਾ ਅਤੇ ਸਮਝ ਪੈਦਾ ਕਰਨਾ ਹੈ।
Australian National University
ਪਛਮੀ ਸਿਡਨੀ ਯੂਨੀਵਰਸਿਟੀ (ਡਬਲਯੂਐਸਯੂ) ਅਤੇ ਆਸਟਰੇਲੀਆਈ ਨੈਸ਼ਨਲ ਯੂਨੀਵਰਸਿਟੀ (ਏਐਨਯੂ) ਨੂੰ 6,89,000 ਆਸਟਰੇਲੀਆਈ ਡਾਲਰ (3,32,18,374 ਰੁਪਏ) ਦੇਵੇਗਾ। ਦੋਵੇਂ ਸੰਸਥਾਵਾਂ ਭਾਰਤੀ ਸੰਗਠਨਾਂ ਦੇ ਸਹਿਯੋਗ ਨਾਲ ਪ੍ਰਾਜੈਕਟ ਕਰਾਉਣਗੀਆਂ। ਆਸਟਰੇਲੀਆ ਦੇ ਵਿਦੇਸ਼ ਮੰਤਰੀ ਮਾਰੀਸ ਪੇਨੇ ਨੇ ਇਸ ਗ੍ਰਾਂਟ ਦਾ ਐਲਾਨ ਪਿਛਲੇ ਹਫ਼ਤੇ ਕੀਤਾ ਸੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਗ੍ਰਾਂਟ ਆਸਟਰੇਲੀਆ ਅਤੇ ਭਾਰਤ ਵਿਚਾਲੇ ਨਵੇਂ ਨਵੀਨਤਾਕਾਰੀ ਸੰਪਰਕਾਂ ਅਤੇ ਸਥਾਈ ਸਹਿਯੋਗ ਸਥਾਪਤ ਕਰਨ ਵਿਚ ਸਹਾਇਤਾ ਕਰੇਗੀ।
ਡਬਲਯੂਐਸਯੂ ਆਸਟਰੇਲੀਆਈ ਅਤੇ ਭਾਰਤੀ ਮਹਿਲਾ ਸਮਾਜਕ ਉੱਦਮੀਆਂ ਲਈ ਨਵੀਨਤਾ ਅਤੇ ਟਿਕਾਊ ਸਮਾਜਕ ਕਾਰੋਬਾਰ ਦੇ ਮਾਡਲਾਂ 'ਤੇ ਵਰਕਸ਼ਾਪਾਂ ਦੀ ਇਕ ਲੜੀ ਦਾ ਆਯੋਜਨ ਕਰੇਗੀ। ਜਦਕਿ ਏਐਨਯੂ ਸਕੂਲੀ ਵਿਦਿਆਰਥੀਆਂ ਲਈ ਪ੍ਰੋਗਰਾਮ ਦੀ ਸ਼ੁਰੂਆਤ ਕਰੇਗੀ।