
40 ਸਾਲ ਤੋਂ ਪਾਲ਼ਿਆ ਹੋਇਐ ਨਿਰਾਲਾ ਸ਼ੌਕ
ਯੂਰਪ- ਕਹਿੰਦੇ ਨੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਸ਼ੌਕ ਸਭ ਦੇ ਵੱਖੋ ਵੱਖਰੇ ਹੁੰਦੇ ਹਨ ਕਿਸੇ ਨੂੰ ਖਾਣ ਦਾ ਸ਼ੌਕ, ਕਿਸੇ ਨੂੰ ਪੀਣ ਦਾ ਸ਼ੌਕ ਅਤੇ ਕਿਸੇ ਨੂੰ ਖੇਡਣ ਦਾ। ਸ਼ੌਕ ਕੋਈ ਵੀ ਹੋ ਸਕਦੈ। ਅੱਜ ਅਸੀਂ ਤੁਹਾਨੂੰ ਯੂਰਪ ਦੇ ਬਾਰਸਨੀਆ ਦੀ ਰਹਿਣ ਵਾਲੀ ਅਜਿਹੀ ਇਕ ਔਰਤ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦਾ ਨਿਰਾਲਾ ਸ਼ੌਕ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ।
Zorica Rebernik House
ਇਸ ਔਰਤ ਦਾ ਨਾਂਅ ਜੋਰਿਕਾ ਰਿਬਰਨਿਕ ਹੈ। ਜਿਸ ਨੂੰ ਲੋਕ ‘ਰੈੱਡ ਲੇਡੀ’ ਦੇ ਨਾਂਅ ਨਾਲ ਜਾਣਦੇ ਹਨ। ਜੋਰਿਕਾ ਨੂੰ ਲਾਲ ਰੰਗ ਇੰਨਾ ਜ਼ਿਆਦਾ ਪਸੰਦ ਹੈ ਕਿ ਉਹ ਅਪਣੇ ਆਸਪਾਸ ਸਭ ਕੁੱਝ ਲਾਲ ਦੇਖਣਾ ਚਾਹੁੰਦੀ ਹੈ। ਇਹੀ ਵਜ੍ਹਾ ਹੈ ਕਿ ਉਸ ਦੇ ਵਾਲਾਂ ਅਤੇ ਕੱਪੜਿਆਂ ਤੋਂ ਲੈ ਕੇ ਘਰ ਦਾ ਇੰਟੀਰੀਅਰ ਤਕ ਵੀ ਲਾਲ ਹੈ। ਹੋਰ ਤਾਂ ਹੋਰ ਉਹ ਕਿਸੇ ਦੀ ਮਰਗਤ ’ਤੇ ਵੀ ਲਾਲ ਰੰਗ ਦੀ ਡ੍ਰੈੱਸ ਪਹਿਨ ਕੇ ਜਾਂਦੀ ਹੈ।
Zorica Rebernik
67 ਸਾਲਾਂ ਦੀ ਸੇਵਾਮੁਕਤ ਅਧਿਆਪਕਾ ਜੋਰਿਕ ਦੇ ਮੁਤਾਬਕ ਜਦੋਂ ਉਹ 18 ਸਾਲ ਦੀ ਸੀ ਉਦੋਂ ਉਸ ਨੂੰ ਲਾਲ ਰੰਗ ਦੀ ਡ੍ਰੈੱਸ ਪਹਿਨਣ ਦਾ ਅਜਿਹਾ ਸ਼ੌਕ ਚੜ੍ਹਿਆ ਜੋ ਅੱਜ ਤਕ ਨਹੀਂ ਉਤਰਿਆ। ਯੂਰਪ ਦੇ ਬਾਰਸਨੀਆ ਦੀ ਰਹਿਣ ਵਾਲੀ ਜੋਰਿਕਾ ਦੇ ਘਰ ਵਿਚ ਫਰਨੀਚਰ, ਪਲੇਟ, ਬੈੱਡਸ਼ੀਟ ਅਤੇ ਵਾਰਡਰੋਬ ਵਿਚ ਰੱਖੀਆਂ ਸਾਰੀਆਂ ਡ੍ਰੈੱਸਾਂ ਦਾ ਰੰਗ ਲਾਲ ਹੈ। ਉਸ ਦੇ ਵਾਲਾਂ ਦਾ ਰੰਗ ਵੀ ਲਾਲ ਹੈ। ਉਸ ਦੇ ਘਰ ਵਿਚ ਸਿਰਫ਼ ਵਾਟਰ ਹੀਟਰ ਨੂੰ ਛੱਡ ਕੇ ਹਰ ਚੀਜ਼ ਦਾ ਰੰਗ ਲਾਲ ਹੈ। ਅਜਿਹਾ ਇਸ ਲਈ ਕਿਉਂਕਿ ਪਤੀ ਜੋਰਾਨ ਦੇ ਕਹਿਣ ’ਤੇ ਉਸ ਨੇ ਅਜਿਹਾ ਹੀਟਰ ਖ਼ਰੀਦਿਆ ਸੀ।
Zorica Rebernik
ਪਿਛਲੇ 4 ਦਹਾਕਿਆਂ ਤੋਂ ਜੋਰਿਕਾ ਅਪਣੀ ਇਸ ਖ਼ੂਬੀ ਦੇ ਕਾਰਨ ਕਾਫ਼ੀ ਜ਼ਿਆਦਾ ਫੇਮਸ ਹੋ ਗਈ ਅਤੇ ਲੋਕ ਉਸ ਨੂੰ ਹੁਣ ਇਕ ਸੈਲੀਬ੍ਰਿਟੀ ਮੰਨਣ ਲੱਗੇ ਹਨ। ਸ਼ਹਿਰ ਵਿਚ ਜ਼ਿਆਦਾਤਰ ਲੋਕ ਜੋਰਿਕਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਬਰਥਡੇ ’ਤੇ ਵੀ ਜੋਰਿਕਾ ਨੂੰ ਅਜਿਹੇ ਤੋਹਫ਼ੇ ਮਿਲਦੇ ਹਨ ਜਿਨ੍ਹਾਂ ਦਾ ਰੰਗ ਵੀ ਲਾਲ ਹੀ ਹੁੰਦਾ ਹੈ।
Zorica Rebernik House
ਜੋਰਿਕਾ ਦਾ ਕਹਿਣਾ ਹੈ ਕਿ ਮੈਨੂੰ ਲਾਲ ਰੰਗ ਇੰਨਾ ਪਸੰਦ ਕਿਉਂ ਹੈ ਮੈਂ ਖ਼ੁਦ ਨਹੀਂ ਜਾਣਦੀ। ਮੈਂ ਸਿਰਫ਼ ਅਪਣੇ ਮਨ ਅਤੇ ਸਰੀਰ ਦੀ ਸੁਣਦੀ ਹਾਂ ਜੋਰਿਕਾ ਨੇ ਅਪਣੀ ਵਿਆਹ ਵਾਲੇ ਦਿਨ ਵੀ ਲਾਲ ਰੰਗ ਦਾ ਜੋੜਾ ਪਹਿਨਿਆ ਸੀ ਜਦਕਿ ਉਥੇ ਆਮ ਤੌਰ ’ਤੇ ਵਾਈਟ ਰੰਗ ਦਾ ਜੋੜਾ ਪਹਿਨਿਆ ਜਾਂਦਾ ਹੈ ਹਾਲ ਹੀ ਵਿਚ ਜੋਰਿਕਾ ਨੇ ਅਪਣੇ ਘਰ ਵਿਚ ਲਗਵਾਉਣ ਲਈ ਲਾਲ ਪੱਥਰ ਭਾਰਤ ਤੋਂ ਮੰਗਵਾਏ ਸਨ।